ਅਮਰੀਕਾ ''ਚ ਗੁਜਰਾਤੀ ਜੋੜੇ ਵਿਚਾਲੇ ਝਗੜਾ, ਗੰਭੀਰ ਦੋਸ਼ਾਂ ਤਹਿਤ ਮਾਮਲਾ ਦਰਜ

Wednesday, Sep 04, 2024 - 03:48 PM (IST)

ਨਿਊਜਰਸੀ, (ਰਾਜ ਗੋਗਨਾ)-  ਬੀਤੇ ਦਿਨ ਨਿਊਜਰਸੀ ਸੂਬੇ ਦੇ ਸ਼ਹਿਰ ਵਾਈਲਡਵੁੱਡ ਵਿਚ ਸਥਿਤ ਇਕ ਹੋਟਲ ਮਾਲਕ ਰਾਕੇਸ਼ ਪਟੇਲ ਅਤੇ ਉਸ ਦੀ ਪਤਨੀ ਵਿਚਾਲੇ ਬਿਜਨੈਸ ਪ੍ਰਤੀ ਕਿਸੇ ਗੱਲ ਤੋਂ ਵੱਡੀ ਲੜਾਈ ਹੋ ਗਈ। ਲੜਾਈ ਹੋਣ ਕਰਕੇ ਪੂਰੇ ਮੋਟਲ 'ਤੇ ਕਬਜ਼ਾ ਕਰਨ ਵਾਲੇ ਗੁਜਰਾਤੀ ਪਤੀ ਰਾਕੇਸ਼ ਪਟੇਲ ਨੂੰ ਜੇਲ੍ਹ ਦੀ ਹਵਾ ਖਾਣੀ ਪਈ ਹੈ। ਸਿਟੀ ਆਫ ਵਾਈਲਡਵੁੱਡ ਪੁਲਸ ਅਨੁਸਾਰ ਇਹ ਘਟਨਾ ਬੀਤੇਂ ਦਿਨ 2 ਸਤੰਬਰ ਦੀ ਹੈ ਅਤੇ ਇਸ ਮੋਟਲ ਵਿੱਚ ਪਤੀ-ਪਤਨੀ ਵਿਚਕਾਰ ਬਹਿਸ ਵਧਣ ਤੋਂ ਬਾਅਦ ਪੁਲਸ ਨੂੰ ਬੁਲਾਇਆ ਗਿਆ ਸੀ।

PunjabKesari

ਦੁਪਹਿਰ 12:00 ਵਜੇ ਦੀ ਘਟਨਾ 'ਚ ਦੋਸ਼ੀ ਰਾਕੇਸ਼ ਪਟੇਲ ਨੇ ਆਪਣੀ ਪਤਨੀ ਨਾਲ ਝਗੜਾ ਕਰਦੇ ਹੋਏ ਮੋਟਲ ਦੀ ਲਾਬੀ ਦਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪੁਲਸ ਮੋਟਲ 'ਤੇ ਪਹੁੰਚੀ ਤਾਂ ਰਾਕੇਸ਼ ਭੱਜਣ ਲਈ ਆਪਣੀ ਕਾਰ ਵੱਲ ਭੱਜਿਆ। ਪੁਲਸ ਵੀ ਉਸ ਦਾ ਪਿੱਛਾ ਕਰਦੀ ਕਾਰ ਕੋਲ ਪਹੁੰਚ ਗਈ। ਅਤੇ ਜਦੋਂ ਉਨ੍ਹਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੌਕੇ ’ਤੇ ਮੌਜੂਦ ਪੁਲਸ ਮੁਲਾਜ਼ਮਾਂ ਨਾਲ ਧੱਕਾ-ਮੁੱਕੀ ਕੀਤੀ। ਪੁਲਸ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਰਾਕੇਸ਼ ਪਟੇਲ ਨੇ ਪੁਲਸ ਅਧਿਕਾਰੀ ਦਾ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ। ਮੋਟਲ ਵਿਖੇ ਅਧਿਕਾਰੀਆਂ ਨੇ ਰਾਕੇਸ਼ ਪਟੇਲ ਨੂੰ ਹਿਰਾਸਤ 'ਚ ਲੈ ਕੇ ਜਦੋਂ ਉਸ ਦੀ ਅਤੇ ਆਸ-ਪਾਸ ਦੇ ਇਲਾਕੇ 'ਚ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਅਰਧ-ਆਟੋਮੈਟਿਕ ਹੈਂਡਗੰਨ, 9 ਰੌਂਦ, ਇਕ ਰਾਈਫਲ ਹੈਂਡ ਗ੍ਰਿੱਪ ਅਤੇ ਕੱਪੜੇ ਮਿਲੇ। 

ਪੜ੍ਹੋ ਇਹ ਅਹਿਮ ਖ਼ਬਰ-ਕਿਮ ਜੋਂਗ ਦਾ ਫੁੱਟਿਆ ਗੁੱਸਾ, 30 ਅਧਿਕਾਰੀਆਂ ਨੂੰ ਦਿੱਤੀ ਫਾਂਸੀ

ਪੁਲਸ ਨੇ ਰਾਕੇਸ਼ ਦੀ ਕਾਰ ਵੀ ਜ਼ਬਤ ਕਰ ਲਈ ਹੈ ਅਤੇ ਅਦਾਲਤ ਤੋਂ ਵਾਰੰਟ ਹਾਸਲ ਕਰ ਲਏ ਹਨ।ਪੁਲਸ ਨੇ ਉਸ 'ਤੇ ਨਜਾਇਜ਼ ਹਥਿਆਰ ਰੱਖਣ ਦੇ ਇਰਾਦੇ ਨਾਲ ਸੈਕਿੰਡ ਡਿਗਰੀ ਦੀ ਚੋਰੀ ਸਮੇਤ ਕਈ ਅਤੇ ਥਰਡ ਡਿਗਰੀ ਦੇ ਚਾਰਜ ਲਗਾਏ ਹਨ।ਰਾਕੇਸ਼ ਜੋ ਨਿਊਜਰਸੀ ਦੀ ਕੇਪ ਮੇ ਕਾਉਂਟੀ ਦੀ ਜੇਲ੍ਹ ਵਿੱਚਨਜ਼ਰਬੰਦ ਬੰਦ ਹੈ, ਉਸ ਨੂੰ ਦੋਸ਼ਾਂ ਵਿੱਚ ਦੋਸ਼ੀ ਠਹਿਰਾਏ ਜਾਣ 'ਤੇ 10 ਸਾਲ ਦੀ ਕੈਦ ਅਤੇ 1.5  ਮਿਲੀਅਨ ਡਾਲਰ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸਿਆ ਜਾਂਦਾ ਹੈ ਕਿ ਫਰਵਰੀ 2024 ਵਿੱਚ ਵੀ ਰਾਕੇਸ਼ ਪਟੇਲ ਨੂੰ ਪੁਲਸ ਨੇ ਅਜਿਹਾ ਹੀ ਕੰਮ ਕਰਨ ਲਈ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ ਵਾਈਲਡਵੁੱਡ ਦੇ ਜਰਸੀ ਸ਼ੋਰ ਰਿਜ਼ੋਰਟ ਕਮਿਊਨਿਟੀ ਵਿੱਚ ਰਹਿਣ ਵਾਲੇ ਰਾਕੇਸ਼ ਪਟੇਲ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ ਲਿਆ ਸੀ। ਉਸ ਸਮੇਂ ਸਵੈਟ ਟੀਮ ਰਾਕੇਸ਼ ਦੇ ਘਰ ਅੰਦਰ ਦਾਖਲ ਹੋਈ ਅਤੇ ਉਸ ਨੂੰ ਬਾਹਰ ਕੱਢ ਲਿਆ। ਇਕ ਅਮਰੀਕੀ ਮੀਡੀਆ ਰਿਪੋਰਟ ਮੁਤਾਬਕ ਰਾਕੇਸ਼ 'ਤੇ ਉਸ ਸਮੇਂ ਦੂਜੇ ਅਤੇ ਤੀਜੇ ਦਰਜੇ ਦੇ ਅਪਰਾਧਾਂ ਦੇ ਵੀ ਦੋਸ਼ ਲੱਗੇ ਸਨ।ਰਾਕੇਸ਼ ਪਟੇਲ ਆਪਣੇ ਪਰਿਵਾਰ ਤੋਂ ਵੱਖ ਰਹਿੰਦਾ ਹੈ ਅਤੇ ਅਦਾਲਤ ਨੇ ਵੀ ਉਸ ਨੂੰ ਆਪਣੀ ਪਤਨੀ ਅਤੇ ਬੱਚਿਆਂ ਤੋਂ ਦੂਰ ਰਹਿਣ ਦਾ ਹੁਕਮ ਦਿੱਤਾ ਸੀ ਪਰ 14 ਫਰਵਰੀ 2024 ਨੂੰ ਉਹ ਹਥਿਆਰ ਲੈ ਕੇ ਆਪਣੀ ਵੱਖਰੀ ਰਹਿੰਦੀ ਪਤਨੀ ਦੇ ਘਰ ਪਹੁੰਚਿਆ ਸੀ ਅਤੇ ਉੱਥੇ ਉਸ ਨੇ ਇੱਕ ਵੱਡਾ ਹੰਗਾਮਾ ਕਰ ਦਿੱਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News