ਈਸਚਰ ਸੰਡੇ ''ਤੇ 93 ਵਰ੍ਹਿਆਂ ਦੀ ਹੋਈ ਮਹਾਰਾਣੀ ਐਲਿਜ਼ਾਬੇਥ
Sunday, Apr 21, 2019 - 06:42 PM (IST)

ਲੰਡਨ— ਮਹਾਰਾਮੀ ਐਲਿਜ਼ਾਬੇਥ ਦੂਜੀ ਅੱਜ ਆਪਣਾ 93ਵਾਂ ਜਨਮਦਿਨ ਮਨਾ ਰਹੀ ਹੈ। ਸੰਯੋਗ ਦੀ ਗੱਲ ਹੈ ਕਿ ਇਸ ਸਾਲ ਮਹਾਰਾਣੀ ਦਾ ਜਨਮਦਿਨ ਐਤਵਾਰ ਨੂੰ ਈਸਟਰ ਦਾ ਦਿਨ ਪਿਆ ਹੈ। ਮਹਾਰਾਣੀ ਨੇ ਵੈਸਟ ਆਫ ਲੰਡਨ 'ਚ ਵਿੰਡਸਰ ਕੈਸਲ 'ਚ ਸੈਂਟ ਜਾਰਜ ਚੈਪਲ 'ਚ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰਾਂ ਦੇ ਨਾਲ ਪ੍ਰਾਰਥਨਾਂ ਸਭਾ 'ਚ ਹਿੱਸਾ ਲਿਆ ਤੇ ਈਸਟਰ ਮਨਾਇਆ।
ਐਤਵਾਰ ਮਹਾਰਾਣੀ ਲਈ ਹਰ ਸਾਲ ਮਨਾਏ ਜਾਣ ਵਾਲੇ ਦੋ ਜਨਮਦਿਨਾਂ 'ਚੋਂ ਪਹਿਲਾ ਹੈ। ਉਹ ਆਪਣਾ ਅਧਿਕਾਰਿਤ ਜਨਮਦਿਨ ਜੂਨ 'ਚ ਮਨਾਉਂਦੀ ਹੈ। ਦੋ ਜਨਮਦਿਨ ਮਨਾਉਣ ਦੀ ਰਸਮ 250 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਹੈ। ਇਸ ਦੀ ਸ਼ੁਰੂਆਤ ਕਿੰਗ ਜਾਰਜ ਦੂਜੀ ਨੇ ਕੀਤੀ ਸੀ। ਐਲਿਜ਼ਾਬੇਥ ਦੂਜੀ ਬ੍ਰਿਟਿਸ਼ ਇਤਿਹਾਸ 'ਚ ਸਭ ਤੋਂ ਲੰਬੇ ਸਮੇਂ ਤੱਕ ਰਾਜ ਗੱਦੀ 'ਤੇ ਰਹੀ ਹੈ। ਇਹ ਹੁਣ ਵੀ ਸਰਗਰਮ ਰੁਟੀਨ ਦਾ ਪਾਲਣ ਕਰਦੀ ਹੈ। ਹਾਲਾਂਕਿ ਉਹ ਹੁਣ ਯਾਤਰਾ ਨਹੀਂ ਕਰਦੀ, ਜਿਵੇਂ ਕਿ ਉਹ ਪਹਿਲਾਂ ਕਰਦੀ ਸੀ।