ਪਰਮਾਣੂ ਠਿਕਾਣਿਆਂ 'ਤੇ ਅਮਰੀਕੀ ਹਮਲਿਆਂ ਕਾਰਨ ਹੋਈ ਰੇਡੀਏਸ਼ਨ ਲੀਕੇਜ ! ਜਾਣੋ ਕੀ ਹੈ ਈਰਾਨ ਦਾ ਕਹਿਣਾ
Sunday, Jun 22, 2025 - 09:44 AM (IST)
 
            
            ਇੰਟਰਨੈਸ਼ਨਲ ਡੈਸਕ- ਈਰਾਨ-ਇਜ਼ਰਾਈਲ ਵਿਚਾਲੇ ਜਿੱਥੇ ਬੀਤੇ ਕਈ ਦਿਨਾਂ ਤੋਂ ਜੰਗ ਚੱਲ ਰਹੀ ਹੈ, ਉੱਥੇ ਹੀ ਹੁਣ ਇਸ ਜੰਗ 'ਚ ਅਮਰੀਕਾ ਵੀ ਖੁੱਲ੍ਹ ਕੇ ਸ਼ਾਮਲ ਹੋ ਗਿਆ ਹੈ। ਇਸੇ ਦੌਰਾਨ ਅਮਰੀਕਾ ਨੇ ਈਰਾਨ ਦੀਆਂ 3 ਨਿਊਕਲੀਅਰ ਸਾਈਟਾਂ 'ਤੇ ਭਿਆਨਕ ਹਮਲੇ ਕਰ ਕੇ ਇਨ੍ਹਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਸਾਈਟਾਂ 'ਚ ਨਤਾਂਜ਼, ਫੋਰਡੋ ਤੇ ਅਸਫਹਾਨ ਨਿਊਕਲੀਅਰ ਸਾਈਟ ਸ਼ਾਮਲ ਹਨ।
ਇਸ ਭਿਆਨਕ ਹਮਲੇ ਮਗਰੋਂ ਦੁਨੀਆ ਭਰ ਦੇ ਲੋਕਾਂ ਦੇ ਮਨਾਂ 'ਚ ਹੁਣ ਇਹ ਡਰ ਪੈਦਾ ਹੋ ਗਿਆ ਹੈ ਕਿ ਕਿਤੇ ਇਨ੍ਹਾਂ ਹਮਲਿਆਂ ਕਾਰਨ ਪਰਮਾਣੂ ਸਾਈਟਾਂ ਤੋਂ ਨਿਊਕਲੀਅਰ ਰੇਡੀਏਸ਼ਨ ਤਾਂ ਲੀਕ ਨਹੀਂ ਹੋ ਰਹੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਈਰਾਨ ਨੇ ਦੱਸਿਆ ਹੈ ਕਿ ਅਮਰੀਕੀ ਹਮਲੇ ਕਾਰਨ ਇਨ੍ਹਾਂ ਸਾਈਟਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ, ਪਰ ਫਿਲਹਾਲ ਇੱਥੋਂ ਕਿਸੇ ਤਰ੍ਹਾਂ ਦੀ ਰੇਡੀਏਸ਼ਨ ਦੀ ਹਾਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ- ਅਮੀਰ ਪਿਓ ਦੀ ਵਿਗੜੀ ਹੋਈ ਔਲਾਦ ਦੀ ਗੰਦੀ ਕਰਤੂਤ ! ਇਕ-ਇਕ ਕਰ 10 ਔਰਤਾਂ ਨੂੰ ਕੀਤਾ ਬੇਹੋਸ਼, ਫ਼ਿਰ...
ਈਰਾਨੀ ਮੀਡੀਆ ਅਨੁਸਾਰ ਦੇਸ਼ ਦੇ ਨੈਸ਼ਨਲ ਨਿਊਕਲੀਅਰ ਸੇਫ਼ਟੀ ਸਿਸਟਮ ਸੈਂਟਰ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਅਮਰੀਕੀ ਹਮਲੇ ਮਗਰੋਂ ਉਨ੍ਹਾਂ ਦੇ ਰੇਡੀਏਸ਼ਨ ਡਿਟੈਕਟਰਜ਼ 'ਤੇ ਹਾਲੇ ਕਿਸੇ ਤਰ੍ਹਾਂ ਦੀ ਕੋਈ ਰੇਡੀਏਸ਼ਨ ਲੀਕੇਜ ਰਿਕਾਰਡ ਨਹੀਂ ਕੀਤੀ ਗਈ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਸਾਈਟਾਂ ਦੇ ਨੇੜੇ ਰਹਿ ਰਹੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਰੇਡੀਏਸ਼ਨ ਦਾ ਖ਼ਤਰਾ ਨਹੀਂ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਾਈਟਾਂ ਨੂੰ ਪਹਿਲਾਂ ਹੀ ਖਾਲੀ ਕਰਵਾ ਲਿਆ ਗਿਆ ਸੀ, ਜਿਸ ਕਾਰਨ ਇੱਥੇ ਨਾ ਹੀ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਨਾ ਹੀ ਕੋਈ ਰੇਡੀਏਸ਼ਨ ਲੀਕੇਜ।
ਜ਼ਿਕਰਯੋਗ ਹੈ ਕਿ ਈਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਣ ਦੇ ਮਕਸਦ ਨਾਲ ਇਜ਼ਰਾਈਲ ਨੇ ਈਰਾਨ 'ਤੇ ਪਹਿਲਾ ਹਮਲਾ ਕੀਤਾ ਸੀ, ਜਿਸ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਤਕਰਾਰ ਨੇ ਜੰਗ ਦਾ ਰੂਪ ਧਾਰ ਲਿਆ। ਇਸ ਮਗਰੋਂ ਦੋਵਾਂ ਦੇਸ਼ਾਂ ਦੇ ਹਮਲਿਆਂ 'ਚ ਹੁਣ ਤੱਕ 650 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ ਸੈਂਕੜੇ ਹੋਰ ਲੋਕ ਜ਼ਖ਼ਮੀ ਹਨ। ਇਸੇ ਦੌਰਾਨ ਹੁਣ ਜੰਗ 'ਚ ਜਦੋਂ ਅਮਰੀਕਾ ਦੀ ਐਂਟਰੀ ਹੋ ਗਈ ਹੈ ਤਾਂ ਇਸ ਜੰਗ ਦੇ ਹੋਰ ਭਿਆਨਕ ਰੂਪ ਧਾਰਨ ਕਰਨ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਗੂੰਜਿਆ Mayday-Mayday ! ਇੰਡੀਗੋ ਦੇ ਜਹਾਜ਼ 'ਚ ਘਟ ਗਿਆ ਫਿਊਲ, ਫ਼ਿਰ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            