ਲੇਖਕ ਰਣਜੀਤ ਸਿੰਘ ਰਾਣਾ ਦੀ "ਭਾਈ ਬੁੱਧੂ ਜੀ ਪਰਜਾਪਤਿ" ਪੁਸਤਕ ਨਾਲ ਸਾਹਿਤਕ ਪਿੜ ''ਚ ਨਵੀਂ ਦਸਤਕ

Tuesday, Mar 23, 2021 - 12:12 PM (IST)

ਲੇਖਕ ਰਣਜੀਤ ਸਿੰਘ ਰਾਣਾ ਦੀ "ਭਾਈ ਬੁੱਧੂ ਜੀ ਪਰਜਾਪਤਿ" ਪੁਸਤਕ ਨਾਲ ਸਾਹਿਤਕ ਪਿੜ ''ਚ ਨਵੀਂ ਦਸਤਕ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)—ਸਿੱਖ ਇਤਿਹਾਸ ਦੇ ਅਣਗੌਲੇ ਨਾਇਕਾਂ ਬਾਰੇ ਲਿਖਣ ਵਾਲੇ ਮਾਸਿਕ ਪੱਤਰ ਸਾਹਿਬ ਦੇ ਸੰਪਾਦਕ ਰਣਜੀਤ ਸਿੰਘ ਰਾਣਾ ਆਪਣੀ ਨਵੀਂ ਪੁਸਤਕ ‘ਭਾਈ ਬੁੱਧੂ ਜੀ ਪਰਜਾਪਿਤ’ ਨਾਲ ਪਾਠਕਾਂ ਦੇ ਰੁਬਰੂ ਹੋਏ ਹਨ। ਇਸ ਪੁਸਤਕ ਦਾ ਟਾਈਟਲ ਨਾਮਵਰ ਚਿੱਤਰਕਾਰ ਜਰਨੈਲ ਸਿੰਘ ਦਾ ਬਣਾਇਆ ਹੋਇਆ ਹੈ ਅਤੇ ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ ਵਾਲੇ ਇਸ ਪੁਸਤਕ ਦੇ ਪ੍ਰਕਾਸ਼ਕ ਹਨ।

PunjabKesari
ਲੇਖਕ ਰਣਜੀਤ ਸਿੰਘ ਰਾਣਾ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਈ ਗੁਰਦਾਸ ਜੀ ਨੇ ਭਾਈ ਬੁੱਧੂ ਜੀ ਪਰਜਾਪਤਿ ਦਾ ਜ਼ਿਕਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਰਧਾਲੂ ਸਿੱਖਾਂ ਵਿੱਚ ਕੀਤਾ ਹੈ ਪਰ ਉਸ ਦਾ ਜੀਵਨ ਬਿਰਤਾਂਤ ਅਤੇ ਪਰਿਵਾਰਕ ਪਿਛੋਕੜ ਅੱਜ ਤੱਕ ਅਣਗੌਲਿਆ ਹੀ ਸੀ। ਇਸ ਕਿਤਾਬ ਵਿੱਚ ਭਾਈ ਬੁੱਧੂ ਜੀ ਸਿੱਖੀ ਸਿਦਕ ਦੇ ਨਾਲ ਨਾਲ ਉਸ ਦੇ ਵਡੇਰਿਆਂ ਅਤੇ ਵਾਰਸਾਂ ਦਾ ਵਰਣਨ ਵੀ ਵਿਸਥਾਰ ਸਹਿਤ ਕਰਦਿਆਂ ਢੁਕਵੇਂ ਇਤਿਹਾਸਿਕ ਤੱਥ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਰਾਣਾ ਦੀਆਂ ਸਿੱਖ ਇਤਿਹਾਸ ਬਾਰੇ ਯਾਦਗਾਰੀ ਕਿਤਾਬਾਂ ਵਿੱਚ ਬਾਬਾ ਹਰਦਾਸ ਸਿੰਘ, ਕਰਤਾਰਪੁਰਿ ਕਰਤਾ ਵਸੈ, ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ, ਹਜ਼ੂਰੀ ਸ਼ਹੀਦ, ਫਤਹਿਗੜ੍ਹ ਸਾਹਿਬ, ਭਾਈ ਬੁੱਧੂ ਜੀ ਪਰਜਾਪਤਿ ਸਿੱਖ ਇਤਿਹਾਸ ਦੇ ਦਸਤਾਵੇਜ ਬਣ ਚੁੱਕੀਆਂ ਹਨ। 


author

Aarti dhillon

Content Editor

Related News