ਟਰੰਪ ਨੂੰ 33 ਕਰੋੜ ਦਾ ਜਹਾਜ਼ ਤੋਹਫੇ ’ਚ ਦੇਵੇਗਾ ਕਤਰ, ਜਾਣੋ ਇਸ ਦੀ ਖਾਸੀਅਤ

Wednesday, May 14, 2025 - 10:33 AM (IST)

ਟਰੰਪ ਨੂੰ 33 ਕਰੋੜ ਦਾ ਜਹਾਜ਼ ਤੋਹਫੇ ’ਚ ਦੇਵੇਗਾ ਕਤਰ, ਜਾਣੋ ਇਸ ਦੀ ਖਾਸੀਅਤ

ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਤਰ ਦਾ ਸ਼ਾਹੀ ਪਰਿਵਾਰ ਇਕ ਬੋਇੰਗ 747-8 ਜੈੱਟ ਤੋਹਫੇ ਵਜੋਂ ਦੇਵੇਗਾ। ਇਸ ਜਹਾਜ਼ ਦੀ ਕੀਮਤ ਲੱਗਭਗ 400 ਮਿਲੀਅਨ ਡਾਲਰ (ਲੱਗਭਗ 3,300 ਕਰੋੜ ਰੁਪਏ) ਦੇ ਕਰੀਬ ਹੈ। ਇਸ ਜਹਾਜ਼ ਨੂੰ ਅਸਥਾਈ ਤੌਰ ’ਤੇ ਏਅਰਫੋਰਸ ਵਨ ਵਜੋਂ ਵਰਤੇ ਜਾਣ ਦੀ ਸੰਭਾਵਨਾ ਹੈ। 2029 ਵਿਚ ਟਰੰਪ ਦੇ ਰਾਸ਼ਟਰਪਤੀ ਦੇ ਕਾਰਜਕਾਲ ਦੇ ਖਤਮ ਹੋਣ ਤੋਂ ਬਾਅਦ ਇਹ ਜਹਾਜ਼ ਟਰੰਪ ਪ੍ਰੈਜ਼ੀਡੈਂਸ਼ੀਅਲ ਲਾਇਬ੍ਰੇਰੀ ਫਾਊਂਡੇਸ਼ਨ ਨੂੰ ਦਾਨ ਕਰ ਦਿੱਤਾ ਜਾਵੇਗਾ। ਇਸ ਤੋਹਫੇ ਦੀ ਪੁਸ਼ਟੀ ਨਹੀਂ ਹੋਈ ਹੈ। ਹਾਲਾਂਕਿ, ਇਸ ਫੈਸਲੇ ਦੀ ਭਾਰੀ ਆਲੋਚਨਾ ਹੋਈ ਹੈ। ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਅਤੇ ਨੈਤਿਕਤਾ ਮਾਹਿਰ ਇਸ ਤੋਹਫੇ ਨੂੰ ਅਮਰੀਕੀ ਸੰਵਿਧਾਨ ਦੀ ਉਲੰਘਣਾ ਦੱਸ ਰਹੇ ਹਨ। ਹਾਲਾਂਕਿ, ਟਰੰਪ ਦੀ ਕਾਨੂੰਨੀ ਟੀਮ ਦਾ ਦਾਅਵਾ ਹੈ ਕਿ ਇਹ ਗੈਰ-ਕਾਨੂੰਨੀ ਨਹੀਂ ਹੈ ਕਿਉਂਕਿ ਇਹ ਜਹਾਜ਼ ਸਿੱਧੇ ਟਰੰਪ ਨੂੰ ਨਹੀਂ, ਸਗੋਂ ਅਮਰੀਕੀ ਸਰਕਾਰ ਅਤੇ ਟਰੰਪ ਲਾਇਬ੍ਰੇਰੀ ਫਾਊਂਡੇਸ਼ਨ ਨੂੰ ਤੋਹਫ਼ੇ ਵਜੋਂ ਦਿੱਤਾ ਜਾਣਾ ਹੈ। ਕਤਰ ਸਰਕਾਰ ਵੱਲੋਂ ਅਮਰੀਕੀ ਰਾਸ਼ਟਰਪਤੀ ਨੂੰ ਤੋਹਫ਼ੇ ਵਜੋਂ ਦਿੱਤਾ ਜਾ ਰਿਹਾ ਬੋਇੰਗ 747-8 ਜਹਾਜ਼ ਦੁਨੀਆ ਦਾ ਸਭ ਤੋਂ ਲੰਬਾ ਯਾਤਰੀ ਜਹਾਜ਼ ਹੈ।

ਇਹ ਵੀ ਪੜ੍ਹੋ: ਮੰਦਭਾਗੀ ਖਬਰ;ਸੁਨਹਿਰੀ ਭਵਿੱਖ ਲਈ US ਗਏ 2 ਭਾਰਤੀ Students ਨੂੰ ਮਿਲੀ ਦਰਦਨਾਕ ਮੌਤ, ਪੁਲ ਤੋਂ ਹੇਠਾਂ ਡਿੱਗੀ ਕਾਰ

ਜਹਾਜ਼ ਦੀਆਂ ਵਿਸ਼ੇਸ਼ਤਾਵਾਂ:

  • - ਲੰਬਾਈ: 76.3 ਮੀਟਰ, ਜੋ ਕਿ ਏਅਰਬੱਸ ਏ380 ਨਾਲੋਂ ਲੰਬਾ ਹੈ।
  • - ਦੋ ਡੈੱਕ: ਉੱਪਰੀ ਡੈੱਕ ਵੀਵੀਆਈਪੀ ਮੀਟਿੰਗਾਂ, ਪ੍ਰਾਈਵੇਟ ਸੂਈਟ ਅਤੇ ਦਫਤਰੀ ਥਾਂ ਲਈ ਹੈ, ਜਦੋਂ ਕਿ ਹੇਠਲਾ ਡੈੱਕ ਬੈਠਣ ਅਤੇ ਹੋਰ ਸਹੂਲਤਾਂ ਲਈ ਹੈ।
  • - ਉੱਨਤ ਤਕਨਾਲੋਜੀ: ਅਤਿ-ਆਧੁਨਿਕ ਨੇਵੀਗੇਸ਼ਨ ਅਤੇ ਐਵੀਓਨਿਕਸ ਸਿਸਟਮ।
  • - ਈਂਧਣ ਸਮਰੱਥਾ: ਇੱਕ ਵਾਰ ਰਿਫਿਊਲਿੰਗ 'ਤੇ 15,000 ਕਿਲੋਮੀਟਰ ਤੋਂ ਵੱਧ ਦੂਰੀ ਤੱਕ ਉਡਾਣ ਭਰ ਸਕਦਾ ਹੈ।
  • - ਇੰਜਣ: ਇਸ ਵਿਚ 4 ਜਨਰਲ ਇਲੈਕਟ੍ਰਿਕ GEnx-2B67 ਇੰਜਣ ਲੱਗੇ ਹਨ।
  • - ਈਂਧਣ ਦੀ ਖਪਤ: ਘੱਟ ਈਂਧਣ ਦੀ ਖਪਤ।
  • - ਆਵਾਜ਼ ਅਤੇ ਕਾਰਬਨ ਨਿਕਾਸ: ਪੁਰਾਣੇ ਮਾਡਲ ਨਾਲੋਂ ਬਿਹਤਰ

ਜੇਕਰ ਡੋਨਾਲਡ ਟਰੰਪ ਨੂੰ ਲਗਜ਼ਰੀ ਜਹਾਜ਼ ਬੋਇੰਗ 747-8 ਤੋਹਫ਼ੇ ਵਜੋਂ ਮਿਲਦਾ ਹੈ, ਤਾਂ ਇਸਨੂੰ ਅਪਗ੍ਰੇਡ ਕੀਤਾ ਜਾਵੇਗਾ। ਇਸ ਜਹਾਜ਼ ਵਿਚ ਸਪੈਸ਼ਲ ਮਿਲਟਰੀ ਗ੍ਰੇਡ ਕਮਿਊਨੀਕੇਸ਼ਨ ਸਿਸਟਮ, ਰਾਡਾਰ ਬਲਾਇੰਡ ਸਪੇਸ, ਜੈਮਿੰਗ ਤਕਨਾਲੋਜੀ ਅਤੇ ਨਿਊਕਲੀਅਰ ਅਟੈਕ ਸਰਵਾਈਵਲ ਸਿਸਟਮ ਨਾਲ ਲੈਸ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸਕੂਲ 'ਤੇ ਹਵਾਈ ਹਮਲਾ, ਲੜਾਕੂ ਜਹਾਜ਼ ਨੇ ਸੁੱਟਿਆ ਬੰਬ, 20 ਵਿਦਿਆਰਥੀਆਂ ਦੀ ਹੋਈ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News