ਪੈਗੰਬਰ ਕਾਰਟੂਨ ਮਾਮਲਾ: ਪਾਕਿਸਤਾਨ ''ਚ ਫਰਾਂਸ ਦੇ ਰਾਸ਼ਟਰਪਤੀ ਖ਼ਿਲਾਫ਼ ਪ੍ਰਦਰਸ਼ਨ

11/17/2020 2:55:43 PM

ਇਸਲਾਮਾਬਾਦ- ਫਰਾਂਸ ਵਿਚ ਬੀਤੇ ਦਿਨੀਂ ਪੈਗੰਬਰ ਮੁਹੰਮਦ ਦਾ ਕਾਰਟੂਨ ਬਣਾਇਆ ਗਿਆ ਸੀ, ਜਿਸ ਕਾਰਨ ਲੋਕ ਫਰਾਂਸ ਦੇ ਰਾਸ਼ਟਰਪਤੀ ਨੂੰ ਦੋਸ਼ ਦੇ ਰਹੇ ਹਨ ਕਿ ਉਨ੍ਹਾਂ ਨੇ ਕਾਰਟੂਨ ਬਣਾਉਣ ਵਾਲੇ ਨੂੰ ਸਜ਼ਾ ਨਹੀਂ ਦਿੱਤੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਦੇ ਵਿਰੋਧ ਵਿਚ ਪਾਕਿਸਤਾਨ ਵਿਚ ਤਹਿਰੀਕ-ਏ-ਲੂਬੈਕ ਦੇ ਹਜ਼ਾਰਾਂ ਸਮਰਥਕ ਰਾਵਲਪਿੰਡੀ ਦੀਆਂ ਸੜਕਾਂ 'ਤੇ ਉੱਤਰ ਆਏ। ਉਨ੍ਹਾਂ ਦਾ ਵਿਰੋਧ ਇਸ ਮੁੱਦੇ 'ਤੇ ਸੀ ਕਿ ਫਰਾਂਸ ਦੇ ਰਾਸ਼ਟਰਪਤੀ ਨੇ ਪੈਗੰਬਰ ਮੁਹੰਮਦ ਦਾ ਕਾਰਟੂਨ ਬਣਾਉਣ ਦੇ ਅਧਿਕਾਰ ਦਾ ਬਚਾਅ ਕੀਤਾ ਸੀ। 

ਖਾਦਿਮ ਹੁਸੈਨ ਰਿਜ਼ਵੀ ਨੇ ਫਰਾਂਸ ਵਿਚ ਹੋਏ ਈਸ਼ਨਿੰਦਾ ਦਾ ਵਿਰੋਧ ਕਰਨ ਲਈ ਪ੍ਰ੍ਦਰਸ਼ਨ ਕਰਵਾਇਆ, ਜਿਸ ਦੇ ਬਾਅਦ ਪ੍ਰਦਰਸ਼ਨਕਾਰੀ ਸੜਕਾਂ 'ਤੇ ਉੱਤਰ ਗਏ ਸਨ। 15 ਨਵੰਬਰ, 2020 ਨੂੰ ਸ਼ੁਰੂ ਹੋਇਆ ਪ੍ਰਦਰਸ਼ਨ ਸੋਮਵਾਰ 16 ਨਵੰਬਰ ਤੱਕ ਜਾਰੀ ਰਿਹਾ। ਇਸ ਵਿਰੋਧ ਪ੍ਰਦਰਸ਼ਨ ਦੌਰਾਨ ਕਈ ਨਾਅਰੇ ਵੀ ਲਗਾਏ ਗਏ ਅਤੇ ਦੋਸ਼ੀ ਦਾ ਸਿਰ ਕਲਮ ਕਰਨ ਦੀ ਮੰਗ ਕੀਤੀ ਗਈ। 

ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਕਰਮਚਾਰੀਆਂ ਵਿਚਕਾਰ ਟਕਰਾਅ ਵੀ ਹੋ ਗਿਆ। ਪਾਕਿਸਤਾਨੀ ਡਾਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿਚ ਹੰਝੂ ਗੈਸ ਦੇ ਗੋਲੇ ਛੱਡੇ ਗਏ ਸਨ, ਜਿਸ ਕਾਰਨ ਉੱਥੋਂ ਦੇ ਸਥਾਨਕ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ ਤੇ ਲੋਕਾਂ ਨੂੰ ਸਾਹ ਲੈਣ ਵਿਚ ਪਰੇਸ਼ਾਨੀ ਹੋਣ ਲੱਗ ਗਈ ਸੀ। ਕਈ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਉਣ ਦੀ ਖ਼ਬਰ ਹੈ। ਸੋਸ਼ਲ ਮੀਡੀਆ 'ਤੇ ਇਹ ਪ੍ਰਦਰਸ਼ਨ ਕਾਫ਼ੀ ਸੁਰਖੀਆਂ ਵਿਚ ਰਿਹਾ।


Lalita Mam

Content Editor

Related News