ਕੈਲੀਫੋਰਨੀਆ ’ਚ ਔਰਤ ਦੇ ਕਤਲ ਦੇ ਮਾਮਲੇ ’ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ

08/23/2023 5:05:45 AM

ਰੋਜ਼ੇਵਿਲੇ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : 34 ਸਾਲਾ ਔਰਤ ਨੂੰ ਸ਼ਨੀਵਾਰ ਰੋਜ਼ਵਿਲੇ ਵਿਚ ਵੈਸਟਫੀਲਡ ਗਲੇਰੀਆ ਦੇ ਇਕ ਪਾਰਕਿੰਗ ਗੈਰੇਜ ’ਚ ਇਕ ਪੰਜਾਬੀ ਨੌਜਵਾਨ ਵੱਲੋਂ ਗੋਲ਼ੀ ਮਾਰ ਕੇ ਮਾਰ ਦਿੱਤਾ ਗਿਆ ਸੀ। ਪੁਲਸ ਦੇ ਅਨੁਸਾਰ ਉਹ ਉਸ ਨੌਜਵਾਨ ਨੂੰ ਡੇਟ ਕਰ ਰਹੀ ਸੀ। ਰੋਜ਼ਵਿਲੇ ਪੁਲਸ ਨੇ ਦੱਸਿਆ ਕਿ ਔਰਤ ਅਤੇ ਸ਼ੱਕੀ ਹਮਲਾਵਰ ਸ਼ਨੀਵਾਰ ਸਵੇਰੇ ਇਕੱਠੇ ਮਾਲ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਬੰਦੂਕਧਾਰੀ 29 ਸਾਲਾ ਸਿਮਰਨਜੀਤ ਸਿੰਘ ਨੇ ਪਾਰਕਿੰਗ ਗੈਰੇਜ ਦੀ ਤੀਜੀ ਮੰਜ਼ਿਲ ’ਤੇ ਔਰਤ ਨੂੰ ਗੋਲ਼ੀ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ : ਚਰਿੱਤਰ ’ਤੇ ਸ਼ੱਕ, ਮਾਂ ਨੂੰ ਮੋਬਾਈਲ ਤੋਂ ਮੈਸੇਜ ਕਰਦੀ ਦੇਖ ਨਾਬਾਲਗ ਪੁੱਤ ਨੇ ਕੁਹਾੜੀ ਮਾਰ ਕੀਤਾ ਕਤਲ

ਉਸ ਨੇ ਬੰਦੂਕ ਗੈਰੇਜ ਵਿਚ ਹੀ ਛੱਡ ਦਿੱਤੀ। ਲੈਫਟੀਨੈਂਟ ਕ੍ਰਿਸ ਸਿਆਮਪਾ ਨੇ ਕਿਹਾ ਕਿ ਰੋਜ਼ਵਿਲੇ ਪੁਲਸ ਨੇ ਚਸ਼ਮਦੀਦ ਗਵਾਹਾਂ ਤੋਂ ਜਾਣਕਾਰੀ ਲਈ ਅਤੇ ਗਲੇਰੀਆ ਦੀਆਂ ਸੀ. ਸੀ. ਟੀ. ਵੀ. ਵੀਡੀਓਜ਼ ਦੀ ਜਾਂਚ ਕੀਤੀ। ਉਨ੍ਹਾਂ ਨੇ ਕਿਹਾ, ‘‘ਪੁਲਸ ਕੋਲ ਇਕ ਵਿਆਪਕ ਸੁਰੱਖਿਆ ਪ੍ਰਣਾਲੀ ਹੈ ਅਤੇ ਅਸੀਂ ਉਨ੍ਹਾਂ ਨਾਲ ਕੰਮ ਕਰ ਰਹੇ ਹਾਂ।  ਰੋਜ਼ਵਿਲੇ ਪੁਲਸ ਵਿਭਾਗ ਨੇ ਕਿਹਾ ਕਿ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ’ਤੇ ਕਤਲ ਲਈ ਪਲੇਸਰ ਕਾਉਂਟੀ ਜੇਲ ’ਚ ਮੁਕੱਦਮਾ ਦਰਜ ਕੀਤਾ ਜਾਵੇਗਾ। ਪੁਲਸ ਨੇ ਦੱਸਿਆ ਕਿ ਗੋਲੀਬਾਰੀ ਵਿਚ ਵਰਤਿਆ ਗਿਆ ਹਥਿਆਰ ਬਰਾਮਦ ਕਰ ਲਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਵਿਦੇਸ਼ਾਂ ਤੋਂ 100 ਕਿਲੋ ਹੈਰੋਇਨ ਸਮੱਗਲਿੰਗ ਕਰ ਚੁੱਕੇ ਮਨੀ ਕਾਲੜਾ ਨੂੰ NCB ਨੇ ਕੀਤਾ ਗ੍ਰਿਫ਼ਤਾਰ

ਸਿਆਮਪਾ ਨੇ ਕਿਹਾ ਕਿ ਪੁਲਸ ਨੇ ਗਲੇਰੀਆ ਰੋਡ ’ਤੇ ਗਲੀ ਦੇ ਪਾਰ ਬੈਸਟ ਬਾਇ ਕੋਲ ਬੰਦੂਕਧਾਰੀ ਨੂੰ ਕਾਬੂ ਕਰ ਲਿਆ। ਸਟੋਰ ਦੇ ਅੰਦਰ ਮੌਜੂਦ ਇਕ ਗਵਾਹ ਦੇ ਅਨੁਸਾਰ ਗੋਲੀਬਾਰੀ ਤੋਂ ਤੁਰੰਤ ਬਾਅਦ ਸ਼ੱਕੀ ਓਲਡ ਨੇਵੀ ਵਿਚ ਖਰੀਦਦਾਰੀ ਕਰਨ ਗਿਆ। ਗਵਾਹ ਨੇ ਕਿਹਾ ਕਿ ਇਕ ਵਿਅਕਤੀ ਨੇ ਨਕਦੀ ਨਾਲ ਇਕ ਕਮੀਜ਼ ਖਰੀਦੀ, ਇਸ ਵਿਚ ਬਦਲੀ ਪੁਰਾਣੀ ਕਮੀਜ਼ ਨੂੰ ਇਕ ਸ਼ਾਪਿੰਗ ਬੈਗ ਵਿਚ ਪਾ ਦਿੱਤਾ ਅਤੇ ਸਟੋਰ ’ਚੋਂ ਚਲਾ ਗਿਆ। ਗਵਾਹ ਨੇ ਕਿਹਾ ਕਿ ਜਦੋਂ ਤੱਕ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿਚ ਨਹੀਂ ਲਿਆ, ਉਦੋਂ ਤੱਕ ਉਹ ਨਹੀਂ ਜਾਣਦੇ ਸਨ ਕਿ ਸ਼ਾਪਰ ਦੋਸ਼ੀ ਸ਼ੂਟਰ ਸੀ। ਪੁਲਸ ਨੇ ਕਿਹਾ ਕਿ ਹੁਣ ਮਾਲ ਵਿਚ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ।


Manoj

Content Editor

Related News