ਲਹਿੰਦੇ ਪੰਜਾਬ ਦੇ PRO ਪਵਨ ਸਿੰਘ ਅਰੋੜਾ ਵਾਸ਼ਿੰਗਟਨ DC ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ

Wednesday, Aug 25, 2021 - 01:12 AM (IST)

ਲਹਿੰਦੇ ਪੰਜਾਬ ਦੇ PRO ਪਵਨ ਸਿੰਘ ਅਰੋੜਾ ਵਾਸ਼ਿੰਗਟਨ DC ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ

ਵਾਸ਼ਿੰਗਟਨ (ਰਾਜ ਗੋਗਨਾ)- ਬੀਤੇਂ ਦਿਨ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਦੇ ਗੁਰਦੁਆਰਾ ਸਾਹਿਬ ਵਿਖੇ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਗਵਰਨਰ ਹਾਊਸ ਦੇ ਪੀ. ਆਰ. ੳ. ਸ: ਪਵਨ ਸਿੰਘ ਅਰੋੜਾ ਦੀਵਾਨ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਹਾਜ਼ਰ ਹੋਏ। ਦੀਵਾਨ ਉਪਰੰਤ ਸੰਗਤਾਂ ਦੇ ਸਨਮੁੱਖ ਉਨ੍ਹਾਂ ਨੇ ਇਲਾਕੇ ਦੀ ਸੰਗਤ ਨਾਲ ਪਾਕਿਸਤਾਨ 'ਚ ਗੁਰੂਧਾਮਾਂ ਬਾਰੇ ਵਿਸਥਾਰਤ ਜਾਣਕਾਰੀ ਸਾਂਝੀ ਕੀਤੀ ਤੇ ਦੱਸਿਆ ਕਿ ਪਾਕਿਸਤਾਨ 'ਚ ਸਿੱਖਾਂ ਨੂੰ ਖ਼ਾਸ ਤਰਜੀਹ ਦੇ ਅਧਾਰ ਰਾਹੀਂ ਪੜਾਈ ਲਿਖਾਈ ਰਾਹੀਂ ਉਸ ਹਰ ਅਹੁਦੇ ਉੱਪਰ ਨਿਯੁਕਤੀਆਂ ਮਿਲ ਰਹੀਆਂ ਹਨ, ਜੋ ਕਿ ਪਹਿਲਾਂ ਅਸਾਨ ਨਹੀਂ ਸਨ।

ਇਹ ਖ਼ਬਰ ਪੜ੍ਹੋ- ਬੰਗਲਾਦੇਸ਼ ਵਿਰੁੱਧ ਸੀਰੀਜ਼ ਤੋਂ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਨਿਊਜ਼ੀਲੈਂਡ ਦਾ ਕ੍ਰਿਕਟਰ

PunjabKesari
ਪਾਕਿਸਤਾਨ 'ਚ ਉਨ੍ਹਾਂ ਨੇ ਆਪਣੀ ਪੜਾਈ ਸ੍ਰੀ ਗੁਰੂ ਨਾਨਕ ਸਾਹਿਬ ਜੀ ਵਾਲੇ ਸਕੂਲ 'ਚ ਪੂਰੀ ਕਰਨ ਦੇ ਆਪਣੇ ਆਪ ਨੂੰ ਵਡਭਾਗੀ ਮੌਕੇ ਬਾਰੇ ਦੱਸਿਆ। ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਵੱਲੋਂ ਗਵਰਨਰ ਹਾਊਸ 'ਚ ਸਰਦਾਰ ਪਵਨ ਸਿੰਘ ਖਾਲਸਾ ਨੂੰ ਪਹਿਲਾ ਸਿੱਖ ਪੀ .ਆਰ .ੳ. ਨਿਯੁਕਤ ਹੋਣ ਦਾ ਇਕ ਸਿੱਖ ਨੂੰ ਮਾਣ ਦਿੱਤਾ। ਸਰਦਾਰ ਪਵਨ ਸਿੰਘ ਅਰੋੜਾ ਵੱਲੋਂ ਅਮਰੀਕਾ ਸਰਕਾਰ ਵੱਲੋਂ ਸਟੇਟ ਡਿਪਾਰਟਮੈਂਟ ਰਾਹੀਂ ਅੰਤਰਰਾਸ਼ਟਰੀ ਧਾਰਮਿਕ ਅਜ਼ਾਦੀ ਦੇ ਵਿਸ਼ੇ ਉੱਪਰ ਖੋਜ਼ ਭਰਪੂਰ ਉੱਚ ਪੜਾਈ ਲਈ ਚੁਣੇ ਗਏ ਹਨ। ਸਰਦਾਰ ਪਵਨ ਸਿੰਘ ਅਰੌੜਾ ਵੱਲੋਂ ਸੰਗਤਾਂ ਨੂੰ ਪਾਕਿਸਤਾਨ ਦੇ ਗੁਰੂਧਾਮਾਂ ਦੀ ਯਾਤਰਾ ਲਈ ਬੇਨਤੀ ਕੀਤੀ ਤੇ ਉਨ੍ਹਾਂ ਦੇ ਯਤਨਾਂ ਅੰਦਰ ਹਰ ਸੰਭਵ ਸੇਵਾ ਲਈ ਵੀ ਸੱਦਾ ਦਿੱਤਾ। ਜਿਸ 'ਚ ਪਾਕਿਸਤਾਨ ਦੇ ਵੀਜ਼ੇ ਤੋਂ ਲੈ ਕਰਕੇ ਪੂਰੀ ਯਾਤਰਾ ਲਈ ਕਿਸੇ ਵੀ ਕਿਸਮ ਦੀ ਮਦਦ ਸੇਵਾ ਦੀ ਬੇਨਤੀ ਕੀਤੀ। ਯਾਦ ਰਹੇ ਕਿ ਪਵਨ ਸਿੰਘ ਅਰੋੜਾ ਪਾਕਿਸਤਾਨ ਦੇ ਸਿੱਖ ਰਾਜਨੀਤਕ ਰਮੇਸ਼ ਸਿੰਘ ਅਰੋੜਾ ਦੇ ਸਕੇ ਭਤੀਜੇ ਹਨ। ਜੋਕਿ ਪਾਕਿਸਤਾਨ ਅਸੈਂਬਲੀ ਦੇ ਮੈਂਬਰ ਤੇ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ 'ਚ ਵੀ ਅਹਿਮ ਸੇਵਾਵਾਂ ਨਿਭਾਅ ਰਹੇ ਹਨ।

ਇਹ ਖ਼ਬਰ ਪੜ੍ਹੋ- ਆਸਟਰੇਲੀਆ ਦੌਰੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News