ਦੱਖਣੀ ਅਫਰੀਕਾ : ਰਾਮਾਫੋਸਾ ਨੇ ਚੁੱਕੀ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ
Sunday, May 26, 2019 - 07:53 AM (IST)

ਜੌਹਾਨਸਬਰਗ, (ਭਾਸ਼ਾ)– ਦੱਖਣੀ ਅਫਰੀਕਾ ਦੀ ਸੰਸਦ ਨੇ ਅਫਰੀਕੀ ਨੈਸ਼ਨਲ ਕਾਨਫਰੰਸ ਦੇ ਮੁਖੀ ਰਾਮਾਫੋਸਾ ਨੂੰ ਸ਼ਨੀਵਾਰ ਅਧਿਕਾਰਤ ਤੌਰ 'ਤੇ ਦੇਸ਼ ਦਾ ਰਾਸ਼ਟਰਪਤੀ ਚੁਣ ਲਿਆ। ਉਨ੍ਹਾਂ ਸ਼ਨੀਵਾਰ ਨਵੇਂ ਅਹੁਦੇ ਦੀ ਸਹੁੰ ਚੁੱਕ ਲਈ। ਸੰਸਦ ਨੇ 6ਵੀਂ ਆਮ ਚੋਣ ਪਿੱਛੋਂ ਹੋਈ ਆਪਣੀ ਪਹਿਲੀ ਬੈਠਕ ਵਿਚ ਇਹ ਫੈਸਲਾ ਲਿਆ।
66 ਸਾਲਾ ਰਾਮਾਫੋਸਾ ਨੇ ਦੇਸ਼ 'ਤੇ ਕਈ ਦਹਾਕਿਆਂ ਤੱਕ ਰਾਜ ਕਰਨ ਵਾਲੀ ਘੱਟ ਗਿਣਤੀ ਸਰਕਾਰ ਨਾਲ ਗੱਲਬਾਤ ਪਿੱਛੋਂ ਅਹਿਮ ਭੂਮਿਕਾ ਨਿਭਾਈ ਸੀ। ਉਸ ਪਿੱਛੋਂ ਸੱਤਾ ਵਿਚ ਤਬਦੀਲੀ ਹੋਈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਜੈਕਬ ਜੁੰਮਾ ਨੇ ਆਪਣੇ ਉਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਪਿੱਛੋਂ ਅਸਤੀਫਾ ਦੇ ਦਿੱਤਾ ਸੀ।