ਮਹਾਰਾਣੀ ਨੇ ਸ਼ਾਹੀ ਪਰਿਵਾਰ ਦੀ ਸੱਦੀ ਐਮਰਜੰਸੀ ਮੀਟਿੰਗ, ਪ੍ਰਿੰਸ ਹੈਰੀ ਵੀ ਹੋਣਗੇ ਸ਼ਾਮਲ

01/12/2020 7:16:08 PM

ਲੰਡਨ- ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ-ਦੂਜੀ ਨੇ ਸ਼ਾਹੀ ਪਰਿਵਾਰ ਦੀ ਐਮਰਜੰਸੀ ਬੈਠਕ ਬੁਲਾਈ ਹੈ। ਇਸ ਬੈਠਕ ਵਿਚ ਸ਼ਾਹੀ ਭੂਮਿਕਾਵਾਂ ਤੋਂ ਖੁਦ ਨੂੰ ਵੱਖ ਕਰਨ ਵਾਲੇ ਪ੍ਰਿੰਸ ਹੈਰੀ ਨੂੰ ਵੀ ਭਵਿੱਖ ਦੀਆਂ ਉਹਨਾਂ ਦੀਆਂ ਯੋਜਨਾਵਾਂ 'ਤੇ ਗੱਲਬਾਤ ਲਈ ਬੁਲਾਇਆ ਗਿਆ ਹੈ। ਸੋਮਵਾਰ ਨੂੰ ਹੋਣ ਵਾਲੀ ਇਸ ਬੈਠਕ ਵਿਚ ਪ੍ਰਿੰਸ ਹੈਰੀ ਦੇ ਪਿਤਾ ਤੇ ਗੱਦੀ ਦੇ ਉਤਰਾਧਿਕਾਰੀ ਪ੍ਰਿੰਸ ਚਾਰਲਸ ਤੇ ਉਹਨਾਂ ਦੇ ਵੱਡੇ ਭਰਾ ਪ੍ਰਿੰਸ ਵਿਲੀਅਮਸ ਵੀ ਮੌਜੂਦ ਰਹਿਣਗੇ।

ਪ੍ਰਿੰਸ ਹੈਰੀ ਤੇ ਉਹਨਾਂ ਦੀ ਅਮਰੀਕੀ ਪਤਨੀ ਨੇ ਪਿਛਲੇ ਬੁੱਧਵਾਰ ਨੂੰ ਇਹ ਐਲਾਨ ਕਰ ਕੇ ਸ਼ਾਹੀ ਪਰਿਵਾਰ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਹ ਸ਼ਾਹੀ ਭੂਮਿਕਾਵਾਂ ਤੋਂ ਵੱਖ ਹੋ ਕੇ ਆਰਥਿਕ ਰੂਪ ਨਾਲ ਸੁਤੰਤਰ ਜੀਵਨ ਜਿਊਣਾ ਚਾਹੁੰਦੇ ਹਨ। ਹੈਰੀ ਤੇ ਮੇਗਨ ਦਾ ਮਈ 2018 ਵਿਚ ਵਿਆਹ ਹੋਇਆ ਸੀ। ਪਿਛਲੇ ਸਾਲ ਮਈ ਵਿਚ ਉਹਨਾਂ ਦੀ ਪਹਿਲੀ ਸੰਤਾਨ ਆਰਚੀ ਹੈਰੀਸਨ ਮਾਉਂਟਬੇਟਨ ਵਿੰਡਸਰ ਦਾ ਜਨਮ ਹੋਇਆ ਸੀ। ਬਕਿੰਘਮ ਪੈਲੇਸ ਦੇ ਸੂਤਰਾਂ ਦੇ ਅਨੁਸਾਰ ਇਹ ਐਮਰਜੰਸੀ ਬੈਠਕ ਪੂਰਬੀ ਇੰਗਲੈਂਡ ਸਥਿਤ ਨੋਫੋਰਕ ਕਾਊਂਟੀ ਦੀ ਸੈਂਡਰਿੰਘਮ ਸਟੇਟ ਵਿਚ ਹੋਵੇਗੀ।

ਕੈਨੇਡਾ ਵਿਚ ਆਪਣੇ ਬੱਚੇ ਆਰਚੀ ਦੇ ਕੋਲ ਰਹਿ ਰਹੀ ਸਾਬਕਾ ਅਮਰੀਕੀ ਅਦਾਕਾਰਾ ਮੇਗਨ ਫੋਨ ਦੇ ਰਾਹੀਂ ਇਸ ਗੱਲਬਾਤ ਵਿਚ ਮੌਜੂਦ ਰਹੇਗੀ। ਬ੍ਰਿਟਿਸ਼ ਸ਼ਾਹੀ ਪਰਿਵਾਰ ਨਾਲ ਜੁੜੇ ਸੂਤਰਾਂ ਮੁਤਾਬਕ ਹੈਰੀ ਤੇ ਮੇਗਨ ਨੇ ਸ਼ਾਹੀ ਭੂਮਿਕਾਵਾਂ ਤੋਂ ਖੁਦ ਨੂੰ ਵੱਖ ਕਰਨ ਦੀ ਐਲਾਨ ਪਹਿਲਾਂ ਨਾ ਤਾਂ 93 ਸਾਲਾ ਮਹਾਰਾਣੀ ਨਾਲ ਸਲਾਹ ਲਈ ਤੇ ਨਾ ਹੀ ਸ਼ਾਹੀ ਪਰਿਵਾਰ ਦੇ ਕਿਸੇ ਮੈਂਬਰ ਨਾਲ ਕੋਈ ਗੱਲ ਕੀਤੀ। ਉਹਨਾਂ ਦੇ ਇਸ ਕਦਮ ਨਾਲ ਸ਼ਾਹੀ ਪਰਿਵਾਰ ਦੇ ਕਈ ਮੈਂਬਰ ਨਾਰਾਜ਼ ਹਨ।


Baljit Singh

Content Editor

Related News