ਪੁਤਿਨ ਵਲੋਂ ਸੀ. ਟੀ. ਬੀ. ਟੀ. ਨੂੰ ਰੂਸ ਦਾ ਸਮਰਥਨ ਰੱਦ ਕਰਨ ਵਾਲੇ ਬਿੱਲ ’ਤੇ ਦਸਤਖ਼ਤ

11/03/2023 2:49:56 PM

ਮਾਸਕੋ (ਏ. ਪੀ.)– ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਉਸ ਬਿੱਲ ’ਤੇ ਦਸਤਖ਼ਤ ਕੀਤੇ, ਜਿਸ ’ਚ ਗਲੋਬਲ ਪ੍ਰਮਾਣੂ ਪ੍ਰੀਖਣ ਪਾਬੰਦੀ ਤਹਿਤ ਰੂਸ ਦੇ ਸਮਰਥਨ ਨੂੰ ਰੱਦ ਕਰਨ ਦੀ ਗੱਲ ਕਹੀ ਗਈ ਹੈ।

 ਇਹ ਵੀ ਪੜ੍ਹੋ-  ਅੰਮ੍ਰਿਤਸਰ 'ਚ ਹੈਰੋਇਨ ਲੈਣ ਗਏ ਤਸਕਰਾਂ ਦਾ ਪੁਲਸ ਐਨਕਾਊਂਟਰ, 2 ਦੇ ਲੱਗੀਆਂ ਗੋਲ਼ੀਆਂ

ਮਾਸਕੋ ਨੇ ਕਿਹਾ ਕਿ ਇਹ ਕਦਮ ਅਮਰੀਕਾ ਨਾਲ ਸਮਾਨਤਾ ਸਥਾਪਿਤ ਕਰਨ ਲਈ ਜ਼ਰੂਰੀ ਸੀ। ਪੁਤਿਨ ਨੇ ਕਿਹਾ ਕਿ ਵਿਆਪਕ ਪ੍ਰਮਾਣੂ ਪ੍ਰੀਖਣ ਪਾਬੰਦੀ ਸਮਝੌਤੇ, ਜਿਸ ਨੂੰ ਸੀ. ਟੀ. ਬੀ. ਟੀ. ਵੀ ਕਿਹਾ ਜਾਂਦਾ ਹੈ, ਦੇ ਸਮਰਥਨ ਨੂੰ ਰੱਦ ਕਰਨਾ ਅਮਰੀਕਾ ਵਲੋਂ ਅਪਣਾਏ ਗਏ ਰੁਖ ਨੂੰ ਦਰਸਾਵੇਗਾ, ਜਿਸ ਨੇ ਪ੍ਰਮਾਣੂ ਪ੍ਰੀਖਣ ਪਾਬੰਦੀ ਸਮਝੌਤੇ ’ਤੇ ਦਸਤਖ਼ਤ ਤਾਂ ਕੀਤੇ ਹਨ ਪਰ ਅਮਰੀਕੀ ਸੰਸਦ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ-  ਬਟਾਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 22 ਸਾਲਾ ਨੌਜਵਾਨ ਦੀ ਮੌਕੇ 'ਤੇ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News