ਟਰੰਪ ਤੋਂ ਬਾਅਦ ਹੁਣ ਪੁਤਿਨ ਵੀ ਜਾਣਗੇ ਚੀਨ ! ਜਿਨਪਿੰਗ ਨਾਲ ਕਰਨਗੇ ਮੁਲਾਕਾਤ

Saturday, May 16, 2026 - 05:14 PM (IST)

ਟਰੰਪ ਤੋਂ ਬਾਅਦ ਹੁਣ ਪੁਤਿਨ ਵੀ ਜਾਣਗੇ ਚੀਨ ! ਜਿਨਪਿੰਗ ਨਾਲ ਕਰਨਗੇ ਮੁਲਾਕਾਤ

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਾਈ-ਪ੍ਰੋਫਾਈਲ ਚੀਨ ਦੌਰੇ ਦੇ ਖ਼ਤਮ ਹੋਣ ਤੋਂ ਤੁਰੰਤ ਬਾਅਦ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਚੀਨ ਦਾ ਦੌਰਾ ਕਰਨ ਜਾ ਰਹੇ ਹਨ। ਕ੍ਰੇਮਲਿਨ  ਨੇ ਸ਼ਨੀਵਾਰ ਨੂੰ ਅਧਿਕਾਰਤ ਐਲਾਨ ਕਰਦਿਆਂ ਦੱਸਿਆ ਕਿ ਰਾਸ਼ਟਰਪਤੀ ਪੁਤਿਨ 19 ਮਈ ਤੋਂ ਦੋ-ਦਿਨਾ ਸਰਕਾਰੀ ਦੌਰੇ 'ਤੇ ਚੀਨ ਜਾਣਗੇ, ਜਿੱਥੇ ਉਹ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ।

ਕ੍ਰੇਮਲਿਨ ਦੇ ਬਿਆਨ ਅਨੁਸਾਰ, ਦੋਵਾਂ ਆਗੂਆਂ ਵਿਚਕਾਰ ਮਾਸਕੋ ਅਤੇ ਬੀਜਿੰਗ ਦਰਮਿਆਨ ਵਿਆਪਕ ਭਾਈਵਾਲੀ ਅਤੇ ਰਣਨੀਤਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਵਿਸ਼ੇਸ਼ ਚਰਚਾ ਹੋਵੇਗੀ। ਦੋਵੇਂ ਆਗੂ ਪ੍ਰਮੁੱਖ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ ਅਤੇ ਗੱਲਬਾਤ ਦੇ ਅੰਤ ਵਿੱਚ ਇੱਕ ਸਾਂਝੇ ਐਲਾਨਨਾਮੇ 'ਤੇ ਦਸਤਖਤ ਕਰਨਗੇ। ਇਸ ਦੌਰੇ ਦੌਰਾਨ ਪੁਤਿਨ ਚੀਨ ਦੇ ਪ੍ਰੀਮੀਅਰ (ਪ੍ਰਧਾਨ ਮੰਤਰੀ) ਲੀ ਕਿਆਂਗ ਨਾਲ ਵੀ ਮੁਲਾਕਾਤ ਕਰਨਗੇ, ਜਿਸ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਅਤੇ ਆਰਥਿਕ ਸਹਿਯੋਗ ਵਧਾਉਣ 'ਤੇ ਚਰਚਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ''ਪਾਕਿਸਤਾਨ ਸੋਚ ਲਵੇ ਕਿ ਨਕਸ਼ੇ ਦਾ ਹਿੱਸਾ ਬਣਨਾ ਜਾਂ ਇਤਿਹਾਸ ਦਾ..!'' ਭਾਰਤੀ ਫੌਜ ਮੁਖੀ ਨੇ ਦੇ'ਤੀ Last Warning

ਜ਼ਿਕਰਯੋਗ ਹੈ ਕਿ ਰੂਸ ਵੱਲੋਂ ਇਹ ਐਲਾਨ ਟਰੰਪ ਦੇ ਚੀਨ ਦੌਰੇ ਦੇ ਖ਼ਤਮ ਹੋਣ ਦੇ ਠੀਕ ਇੱਕ ਦਿਨ ਬਾਅਦ ਕੀਤਾ ਗਿਆ ਹੈ। ਟਰੰਪ ਦੇ ਦੌਰੇ ਦੌਰਾਨ ਤਾਇਵਾਨ, ਵਪਾਰਕ ਸਬੰਧਾਂ ਅਤੇ ਮੌਜੂਦਾ ਇਰਾਨ ਸੰਕਟ 'ਤੇ ਮੁੱਖ ਤੌਰ 'ਤੇ ਗੱਲਬਾਤ ਹੋਈ ਸੀ। ਸ਼ੀ ਜਿਨਪਿੰਗ ਨੇ ਟਰੰਪ ਨੂੰ ਚਿਤਾਵਨੀ ਵੀ ਦਿੱਤੀ ਸੀ ਕਿ ਤਾਇਵਾਨ ਦੇ ਮੁੱਦੇ 'ਤੇ ਗਲਤ ਕਦਮ ਵਾਸ਼ਿੰਗਟਨ ਅਤੇ ਬੀਜਿੰਗ ਨੂੰ ਜੰਗ ਵੱਲ ਧੱਕ ਸਕਦਾ ਹੈ। ਜਿਸ ਤੋਂ ਬਾਅਦ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਤਾਇਵਾਨ ਨੂੰ ਦਿੱਤੇ ਜਾਣ ਵਾਲੇ ਵੱਡੇ ਹਥਿਆਰਾਂ ਦੇ ਪੈਕੇਜ 'ਤੇ ਅੰਤਿਮ ਫੈਸਲਾ ਨਹੀਂ ਲਿਆ ਹੈ। ਟਰੰਪ ਨੇ ਦਾਅਵਾ ਕੀਤਾ ਕਿ ਸ਼ੀ ਜਿਨਪਿੰਗ ਇਸ ਗੱਲ 'ਤੇ ਸਹਿਮਤ ਹੋਏ ਹਨ ਕਿ ਇਰਾਨ ਕੋਲ ਪਰਮਾਣੂ ਹਥਿਆਰ ਨਹੀਂ ਹੋਣੇ ਚਾਹੀਦੇ ਅਤੇ 'ਸਟ੍ਰੇਟ ਆਫ਼ ਹੋਰਮੁਜ਼' ਦਾ ਸਮੁੰਦਰੀ ਰਸਤਾ ਖੁੱਲ੍ਹਾ ਰਹਿਣਾ ਚਾਹੀਦਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News