ਪੰਜਾਬੀਆਂ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਖਿੜ੍ਹੇ ਮੱਥੇ ਕਬੂਲਿਆ: ਭੱਟੀ

Friday, Sep 24, 2021 - 03:20 AM (IST)

ਪੰਜਾਬੀਆਂ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਖਿੜ੍ਹੇ ਮੱਥੇ ਕਬੂਲਿਆ: ਭੱਟੀ

ਮਿਲਾਨ ਇਟਲੀ (ਸਾਬੀ ਚੀਨੀਆ) - ਪੰਜਾਬ ਦੀ ਜਨਤਾ ਨੇ ਨਵੇ ਬਣੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੂੰ ਪੂਰੇ ਆਤਮ ਵਿਸ਼ਵਾਸ ਅਤੇ ਪਿਆਰ ਨਾਲ ਖਿੜ੍ਹੇ ਮੱਥੇ ਕਬੂਲ ਕੀਤਾ ਹੈ ਅਤੇ ਉਹ ਕੁਝ ਕੁ ਹੀ ਦਿਨਾਂ ਵਿਚ ਲੋਕਾਂ ਦੇ ਦਿਲਾਂ ਵਿਚ ਘਰ ਬਣਾਉਣ ਵਿਚ ਕਾਮਯਾਬ ਹੋਏ ਹਨ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾਂ ਵਾਲੀਮਿਕ ਆਦਿ ਧਰਮ ਸਮਾਜ ਯੂਰਪ ਦੇ ਪ੍ਰਧਾਨ ਸ੍ਰੀ ਦਲਬੀਰ ਭੱਟੀ ਵੱਲੋ ਪ੍ਰੈਸ ਨਾਲ ਗੈਰ ਰਸਮੀ ਜਿਹੀ ਗੱਲਬਾਤ ਕਰਦਿਆਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਪੰਜਾਬ ਨੂੰ ਬੜੇ ਲੰਬੇ ਸਮੇਂ ਬਾਅਦ ਇਕ ਨੌਜਵਾਨ ਮੁੱਖ ਮੰਤਰੀ ਮਿਲਿਆ ਹੈ ਜੋ ਸੂਬੇ ਦੇ ਲੋਕਾਂ ਲਈ ਖੁਦ ਵੱਡੀ ਮਿਸਾਲ ਹੈ ਕਿ ਗਰੀਬੀ ਰੇਖਾ ਵਿਚੋ ਨਿਕਲ ਕੇ ਵੀ ਕਾਮਯਾਬ ਹੋਇਆ ਜਾ ਸਕਦਾ ਹੈ, ਬੱਸ ਇਨਸਾਨ ਮਿਹਨਤੀ ਅਤੇ ਇਮਾਨਦਾਰ ਹੋਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਤੋ ਵੱਡੀਆਂ ਉਮੀਦਾਂ ਹਨ ਕਿ ਥੋੜੇ ਸਮੇਂ ਵਿਚ ਸੂਬੇ ਵਿਚ ਵੱਡੇ ਪੱਧਰ ਤੇ ਬਦਲਾਅ ਲਿਆਉਣ ਵਿਚ ਜ਼ਰੂਰ ਕਾਮਯਾਬ ਹੋਣਗੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News