ਗ੍ਰਿਫਤਾਰੀ ਦੀਆਂ ਖਬਰਾਂ ਮਗਰੋਂ ਰਾਹਤ ਫਤਿਹ ਅਲੀ ਖਾਨ ਦਾ ਵੱਡਾ ਬਿਆਨ, ਦੱਸੀ ਮਾਮਲੇ ਦੀ ਪੂਰੀ ਸੱਚਾਈ

Monday, Jul 22, 2024 - 08:45 PM (IST)

ਗ੍ਰਿਫਤਾਰੀ ਦੀਆਂ ਖਬਰਾਂ ਮਗਰੋਂ ਰਾਹਤ ਫਤਿਹ ਅਲੀ ਖਾਨ ਦਾ ਵੱਡਾ ਬਿਆਨ, ਦੱਸੀ ਮਾਮਲੇ ਦੀ ਪੂਰੀ ਸੱਚਾਈ

ਦੁਬਈ : ਮਸ਼ਹੂਰ ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਨੂੰ ਦੁਬਈ ਏਅਰਪੋਰਟ ਤੋਂ ਹਿਰਾਸਤ 'ਚ ਲੈਣ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਗ੍ਰਿਫਤਾਰੀ ਦੀਆਂ ਖਬਰਾਂ ਵਿਚਾਲੇ ਹੁਣ ਮਸ਼ਹੂਰ ਗਾਇਕ ਨੇ ਇਕ ਵੀਡੀਓ ਜਾਰੀ ਕਰ ਕੇ ਇਸ ਨੂੰ ਪੂਰੀ ਤਰ੍ਹਾਂ ਨਾਲ ਫੇਕ ਤੇ ਆਧਾਰ ਹੀਣ ਦੱਸਿਆ ਹੈ।

ਦੱਸ ਦਈਏ ਕਿ ਕੁਝ ਦੇਰ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਰਾਹਤ ਫਤਿਹ ਅਲੀ ਖਾਨ ਦੇ ਦੁਬਈ ਏਅਰਪੋਰਟ ਤੋਂ ਗ੍ਰਿਫਤਾਰ ਕੀਤੇ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਇਸ ਦੌਰਾਨ ਇਹ ਵੀ ਕਿਹਾ ਗਿਆ ਸੀ ਕਿ ਰਾਹਤ ਫਤਿਹ ਅਲੀ ਖਾਨ ਦੇ ਸਾਬਕਾ ਮੈਨੇਜਰ ਅਤੇ ਮਸ਼ਹੂਰ ਸ਼ੋਅਬਿਜ਼ ਪ੍ਰਮੋਟਰ ਸਲਮਾਨ ਅਹਿਮਦ ਨੇ ਦੁਬਈ 'ਚ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ। 

 

ਰਾਹਤ ਨੇ ਵੀਡੀਓ ਜਾਰੀ ਕਰ ਕੇ ਕੀ ਕਿਹਾ?
ਗ੍ਰਿਫਤਾਰੀ ਦੀਆਂ ਖਬਰਾਂ ਵਿਚਾਲੇ ਮਸ਼ਹੂਰ ਗਾਇਕ ਰਾਹਤ ਫਤਿਹ ਅਲੀ ਖਾਨ ਨੇ ਐਕਸ 'ਤੇ ਇਕ ਵੀਡੀਓ ਜਾਰੀ ਕੀਤੀ ਤੇ ਇਸ ਦੀ ਕੈਪਸ਼ਨ ਵਿਚ ਲਿਖਿਆ ਕਿ ਉਨ੍ਹਾਂ ਦੀ ਗ੍ਰਿਫਤਾਰੀ ਸਬੰਧੀ ਚੱਲ ਰਹੀਆਂ ਖਬਰਾਂ ਫੇਕ ਤੇ ਆਧਾਰਹੀਣ ਹਨ। ਉਨ੍ਹਾਂ ਕਿਹਾ ਕਿ ਉਹ ਦੁਬਈ ਵਿਚ ਆਪਣੇ ਗਾਣੇ ਰਿਕਾਰਡ ਕਰਨ ਆਏ ਹੋਏ ਹਨ। ਸਭ ਕੁਝ ਠੀਕ ਹੈ। ਤੁਸੀਂ ਅਫਵਾਹਾਂ 'ਤੇ ਬਿਲਕੁੱਲ ਵੀ ਵਿਸ਼ਵਾਸ ਨਾ ਕਰੋ। ਅਜਿਹਾ ਕੁਝ ਵੀ ਨਹੀਂ ਹੈ ਜਿਹੋ ਜਿਹਾ ਦੁਸ਼ਮਨ ਸੋਚ ਰਹੇ ਹਨ। ਮੈਂ ਜਲਦੀ ਹੀ ਆਪਣੇ ਵਤਨ ਪਾਕਿਸਤਾਨ ਵਾਪਸ ਆਵਾਂਗਾ। ਉਨ੍ਹਾਂ ਕਿਹਾ ਕਿ ਉਹ ਆਪਣੇ ਦੁਨੀਆ ਭਰ ਦੇ ਚਾਹੁਣ ਵਾਲਿਆਂ ਨੂੰ ਅਪੀਲ ਕਰਦੇ ਹਨ ਕਿ ਅਜਿਹੀਆਂ ਖਬਰਾਂ 'ਤੇ ਬਿਲਕੁੱਲ ਵੀ ਧਿਆਨ ਨਾ ਦੇਣ। ਉਨ੍ਹਾਂ ਕਿਹਾ ਕਿ ਮੇਰੇ ਫੈਨਜ਼ ਹੀ ਮੇਰੀ ਤਾਕਤ ਹਨ।


author

Baljit Singh

Content Editor

Related News