ਇਸ ਮਹਿਲਾ ਲਈ ਡਰਾਈਵਰ ਬਣੇ ਪੁਤਿਨ, ਕਾਰ ਚਲਾ ਕੇ ਡਿਨਰ ਲਈ ਪੁੱਜੇ ਕ੍ਰੇਮਲਿਨ

Wednesday, May 13, 2026 - 10:35 AM (IST)

ਇਸ ਮਹਿਲਾ ਲਈ ਡਰਾਈਵਰ ਬਣੇ ਪੁਤਿਨ, ਕਾਰ ਚਲਾ ਕੇ ਡਿਨਰ ਲਈ ਪੁੱਜੇ ਕ੍ਰੇਮਲਿਨ

ਇੰਟਰਨੈਸ਼ਨਲ ਡੈਸਕ: ਦੁਨੀਆ ਦੇ ਸਭ ਤੋਂ ਤਾਕਤਵਰ ਅਤੇ ਸਖ਼ਤ ਮਿਜ਼ਾਜ ਨੇਤਾਵਾਂ ਵਿੱਚ ਗਿਣੇ ਜਾਣ ਵਾਲੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਇੱਕ ਬੇਹੱਦ ਭਾਵੁਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਪੁਤਿਨ ਦਾ ਇੱਕ ਵੱਖਰਾ ਹੀ ਰੂਪ ਦੇਖਣ ਨੂੰ ਮਿਲਿਆ, ਜਿੱਥੇ ਉਹ ਆਪਣੀ 88 ਸਾਲਾ ਪੁਰਾਣੀ ਸਕੂਲ ਅਧਿਆਪਕਾ ਲਈ ਖੁਦ ਡਰਾਈਵਰ ਬਣੇ ਨਜ਼ਰ ਆਏ।

ਸੂਤਰਾਂ ਅਨੁਸਾਰ ਰਾਸ਼ਟਰਪਤੀ ਪੁਤਿਨ ਹੱਥ ਵਿੱਚ ਫੁੱਲਾਂ ਦਾ ਗੁਲਦਸਤਾ ਲੈ ਕੇ ਇੱਕ ਹੋਟਲ ਪਹੁੰਚੇ ਅਤੇ ਆਪਣੀ ਪੁਰਾਣੀ ਸਕੂਲ ਟੀਚਰ ਵੇਰਾ ਗੁਰੇਵਿਚ ਨੂੰ ਸਰਪ੍ਰਾਈਜ਼ ਦਿੱਤਾ। ਇਸ ਤੋਂ ਬਾਅਦ ਉਹ ਖੁਦ ਆਪਣੀ 'ਔਰਸ' (Aurus) SUV ਦੀ ਡ੍ਰਾਈਵਿੰਗ ਸੀਟ 'ਤੇ ਬੈਠੇ ਅਤੇ ਆਪਣੀ ਟੀਚਰ ਨੂੰ ਮਾਸਕੋ ਦੀਆਂ ਸੜਕਾਂ ਰਾਹੀਂ ਡਿਨਰ ਲਈ ਕ੍ਰੇਮਲਿਨ ਲੈ ਗਏ। ਵੀਡੀਓ ਵਿੱਚ ਪੁਤਿਨ ਇੱਕ ਰਾਸ਼ਟਰਪਤੀ ਵਜੋਂ ਨਹੀਂ, ਸਗੋਂ ਇੱਕ ਭਾਵੁਕ ਸਾਬਕਾ ਵਿਦਿਆਰਥੀ ਵਜੋਂ ਨਜ਼ਰ ਆ ਰਹੇ ਹਨ। ਜਦੋਂ ਉਹ ਆਪਣੀ ਰਿਟਾਇਰਡ ਟੀਚਰ ਨੂੰ ਮਿਲੇ, ਤਾਂ ਉਨ੍ਹਾਂ ਨੇ ਬੜੇ ਪਿਆਰ ਨਾਲ ਉਨ੍ਹਾਂ ਨੂੰ ਗਲੇ ਲਗਾਇਆ, ਜਿਸ ਨੂੰ ਦੇਖ ਕੇ ਅਧਿਆਪਕਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਵੇਰਾ ਗੁਰੇਵਿਚ ਨੇ ਪੁਤਿਨ ਨੂੰ ਉਨ੍ਹਾਂ ਦੇ ਬਚਪਨ ਵਿੱਚ ਲੈਨਿਨਗ੍ਰਾਦ (ਹੁਣ ਸੇਂਟ ਪੀਟਰਸਬਰਗ) ਦੇ ਸਕੂਲ ਵਿੱਚ ਜਰਮਨ ਭਾਸ਼ਾ ਪੜ੍ਹਾਈ ਸੀ।

 

ਪੜ੍ਹੋ ਇਹ ਅਹਿਮ ਖ਼ਬਰ- ਵੱਡੀ ਖ਼ਬਰ : ਟਰੰਪ ਦੀ ਚੀਨ ਫੇਰੀ ਤੋਂ ਪਹਿਲਾਂ ਖਾੜੀ ਦੇਸ਼ਾਂ ’ਚ ਵਧਿਆ ਤਣਾਅ

ਕ੍ਰੇਮਲਿਨ ਵੱਲੋਂ ਇਹ ਵੀਡੀਓ ਉਸ ਸਮੇਂ ਜਾਰੀ ਕੀਤਾ ਗਿਆ ਹੈ, ਜਦੋਂ ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਪੁਤਿਨ ਆਪਣੇ ਬੰਕਰ ਵਿੱਚ ਲੁਕੇ ਹੋਏ ਹਨ। ਪੁਤਿਨ ਨੇ ਆਪਣੀ ਟੀਚਰ ਨੂੰ ਵਿਸ਼ੇਸ਼ ਤੌਰ 'ਤੇ ਰੂਸ ਦੇ 'ਵਿਜੇ ਦਿਵਸ' (Victory Day) ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਮਾਸਕੋ ਸੱਦਿਆ ਸੀ, ਜਿੱਥੇ ਉਨ੍ਹਾਂ ਲਈ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਗਏ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਲੈ ਕੇ ਲੋਕਾਂ ਦੀਆਂ ਕਾਫੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਜ਼ਿਆਦਾਤਰ ਲੋਕ ਪੁਤਿਨ ਦੇ ਇਸ ਵਿਵਹਾਰ ਨੂੰ ਆਪਣੇ ਗੁਰੂ ਪ੍ਰਤੀ ਸਤਿਕਾਰ ਅਤੇ ਇੱਕ ਮਨੁੱਖੀ ਪਲ ਵਜੋਂ ਦੇਖ ਰਹੇ ਹਨ। ਭਾਵੇਂ ਪੁਤਿਨ ਯੂਕਰੇਨ ਜੰਗ ਅਤੇ ਗਲੋਬਲ ਤਣਾਅ ਕਾਰਨ ਲਗਾਤਾਰ ਸੁਰਖੀਆਂ ਵਿੱਚ ਹਨ, ਪਰ ਇਸ ਵੀਡੀਓ ਨੇ ਉਨ੍ਹਾਂ ਦੇ ਨਿੱਜੀ ਅਤੇ ਭਾਵੁਕ ਪੱਖ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News