ਬ੍ਰਿਟੇਨ ਦੀ ਮਹਾਰਾਣੀ ਨੇ ਕਿਹਾ— ਤੂਫਾਨ ''ਹਾਰਵੇ'' ਦੀ ਤਬਾਹੀ ਤੋਂ ਹਾਂ ਦੁਖੀ

Saturday, Sep 02, 2017 - 07:04 PM (IST)

ਲੰਡਨ— ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੈੱਥ-2 ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਵਿਨਾਸ਼ਕਾਰੀ ਤੂਫਾਨਾਂ 'ਚੋਂ ਇਕ ਹਾਰਵੇ ਨਾਲ ਹੋਈ ਤਬਾਹੀ ਦਾ ਵੱਡਾ ਦੁੱਖ ਪਹੁੰਚਿਆ ਹੈ। ਮਹਾਰਾਣੀ ਅਤੇ ਉਨ੍ਹਾਂ ਦੇ ਪਤੀ ਪ੍ਰਿਸ ਫਿਲੀਪ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੰਦੇਸ਼ ਦੇ ਜ਼ਰੀਏ ਟੈਕਸਾਸ ਵਿਚ ਹਾਰਵੇ ਕਾਰਨ ਮਾਰੇ ਗਏ 39 ਲੋਕਾਂ ਦੇ ਪਰਿਵਾਰ ਨੂੰ ਆਪਣੀ ਹਮਦਰਦੀ ਭੇਜੀ ਹੈ। ਉਦੋਂ ਤੋਂ ਮ੍ਰਿਤਕਾਂ ਦੀ ਗਿਣਤੀ ਵਧ ਕੇ 50 ਹੋ ਗਈ ਹੈ।
ਬਕਿੰਘਮ ਪੈਲੇਸ ਤੋਂ ਜਾਰੀ ਸੰਦੇਸ਼ 'ਚ ਕਿਹਾ ਗਿਆ ਹੈ ਕਿ ਤੂਫਾਨ ਹਾਰਵੇ ਕਾਰਨ ਆਏ ਹੜ੍ਹ ਨਾਲ ਹੋਏ ਜਾਨੀ-ਮਾਲੀ ਨੁਕਸਾਨ ਦੀ ਖਬਰ ਸੁਣ ਕੇ ਮੈਨੂੰ ਡੂੰਘਾ ਦੁੱਖ ਪਹੁੰਚਿਆ ਹੈ।'' ਸੰਦੇਸ਼ ਵਿਚ ਕਿਹਾ ਗਿਆ ਹੈ, ''ਪ੍ਰਿਸ ਫਿਲੀਪ ਅਤੇ ਮੈਂ ਇਸ ਤ੍ਰਾਸਦੀ ਦੇ ਪੀੜਤਾਂ, ਆਪਣੇ ਪਰਿਵਾਰਾਂ ਵਾਲਿਆਂ ਨੂੰ ਗੁਆ ਚੁੱਕੇ ਲੋਕਾਂ, ਬੇਘਰ ਹੋ ਚੁੱਕੇ ਲੋਕਾਂ ਪ੍ਰਤੀ ਡੂੰਘੀ ਹਮਦਰਦੀ ਜ਼ਾਹਰ ਕਰਦੇ ਹਾਂ।'' 
ਦੱਸਣਯੋਗ ਹੈ ਕਿ ਤੂਫਾਨ ਹਾਰਵੇ ਕਾਰਨ ਅਮਰੀਕਾ 'ਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਬੇਘਰ ਹੋ ਚੁੱਕੇ ਹਨ। ਕਈ ਘਰ ਨੁਕਸਾਨੇ ਗਏ ਹਨ ਅਤੇ ਵੱਡੀ ਗਿਣਤੀ 'ਚ ਲੋਕ ਕੈਂਪਾਂ 'ਚ ਰਹਿਣ ਲਈ ਮਜ਼ਬੂਰ ਹਨ। ਅਮਰੀਕਾ ਦੀ ਸੰਘੀ ਆਫਤ ਪ੍ਰਬੰਧਨ ਏਜੰਸੀ ਨੇ ਕਿਹਾ ਹੈ ਕਿ ਤਕਰੀਬਨ 364,000 ਲੋਕ ਇਸ ਤੂਫਾਨ ਕਾਰਨ ਐਮਰਜੈਂਸੀ ਮਦਦ ਮੰਗ ਚੁੱਕੇ ਹਨ। ਰਾਹਤ ਅਤੇ ਬਚਾਅ ਟੀਮ ਪੂਰੀ ਮੁਸਤੈਦੀ ਨਾਲ ਲੋਕਾਂ ਨੂੰ ਬਚਾਉਣ ਦਾ ਕੰਮ ਕਰ ਰਹੇ ਹਨ।


Related News