ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਦਾ ਹੋਇਆ ਦਿਹਾਂਤ

Friday, Sep 09, 2022 - 01:34 AM (IST)

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਦਾ ਹੋਇਆ ਦਿਹਾਂਤ

ਇੰਟਰਨੈਸ਼ਨਲ ਡੈਸਕ : ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦਾ 96 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਉਹ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਸ਼ਾਹੀ ਪਰਿਵਾਰ ਨੇ ਮਹਾਰਾਣੀ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਅੱਜ ਉਨ੍ਹਾਂ ਦੀ ਸਕਾਟਲੈਂਡ ’ਚ ਅਚਾਨਕ ਸਿਹਤ ਵਿਗੜਨ ਦੀ ਖ਼ਬਰ ਸਾਹਮਣੇ ਆਈ ਸੀ। ਬੈਲਮੋਰਲ ਕਿਲੇ ’ਚੋਂ ਮਹਾਰਾਣੀ ਦੇ ਡਾਕਟਰਾਂ ਵੱਲੋਂ ਸ਼ਾਹੀ ਪਰਿਵਾਰ ਨੂੰ ਮਹਾਰਾਣੀ ਦੇ ਬੀਮਾਰ ਹੋਣ ਦੀ ਖ਼ਬਰ ਦੇਣ ਨਾਲ ਲੰਡਨ ’ਚੋਂ ਸਮੂਹ ਸ਼ਾਹੀ ਪਰਿਵਾਰ ਸਕਾਟਲੈਂਡ ਵੱਲ ਰਵਾਨਾ ਹੋ ਗਿਆ ਸੀ। ਡਾਕਟਰਾਂ ਵੱਲੋਂ ਮਹਾਰਾਣੀ ਦੀ ਸਿਹਤ ’ਤੇ ਨਿਗਰਾਨੀ ਰੱਖੀ ਜਾ ਰਹੀ ਸੀ। ਉਨ੍ਹਾਂ ਬ੍ਰਿਟੇਨ ’ਤੇ ਸਭ ਤੋਂ ਲੰਮਾ ਸਮਾਂ ਸ਼ਾਸਨ ਕੀਤਾ।

 

ਇਹ ਵੀ ਪੜ੍ਹੋ : ਮਾਨ ਸਰਕਾਰ ਵੱਲੋਂ ਇਕ ਹੋਰ ਵਾਅਦਾ ਪੂਰਾ, ਗੰਨਾ ਕਿਸਾਨਾਂ ਦੇ ਸਾਰੇ ਬਕਾਏ ਕੀਤੇ ਜਾਰੀ


author

Manoj

Content Editor

Related News