ਕੈਨੇਡਾ 'ਚ ਪੰਜਾਬੀ ਕਰਦੇ ਨੇ ਮੋਟੀ ਕਮਾਈ, ਫਿਰ ਵੀ 'ਚਾਈਨੀਜ਼' ਅੱਗੇ

03/13/2018 2:24:10 PM

ਓਟਾਵਾ— ਕੈਨੇਡਾ 'ਚ ਬਹੁਤ ਸਾਰੇ ਵਿਦੇਸ਼ੀ ਰਹਿ ਰਹੇ ਹਨ ਜੋ ਦਿਨ-ਰਾਤ ਮਿਹਨਤ ਕਰਕੇ ਆਪਣੇ ਦੇਸ਼ਾਂ ਨੂੰ ਪੈਸਾ ਭੇਜਦੇ ਹਨ। ਇੱਥੇ ਰਹਿ ਰਹੇ ਭਾਰਤੀ ਵੀ ਮੋਟੀ ਕਮਾਈ ਕਰਦੇ ਹਨ। ਖਾਸ ਤੌਰ 'ਤੇ ਪੰਜਾਬੀਆਂ ਲਈ ਤਾਂ ਕੈਨੇਡਾ ਬਹੁਤ ਖਾਸ ਬਣ ਗਿਆ ਹੈ। ਇਕ ਸਰਵੇ 'ਚ ਪਤਾ ਲੱਗਾ ਹੈ ਕਿ ਕੈਨੇਡਾ 'ਚ ਮੋਟੀ ਕਮਾਈ ਕਰਨ ਦੇ ਬਾਵਜੂਦ ਪੰਜਾਬੀ ਆਪਣੇ ਦੇਸ਼ ਨਾਲ ਕਾਰੋਬਾਰ ਨਹੀਂ ਕਰ ਰਹੇ ਜਦ ਕਿ ਚਾਈਨੀਜ਼ ਇਸ 'ਚ ਅੱਗੇ ਹਨ ਹਾਲਾਂਕਿ ਉਹ ਪੰਜਾਬੀਆਂ ਨਾਲੋਂ 10 ਤੋਂ 15 ਫੀਸਦੀ ਘੱਟ ਕਮਾਈ ਕਰਦੇ ਹਨ। ਕੈਨੇਡਾ ਦੀ ਰੈਵੇਨਿਊ ਏਜੰਸੀ ਦੀ ਟੈਕਸ ਗ੍ਰੋਥ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਉੱਥੇ ਵਸੇ ਅਤੇ ਪੜ੍ਹੇ ਲਿਖੇ ਪੰਜਾਬੀ ਸਾਲ 'ਚ ਘੱਟੋ-ਘੱਟ 80 ਹਜ਼ਾਰ ਡਾਲਰ ਕਮਾ ਰਹੇ ਹਨ ਜਦਕਿ ਉੱਥੇ ਸਰਕਾਰੀ ਨੌਕਰੀ ਅਤੇ ਵਪਾਰ ਕਰਨ ਵਾਲੇ ਪੰਜਾਬੀ ਸਲਾਨਾ 2 ਤੋਂ ਢਾਈ ਲੱਖ ਰੁਪਏ ਕਮਾ ਰਹੇ ਹਨ। ਇਸ ਦੌਰਾਨ ਇਹ ਸੱਚਾਈ ਵੀ ਸਾਹਮਣੇ ਆਈ ਕਿ ਪੰਜਾਬੀ ਆਪਣੇ ਸ਼ਹਿਰਾਂ 'ਚ ਨਿਵੇਸ਼ ਨਹੀਂ ਕਰ ਰਹੇ। ਪਿਛਲੇ 5 ਸਾਲਾਂ 'ਚ ਭਾਰਤ-ਕੈਨੇਡਾ ਦੌਰਾਨ ਜੋ ਵਪਾਰ ਹੋਇਆ ਹੈ, ਉਸ 'ਚ ਉਲਟ ਭਾਰਤ ਹੀ 7007 ਮਿਲੀਅਨ ਡਾਲਰ ਦੇ ਘਾਟੇ 'ਚ ਹੈ। ਜਦ ਕਿ ਚਾਈਨੀਜ਼ ਕੰਪਨੀਆਂ ਨੇ 16 ਬਿਲੀਅਨ ਡਾਲਰ ਸਲਾਨਾ ਦੀ ਔਸਤ 'ਤੇ ਸਾਮਾਨ ਦੀ ਵਿਕਰੀ ਕੀਤੀ ਹੈ। ਚਾਈਨੀਜ਼ ਲੋਕ ਆਪਣੇ ਦੇਸ਼ ਤੋਂ ਸਾਰਾ ਸਮਾਨ ਮੰਗਵਾ ਕੇ ਕੈਨੇਡਾ 'ਚ ਵੇਚ ਕੇ ਆਪਣੇ ਦੇਸ਼ ਨੂੰ ਤਰੱਕੀ ਦੇ ਰਹੇ ਹਨ। 
ਕਾਰੋਬਾਰ 'ਚ ਚੀਨ ਦੇ ਮੁਕਾਬਲੇ 7007 ਮਿਲੀਅਨ ਡਾਲਰ ਪਿੱਛੇ ਹੈ ਭਾਰਤ—
ਕੈਨੇਡਾ ਰੈਵੇਨਿਊ ਏਜੰਸੀ ਦੇ ਉਪਲਬਧ ਡਾਟੇ ਮੁਤਾਬਕ ਘੱਟ ਪੜ੍ਹੇ ਲਿਖੇ ਪੰਜਾਬੀ 11 ਰੁਪਏ ਡਾਲਰ ਦੇ ਪ੍ਰਤੀ ਘੰਟਾ ਕਮਾਈ ਭਾਵ ਦਿਨ 'ਚ ਔਸਤਨ 88 ਡਾਲਰ ਕਮਾ ਰਹੇ ਹਨ ਪਰ ਉੱਥੇ ਪੜ੍ਹੇ-ਲਿਖੇ ਪੰਜਾਬੀ 3 ਗੁਣਾ ਤਕ ਕਮਾਈ ਕਰ ਰਹੇ ਹਨ। 2006 'ਚ ਕੈਨੇਡਾ 'ਚ ਪੰਜਾਬੀਆਂ ਦੀ ਗਿਣਤੀ 4 ਲੱਖ 44 ਹਜ਼ਾਰ ਸੀ। ਇਨ੍ਹਾਂ 'ਚੋਂ 70 ਫੀਸਦੀ ਸਾਲ 'ਚ 29,900 ਡਾਲਰ ਕਮਾ ਲੈਂਦੇ ਸਨ। ਹੁਣ ਪੰਜਾਬੀਆਂ ਦੀ ਗਿਣਤੀ 10 ਲੱਖ ਤੋਂ ਵਧ ਹੈ ਅਜਿਹੇ 'ਚ ਘੱਟੋ-ਘੱਟ ਪੜ੍ਹੇ ਲਿਖੇ ਇਨਕਮ ਟੈਕਸ ਰਿਟਰਨ 'ਚ ਔਸਤਨ 80 ਹਜ਼ਾਰ ਡਾਲਰ ਦੀ ਕਮਾਈ ਦਰਜ ਕਰ ਰਹੇ ਹਨ ਜਦਕਿ ਇਨਫਾਰਮੇਸ਼ਨ ਤਕਨਾਲੋਜੀ, ਕਾਨੂੰਨ, ਸਰਕਾਰੀ ਨੌਕਰੀ ਪੇਸ਼ਾ 2 ਲੱਖ ਡਾਲਰ ਤੋਂ ਉੱਪਰ ਦੀ ਕਮਾਈ ਦਰਜ ਕਰਦੇ ਹਨ। ਔਸਤਨ ਚਾਈਨੀਜ਼ ਲੋਕ ਇਨ੍ਹਾਂ ਤੋਂ 15 ਤੋਂ 25 ਫੀਸਦੀ ਤਕ ਪਿੱਛੇ ਹਨ। ਪੰਜਾਬੀ ਘਰ ਬਣਾਉਣ ਲਈ ਬਹੁਤ ਖਰਚਾ ਕਰਦੇ ਹਨ ਜਦਕਿ ਚਾਈਨੀਜ਼ ਇਸ 'ਚ ਕੰਜੂਸੀ ਕਰਦੇ ਹਨ। 
ਪੰਜਾਬੀ ਕਾਰੋਬਾਰੀ ਹੋ ਰਹੇ ਨੇ ਕੈਨੇਡਾ 'ਚ ਸ਼ਿਫਟ— 
ਪਹਿਲਾਂ ਬੇਰੁਜ਼ਗਾਰ ਜਾਂ ਫਿਰ ਸਟੂਡੈਂਟਸ ਹੀ ਕੈਨੇਡਾ ਜਾਂਦੇ ਸਨ ਪਰ ਹੁਣ ਟਰੈਂਡ ਬਦਲ ਗਿਆ ਹੈ। ਪਿਛਲੇ ਇਕ ਸਾਲ 'ਚ ਜਲੰਧਰ ਤੋਂ ਤਕਰੀਬਨ ਦੋ ਦਰਜਨ ਕਾਰੋਬਾਰੀ ਕੈਨੇਡਾ ਸ਼ਿਫਟ ਹੋ ਚੁੱਕੇ ਹਨ। ਉਹ ਇੰਜੀਨੀਅਰ ਗੁਡਜ਼, ਸਿਵਿਲ ਇੰਜੀਨੀਅਰਿੰਗ ਅਤੇ ਕੰਸਲਟੈਂਸੀ ਨਾਲ ਜੁੜੇ ਲੋਕ ਹਨ। ਇਨ੍ਹਾਂ ਨੇ ਔਸਤਨ 1 ਕਰੋੜ ਰੁਪਏ ਤੋਂ ਵਧੇਰੇ ਕੈਨੇਡਾ 'ਚ ਇਨਵੈਸਟ ਕੀਤੇ ਹਨ। ਜਲੰਧਰ ਦੇ ਕਾਰੋਬਾਰੀਆਂ ਦੇ ਨਾਲ ਵਪਾਰ ਕਰਨ ਵਾਲਿਆਂ 'ਚ ਲੁਧਿਆਣਾ ਅਤੇ ਮੰਡੀਗੋਬਿੰਦਗੜ੍ਹ ਦੇ 1 ਦਰਜਨ ਲੋਕ ਵੱਖਰੇ ਹਨ। 
ਸਾਲ 'ਚ 900 ਕਰੋੜ ਦੀ ਕਮਾਈ ਕੈਨੇਡਾ ਨੂੰ ਦੇ ਰਹੇ ਵਿਦਿਆਰਥੀ—
ਪੰਜਾਬੀ ਕੈਨੇਡਾ 'ਚ ਪੜ੍ਹਾਈ ਦੇ ਨਾਲ ਕੰਮ ਕਰਨ ਲਈ ਹਰ ਸਾਲ ਜਾਂਦੇ ਹਨ। ਵਿਦਿਆਰਥੀਆਂ ਨੇ ਉੱਥੇ ਦੀਆਂ ਐਜੂਕੇਸ਼ਨ ਸੰਸਥਾਵਾਂ ਨੂੰ 15 ਤੋਂ 20 ਲੱਖ ਰੁਪਏ ਪ੍ਰਤੀ ਕੋਰਸ ਨਾਲ ਬਤੌਰ ਪੜ੍ਹਾਈ ਖਰਚ ਦੇ ਦਿੱਤੇ ਹਨ। ਕਾਰੋਬਾਰ ਨਾਲ ਜੁੜੇ ਲੋਕ ਦੱਸਦੇ ਹਨ ਕਿ ਤਕਰੀਬਨ 900 ਕਰੋੜ ਦਾ ਸਲਾਨਾ ਵਪਾਰ ਦਿੱਤਾ ਹੈ। ਕੈਨੇਡਾ ਦੀ ਜਨਗਣਨਾ ਮੁਤਾਬਕ 1903 'ਚ ਕੈਨੇਡਾ 'ਚ 300 ਪੰਜਾਬੀ ਸਨ, 1980 'ਚ 5000 ਹੋ ਗਏ, 2006 'ਚ 4,44 ਲੱਖ ਅਤੇ ਹੁਣ 10 ਲੱਖ ਪਾਰ ਕਰ ਗਏ ਹਨ।


Related News