ਇਟਲੀ ‘ਚ ਕੁਦਰਤ ਦਾ ਕਹਿਰ, ਪਾਣੀ ''ਚ ਨਹਾਉਂਦੇ ਪੰਜਾਬੀ ਨੌਜਵਾਨ ਦੀ ਮੌਤ
Wednesday, Aug 18, 2021 - 03:09 AM (IST)
ਰੋਮ (ਕੈਂਥ)- ਇਟਲੀ ਕਦੀਂ ਵੀ ਕਿਸੇ ਨੂੰ ਭੁੱਖਾ ਨਹੀ ਮਰਨ ਦਿੰਦੀ ਪਰ ਕਈ ਵਾਰ ਅਣਹੋਣੀ ਇਨਸਾਨੀ ਜਾਨ ਦਾ ਖੋਅ ਬਣ ਜਾਂਦੀ ਹੈ। ਆਏ ਦਿਨ ਕੋਈ ਨਾ ਕੋਈ ਕੁਦਰਤੀ ਕਹਿਰ ਭਾਰਤੀ ਨੌਜਵਾਨਾਂ ਲਈ ਕਾਲ ਬਣ ਰਿਹਾ ਹੈ, ਜਿਸ ਦਾ ਸ਼ਿਕਾਰ ਚੰਗੀ ਰੋਜ਼ੀ ਰੋਟੀ ਦੀ ਭਾਲ ਲਈ ਇਟਲੀ 'ਚ ਤਕਰੀਬਨ ਡੇਢ ਸਾਲ ਤੋਂ ਆਏ ਭਾਰਤੀ ਨੌਜਵਾਨ ਸਰਬਜੀਤ ਸਿੰਘ ਵੀ ਹੋ ਗਿਆ ਹੈ। ਜਿਸ ਦੀ ਨਹਿਰ ਚ ਡੁੱਬਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਖ਼ਬਰ ਪੜ੍ਹੋ- IND v ENG : ਰਹਾਣੇ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਬੱਲੇਬਾਜ਼
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਦੋਸਤ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਰਬਜੀਤ ਸਿੰਘ ਉਮਰ 25 ਸਾਲ ਜੋ ਕਿ ਹਾਲੇ ਕੁਆਰਾ ਸੀ। ਪੰਜਾਬ ਦੇ ਪਿੰਡ ਮੀਰੇ ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਹੈ, ਜੋ ਕਿ ਭੂਆ ਦੇ ਮੁੰਡੇ ਨਾਲ ਮਿਲਾਨ ਦੇ ਨਜ਼ਦੀਕ ਪੈਂਦੇ ਸਹਿਰ ਤੁਰਬੀਗੋ ਵਿਖੇ ਨਹਿਰ 'ਤੇ ਨਹਾਉਣ ਗਿਆ ਸੀ। ਜਿਸ ਦੀ ਨਹਿਰ 'ਚ ਡੁੱਬ ਜਾਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਸਰਬਜੀਤ ਸਿੰਘ ਇਟਲੀ ਦੇ ਸ਼ਹਿਰ ਨੋਵਾਰਾ ਵਿਖੇ ਰਹਿ ਰਿਹਾ ਸੀ। ਮ੍ਰਿਤਕ ਇਟਲੀ 'ਚ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ। ਮ੍ਰਿਤਕ ਸਰਬਜੀਤ ਸਿੰਘ ਨਾਲ ਵਾਪਰੇ ਹਾਦਸੇ ਕਾਰਨ ਇਟਲੀ ਰਹਿੰਦੇ ਭਾਰਤੀ ਭਾਈਚਾਰੇ 'ਚ ਸੋਗ ਦੀ ਲਹਿਰ ਦੌੜ ਗਈ ਹੈ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਇਸ ਇਲਾਕੇ 'ਚ ਦੋ ਭਾਰਤੀ ਬੱਚੇ ਕੁੜੀ ਤੇ ਮੁੰਡੇ ਦੀਆਂ ਨਹਿਰ 'ਚੋਂ ਲਾਸ਼ਾਂ ਮਿਲਿਆਂ ਸਨ।
ਇਹ ਖ਼ਬਰ ਪੜ੍ਹੋ- ਟੈਸਟ ਚੈਂਪੀਅਨਸ਼ਿਪ ਪੁਆਇੰਟ ਟੇਬਲ 'ਚ ਦੂਜੇ ਸਥਾਨ 'ਤੇ ਭਾਰਤ, ਪਹਿਲੇ ਨੰਬਰ 'ਤੇ ਇਹ ਟੀਮ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।