ਵਿਦੇਸ਼ ਦੀ ਧਰਤੀ ''ਤੇ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ, 2 ਮਹੀਨੇ ਪਹਿਲਾਂ ਲੱਖਾਂ ਰੁਪਏ ਕਰਜ਼ਾ ਚੁੱਕ ਗਿਆ ਸੀ ਇਟਲੀ

Tuesday, Dec 26, 2023 - 04:58 AM (IST)

ਵਿਦੇਸ਼ ਦੀ ਧਰਤੀ ''ਤੇ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ, 2 ਮਹੀਨੇ ਪਹਿਲਾਂ ਲੱਖਾਂ ਰੁਪਏ ਕਰਜ਼ਾ ਚੁੱਕ ਗਿਆ ਸੀ ਇਟਲੀ

ਰੋਮ (ਦਲਵੀਰ ਕੈਂਥ): ਅੱਜ ਵੀ ਪੰਜਾਬ ਦੇ ਬਹੁਤ ਸਾਰੇ ਕਿਸਮਤ ਦੇ ਝੰਬੇ ਨੌਜਵਾਨ ਅਜਿਹੇ ਹਨ ਜਿਹੜੇ ਚੰਗੀ ਪੜ੍ਹਾਈ ਲਿਖਾਈ ਕਰਕੇ ਵੀ ਬੇਰੁਜ਼ਗਾਰੀ ਦੀ ਮਾਰ ਝੱਲਣ ਲਈ ਲਾਚਾਰ ਹਨ। ਕੁਝ ਨੌਜਵਾਨ ਪੇਸ਼ ਚੱਲਦੀ ਨਾ ਦੇਖ ਵਿਦੇਸ਼ ਜਾ ਕੇ ਕਿਸਮਤ ਅਜ਼ਮਾਉਣ ਲਈ ਲੱਖਾਂ ਰੁਪਏ ਕਰਜ਼ਾ ਚੁੱਕ ਬੇਗਾਨੀ ਧਰਤੀ ਵੱਲ ਕੂਚ ਕਰ ਰਹੇ ਹਨ ਜਿਨ੍ਹਾਂ ਵਿਚੋਂ ਬਹੁਤੇ ਕਾਮਯਾਬ ਵੀ ਹੋ ਜਾਂਦੇ ਹਨ, ਪਰ ਕੁਝ ਵਿਚਾਰੇ ਵਿਦੇਸ਼ੀ ਧਰਤੀ ਉੱਪਰ ਪਹੁੰਚਦੇ ਬਆਦ ਵਿਚ ਹਨ ਤੇ ਮੌਤ ਪਹਿਲਾਂ ਉਨ੍ਹਾਂ ਲਈ ਬਾਹਾਂ ਫੈਲਾਈ ਖੜ੍ਹੀ ਹੁੰਦੀ ਹੈ। ਅਜਿਹੀ ਇਕ ਘਟਨਾ ਘਟੀ ਹੈ ਪੰਜਾਬ ਦੇ ਪਿੰਡ ਨਡਾਲਾ (ਕਪੂਰਥਲਾ) ਦੇ ਨੌਜਵਾਨ ਅਜੈ ਕੁਮਾਰ ਨਾਲ, ਜੋ ਰੋਜ਼ੀ ਰੋਟੀ ਦੀ ਖਾਤਰ ਦੋ ਮਹੀਨੇ ਪਹਿਲਾਂ ਲੱਖਾਂ ਰੁਪਏ ਕਰਜ਼ਾ ਚੁੱਕ ਕੇ ਇਟਲੀ ਆਇਆ ਸੀ। ਉਸ ਦੀ ਰੋਮ ਦੇ ਏਅਰਪੋਰਟ ਨੇੜੇ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਵਿਦੇਸ਼ 'ਚ ਗੋਰਿਆਂ ਨੇ ਮਾਰ ਦਿੱਤਾ ਪੰਜਾਬੀ ਨੌਜਵਾਨ, ਇਕਲੌਤੇ ਪੁੱਤ ਦੀ ਲਾਸ਼ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਮਨਦੀਪ ਕੁਮਾਰ ਨੇ ਪ੍ਰੈੱਸ ਨੂੰ ਭੇਜੀ ਜਾਣਕਾਰੀ ਵਿਚ ਕਿਹਾ ਕਿ ਉਸ ਦਾ ਜੀਜਾ ਅਜੈ ਕੁਮਾਰ (36) ਪੁੱਤਰ ਗੁਰਧਿਆਨ ਵਾਸੀ ਨਡਾਲਾ ਦੀ ਬੀਤੇ ਦਿਨੀਂ ਇਟਲੀ ਵਿਖੇ ਮੌਤ ਹੋ ਜਾਣ ਦਾ ਸਮਾਚਾਰ ਉਨ੍ਹਾਂ ਨੂੰ ਮਿਲਿਆ ਹੈ। ਉਨ੍ਹਾਂ ਅਜੈ ਕੁਮਾਰ ਨੂੰ ਲੱਖਾਂ ਰੁਪਏ ਕਰਜ਼ਾ ਚੁੱਕ ਕੇ ਚੰਗੇ ਭਵਿੱਖ ਤੇ ਘਰ ਦੀ ਗਰੀਬੀ ਦੂਰ ਕਰਨ ਲਈ ਤਕਰੀਬਨ ਦੋ ਮਹੀਨੇ ਪਹਿਲਾਂ ਇਟਲੀ ਭੇਜਿਆ ਸੀ। ਬੀਤੇ ਦਿਨੀਂ ਉਸ ਦਾ ਜੀਜਾ ਅਜੈ ਕੁਮਾਰ ਕਿਸੇ ਦੋਸਤ ਦੀ ਗੱਡੀ ਵਿਚ ਬੈਠ ਕੇ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਤੋਂ ਫਿਊਮੀਚੀਨੋ ਹਵਾਈ ਅੱਡੇ 'ਤੇ ਕਿਸੇ ਰਿਸ਼ਤੇਦਾਰ ਨੂੰ ਲੈਣ ਚਲੇ ਗਏ ਜਿੱਥੇ ਗੱਡੀ ਚਾਲਕ ਨੇ ਹਵਾਈ ਅੱਡੇ ਨੇੜੇ ਪਾਰਕਿੰਗ ਦੇ ਪੈਸੇ ਬਚਾਉਣ ਖਾਤਿਰ ਗੱਡੀ ਗਲਤ ਥਾਂ ਖੜੀ ਕਰਕੇ ਆਉਣ ਵਾਲੇ ਰਿਸ਼ਤੇਦਾਰ ਦੀ ਫਲਾਈਟ ਦਾ ਇੰਤਜ਼ਾਰ ਕਰਨ ਲੱਗੇ। ਇਸ ਦੌਰਾਨ ਅਜੈ ਕੁਮਾਰ ਪਿਸ਼ਾਬ ਕਰਨ ਲਈ ਸੜਕ ਪਾਰ ਕਰਨ ਲੱਗਾ ਤੇ ਇਕ ਤੇਜ਼ ਰਫਤਾਰ ਕਾਰ ਦੀ ਲਪੇਟ ਵਿਚ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ ਮੁਲਾਜ਼ਮਾਂ 'ਤੇ ਹੋਈ ਫਾਇਰਿੰਗ, ਮੁਲਜ਼ਮਾਂ ਨੇ ਤਾਬੜਤੋੜ ਚਲਾਈਆਂ ਗੋਲ਼ੀਆਂ

PunjabKesari

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਦੋ ਛੋਟੇ ਬੱਚੇ ਹਨ। ਉਨ੍ਹਾਂ ਨੇ ਇਟਲੀ ਸਰਕਾਰ, ਭਾਰਤੀ ਅੰਬੈਂਸੀ ਰੋਮ ਤੇ ਭਾਰਤੀ ਭਾਈਚਾਰੇ ਤੋਂ ਮੰਗ ਕਰਦਿਆਂ ਆਖਿਆ ਕਿ ਇਸ ਹਾਦਸੇ ਦੀ ਜਾਂਚ ਕੀਤੀ ਜਾਵੇ ਤੇ ਨੌਜਵਾਨ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਮ੍ਰਿਤਕ ਅਜੈ ਕੁਮਾਰ ਦੇ ਆਖ਼ਰੀ ਵਾਰ ਦਰਸ਼ਨ ਕਰ ਸਕਣ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Anmol Tagra

Content Editor

Related News