ਮੀਂਹ ਤੇ ਭਿਆਨਕ ਠੰਡ ''ਚ ਪੁਤਿਨ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ

06/24/2017 12:29:47 AM

ਮਾਸਕੋ— ਰੂਸ ਦੇ ਪ੍ਰਧਾਨ ਮੰਤਰੀ ਵਲਾਦੀਮੀਰ ਪੁਤਿਨ ਦਾ ਇਕ ਵੀਡੀਓ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ 'ਚ ਦੇਖਣ ਨੂੰ ਮਿਲਦਾ ਹੈ ਕਿ ਸ਼ਹੀਦਾਂ ਦਾ ਸਨਮਾਨ ਕਿਵੇਂ ਕਰਨਾ ਚਾਹੀਦਾ ਹੈ। ਵੀਰਵਾਰ ਨੂੰ ਰੂਸ ਗ੍ਰੇਟ ਪੈਟ੍ਰਿਆਟਿਕ ਵਾਰ ਦੇ ਦੌਰਾਨ ਸ਼ਹੀਦ ਹੋਏ ਰੂਸ ਦੇ ਫੌਜੀਆਂ ਨੂੰ ਉਨ੍ਹਾਂ ਨੇ ਯਾਦ ਕੀਤਾ, ਜਿਨ੍ਹਾਂ ਨੇ ਨਾਜ਼ੀ ਫੌਜ ਦੇ ਖਿਲਾਫ ਲੜਦੇ ਹੋਏ ਆਪਣੀਆਂ ਜਾਨਾਂ ਗੁਆ ਦਿੱਤੀਆਂ। ਹਰ ਸਾਲ 22 ਜੂਨ ਨੂੰ ਇਹ ਦਿਨ ਮਨਾਇਆ ਜਾਂਦਾ ਹੈ। ਇਸੇ ਮੌਕੇ ਰਾਸ਼ਟਰਪਤੀ ਪੁਤਿਨ ਨੇ ਦੁਨੀਆ ਦੇ ਸਾਹਮਣੇ ਕਦੇ ਨਾ ਭੁੱਲਣ ਵਾਲਾ ਨਜ਼ਾਰਾ ਪੇਸ਼ ਕੀਤਾ।
ਇਸ ਸਮਾਗਮ 'ਚ ਰੂਸੀ ਰਾਸ਼ਟਰਪਤੀ ਦੇ ਇਲਾਵਾ ਕਈ ਅਧਿਕਾਰੀ ਤੇ ਰੂਸੀ ਪ੍ਰਧਾਨ ਮੰਤਰੀ ਦਮਿਤਰੀ ਮੇਦਵੇਦੇਵ ਵੀ ਮੌਜੂਦ ਸਨ। ਇਸ ਸਮਾਗਮ ਦਾ ਆਯੋਜਨ ਆਪਣੇ ਤੈਅ ਸਮੇਂ ਦੇ ਮੁਤਾਬਕ ਹੀ ਹੋਇਆ ਸੀ ਪਰ ਜਿਵੇਂ ਹੀ ਪੁਤਿਨ ਆਏ ਮੀਂਹ ਸ਼ੁਰੂ ਹੋ ਗਿਆ। ਇਥੇ ਕਿਸੇ ਵੀ ਅਧਿਕਾਰੀ ਦੇ ਕੋਲ ਛਤਰੀ ਨਹੀਂ ਸੀ ਪਰ ਰਾਸ਼ਟਰਪਤੀ ਆਪਣੀ ਥਾਂ 'ਤੇ ਕੁਝ ਮਿੰਟਾਂ ਤੱਕ ਮੌਜੂਦ ਰਹੇ ਤੇ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। 22 ਜੂਨ ਦਾ ਦਿਨ ਸਾਲ 1941 ਤੋਂ 1945 ਤੱਕ ਚੱਲੇ ਗ੍ਰੇਟ ਪੈਟ੍ਰਿਆਟ ਵਾਰ ਦੀ ਯਾਦ 'ਚ ਮਨਾਇਆ ਜਾਂਦਾ ਹੈ। ਇਸ ਦਿਨ 'ਤੇ ਜਰਮਨੀ ਦੀ ਨਾਜ਼ੀ ਫੌਜ ਨੇ ਸੋਵਿਅਤ ਸੰਘ 'ਤੇ ਹਮਲਾ ਕਰ ਦਿੱਤਾ ਸੀ। ਚਾਰ ਸਾਲ ਤੱਕ ਚੱਲੀ ਇਸ ਜੰਗ 'ਚ 2 ਕਰੋੜ 60 ਲੱਖ ਲੋਕਾਂ ਦੀ ਮੌਤ ਹੋਈ ਸੀ ਤੇ ਵੱਡੀ ਗਿਣਤੀ 'ਚ ਫੌਜੀ ਮਾਰੇ ਗਏ ਸਨ।


Related News