ਇਟਲੀ ''ਚ ਕੋਰੋਨਾਵਾਇਰਸ ਕਾਰਨ ਪੰਜਾਬੀ ਨੌਜਵਾਨ ਦੀ ਮੌਤ

Tuesday, Mar 24, 2020 - 03:05 PM (IST)

ਇਟਲੀ ''ਚ ਕੋਰੋਨਾਵਾਇਰਸ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਮਿਲਾਨ (ਸਾਬੀ ਚੀਨੀਆ)- ਇਟਲੀ ਵਿਚ ਕੋਰੋਨਾਵਾਇਰਸ ਦੀ ਲਪੇਟ ਵਿਚ ਆ ਕੇ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਦੀ ਖਬਰ ਹੈ। ਕੁਲਵਿੰਦਰ ਸਿੰਘ ਨਾਂ ਦੇ ਇਸ ਨੌਜਵਾਨ ਦੀ ਉਮਰ 44 ਸਾਲ ਸੀ। ਉਹ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਜੱਲੋਵਾਲ ਖਨੂਰ ਨਾਲ਼ ਸਬੰਧਿਤ ਸੀ। 

ਇਟਲੀ ਵਿਚ ਇਹ ਨੌਜਵਾਨ ਮੀਟ ਸਪਾਲਈ ਕਰਨ ਵਾਲੀ ਫਰਮ ਵਿਚ ਕੰਮ ਕਰਦਾ ਸੀ। ਲਗਭਗ ਦੋ ਹਫਤੇ ਪਹਿਲਾਂ ਉਹ ਕੋਰੋਨਾਵਾਇਰਸ ਦੀ ਲਪੇਟ ਵਿਚ ਆ ਗਿਆ ਸੀ ਤੇ ਇਲਾਜ ਲਈ ਉਸ ਨੂੰ ਬਲੋਨੀਆ ਹਸਤਪਾਲ ਵਿਚ ਲਿਜਾਇਆ ਗਿਆ ਸੀ ਰਕ ਕੱਲ ਉਸ ਦੀ ਇਸ ਵਾਇਰਸ ਕਾਰਨ ਮੌਤ ਹੋ ਗਈ। ਮ੍ਰਿਤਕ ਆਪਣੀ ਪਤਨੀ ਤੇ ਤਿੰਨ ਬੱਚਿਆਂ ਸਮੇਤ ਲੰਬੇ ਅਰਸੇ ਤੋਂ ਇਟਲੀ ਰਹਿ ਰਿਹਾ ਸੀ ਤੇ ਇਥੇ ਉਹ ਫੁੱਟਬਾਲ ਦਾ ਵੀ ਨਾਮੀ ਖਿਡਾਰੀ ਸੀ।


author

Baljit Singh

Content Editor

Related News