ਰਡਾਰਾਂ ਦੀ ਨਾਕਾਮੀ ਜਾਂ ਨਵੀਂ ਤਕਨਾਲੋਜੀ ਦਾ ਚਮਤਕਾਰ? 18 ਘੰਟੇ ਹਵਾ ''ਚ ਉੱਡਦੇ ਰਹੇ ਅਮਰੀਕੀ ਫਾਈਟਰ ਜੈੱਟ
Sunday, Jun 22, 2025 - 10:47 PM (IST)

ਵਾਸ਼ਿੰਗਟਨ –ਦੁਨੀਆ ਨੂੰ ਹੈਰਾਨ ਕਰਦਿਆਂ, ਅਮਰੀਕਾ ਨੇ ਆਪਣੇ B-2 ਸਟੈਲਥ ਬੋਮਬਰਾਂ ਰਾਹੀਂ ਇਰਾਨ ਦੇ ਪਰਮਾਣੂ ਠਿਕਾਣਿਆਂ ਉੱਤੇ ਇੱਕ ਗੁਪਤ ਤੇ ਸੁਰਪ੍ਰਾਈਜ਼ ਹਮਲਾ ਕਰ ਦਿੱਤਾ। ਇਹ ਜਹਾਜ਼ ਸਿੱਧੇ ਅਮਰੀਕੀ ਜ਼ਮੀਨ ਤੋਂ ਉਡੇ ਅਤੇ ਲਗਭਗ 18 ਘੰਟਿਆਂ ਤੱਕ ਰਡਾਰਾਂ ਦੀ ਪਹੁੰਚ ਤੋਂ ਪਰੇ ਰਹੇ। ਦੂਨੀਆ ਭਰ ਦੀ ਸੁਰੱਖਿਆ ਵਿਵਸਥਾ ਅਤੇ ਰਡਾਰ ਨਿਗਰਾਨੀ ਪ੍ਰਣਾਲੀਆਂ ਲਈ ਇੱਕ ਚੌਕਾਉਣ ਵਾਲੀ ਘਟਨਾ ਸਾਹਮਣੀ ਆਈ ਹੈ। ਅਮਰੀਕੀ ਫੌਜ ਦੇ ਕੁਝ ਅਡਵਾਂਸਡ ਫਾਈਟਰ ਜੈੱਟ 18 ਘੰਟਿਆਂ ਤੱਕ ਹਵਾਈ ਗਸ਼ਤ 'ਚ ਰਹੇ, ਪਰ ਕਿਸੇ ਵੀ ਦੇਸ਼ ਦੀ ਰਡਾਰ ਜਾਂ ਸੈਟੇਲਾਈਟ ਨੇ ਉਨ੍ਹਾਂ ਦੀ ਉਡਾਣ ਦੀ ਪਛਾਣ ਨਹੀਂ ਕੀਤੀ। ਇਹ ਘਟਨਾ ਸਿਰਫ਼ ਤਕਨੀਕੀ ਤੌਰ 'ਤੇ ਨਹੀਂ, ਸਗੋਂ ਰਾਸ਼ਟਰੀ ਸੁਰੱਖਿਆ ਅਤੇ ਗੁਪਤਚਰ ਪ੍ਰਣਾਲੀ ਦੇ ਮਾਪਦੰਡਾਂ ਉੱਤੇ ਵੀ ਵੱਡੇ ਸਵਾਲ ਖੜੇ ਕਰ ਰਹੀ ਹੈ।
ਕਿਸ ਤਕਨਾਲੋਜੀ ਨਾਲ ਰਹੇ ਅਦ੍ਰਿਸ਼?
ਅਮਰੀਕੀ ਫੌਜ ਨੇ ਹੁਣ ਤੱਕ ਇਸ ਮਾਮਲੇ 'ਤੇ ਕੋਈ ਸਰਕਾਰੀ ਬਿਆਨ ਨਹੀਂ ਦਿੱਤਾ, ਪਰ ਰਿਪੋਰਟਾਂ ਮੁਤਾਬਕ ਇਹ "ਸਟੈਲਥ ਫਲਾਈਟ" ਤਕਨਾਲੋਜੀ ਦੀ ਨਤੀਜਾ ਹੋ ਸਕਦੀ ਹੈ। ਇਹ ਜੈੱਟ ਐਨੀਂ ਤਕਨਾਲੋਜੀ ਨਾਲ ਲੈਸ ਹੁੰਦੇ ਹਨ ਕਿ ਰਡਾਰ ਉਨ੍ਹਾਂ ਨੂੰ ਪਕੜ ਨਹੀਂ ਸਕਦੇ।
ਰਡਾਰ ਅਤੇ ਸੈਟੇਲਾਈਟ ਵੀ ਰਹੇ ਫੇਲ?
18 ਘੰਟਿਆਂ ਦੀ ਲੰਮੀ ਉਡਾਣ ਦੌਰਾਨ ਨਾ ਤਾਂ ਕੋਈ ਸੈਟੇਲਾਈਟ ਟ੍ਰੈਕਿੰਗ ਸਿਸਟਮ ਉਨ੍ਹਾਂ ਨੂੰ ਪਕੜ ਸਕਿਆ, ਨਾ ਹੀ ਕਿਸੇ ਹੋਰ ਦੇਸ਼ ਦੀ ਰਖਿਆ ਏਜੰਸੀ ਨੂੰ ਉਨ੍ਹਾਂ ਦੀ ਮੌਜੂਦਗੀ ਦੀ ਹਲਕੀ ਵੀ ਭਣਕ ਨਹੀਂ ਪਈ। ਇਹ ਵਾਕਿਆ ਆਧੁਨਿਕ ਰਡਾਰ ਅਤੇ ਗੁਪਤਚਰ ਪ੍ਰਣਾਲੀਆਂ ਲਈ ਇਕ ਚੁਣੌਤੀ ਵਾਂਗ ਦੇਖਿਆ ਜਾ ਰਿਹਾ ਹੈ।
ਅੰਤਰਰਾਸ਼ਟਰੀ ਪੱਧਰ 'ਤੇ ਚਿੰਤਾ
ਕਈ ਵਿਦੇਸ਼ੀ ਰਾਸ਼ਟਰਾਂ ਨੇ ਇਸ ਘਟਨਾ 'ਤੇ ਚਿੰਤਾ ਜਤਾਈ ਹੈ। ਕੁਝ ਰੱਖਿਆ ਵਿਸ਼ਲੇਸ਼ਕਾਂ ਨੇ ਕਿਹਾ ਕਿ ਜੇਕਰ ਇੱਕ ਦੇਸ਼ ਦੇ ਜੈੱਟ 18 ਘੰਟੇ ਲਈ ਗ਼ੈਰ-ਪਤਾ ਰਾਹੀਂ ਉੱਡ ਸਕਦੇ ਹਨ, ਤਾਂ ਇਹ ਭਵਿੱਖ ਵਿਚ ਜੰਗੀ ਰਣਨੀਤੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰ ਸਕਦਾ ਹੈ।
ਅਮਰੀਕੀ ਚੁੱਪੀ, ਲੋਕਾਂ ਦੀ ਉਤਸੁਕਤਾ
ਹੁਣ ਤੱਕ ਅਮਰੀਕੀ ਫੌਜ ਜਾਂ ਪੈਂਟਾਗਨ ਵੱਲੋਂ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ, ਪਰ ਇਹ ਖ਼ਬਰ ਸੋਸ਼ਲ ਮੀਡੀਆ ਅਤੇ ਰਾਸ਼ਟਰੀ ਚਰਚਾ ਦਾ ਕੇਂਦਰ ਬਣ ਚੁੱਕੀ ਹੈ।