UK : ਉੱਚ ਅਧਿਕਾਰੀ ਦੇ ਅਸਤੀਫੇ ਮਗਰੋਂ ਭਾਰਤੀ ਮੂਲ ਦੀ ਮੰਤਰੀ ਨੇ ਦਿੱਤਾ ਇਹ ਬਿਆਨ

Wednesday, Mar 04, 2020 - 01:05 PM (IST)

UK : ਉੱਚ ਅਧਿਕਾਰੀ ਦੇ ਅਸਤੀਫੇ ਮਗਰੋਂ ਭਾਰਤੀ ਮੂਲ ਦੀ ਮੰਤਰੀ ਨੇ ਦਿੱਤਾ ਇਹ ਬਿਆਨ

ਲੰਡਨ— ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਆਪਣੇ ਮੰਤਰਾਲੇ 'ਚ ਇਕ ਉੱਚ ਅਧਿਕਾਰੀ ਸਰ ਫਿਲਪ ਰਟਨਮ ਦੇ ਹਾਲੀਆ ਅਸਤੀਫੇ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਉਹ ਬ੍ਰਿਟੇਨ 'ਚ ਗ੍ਰਹਿ ਮੰਤਰਾਲੇ 'ਚ ਆਪਣੇ ਸਾਰੇ ਸਾਥੀਆਂ ਦੇ ਕੰਮ ਦਾ ਸਨਮਾਨ ਕਰਦੀ ਹੈ। ਦੁਰਵਿਵਹਾਰ ਦੇ ਦੋਸ਼ਾਂ ਦੇ ਬਾਅਦ ਰਟਨਮ ਦੇ ਅਸਤੀਫੇ ਕਾਰਨ ਪੈਦਾ ਹੋਏ ਵਿਵਾਦ ਵਿਚਕਾਰ ਭਾਰਤੀ ਮੂਲ ਦੀ ਮੰਤਰੀ ਨੇ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ ਤੇ ਮੰਗਲਵਾਰ ਨੂੰ ਕਿਹਾ ਕਿ ਉਹ ਨੌਕਰਸ਼ਾਹਾਂ ਤੇ ਮੰਤਰੀਆਂ ਦੇ ਭਲੇ ਹੀ ਬਹੁਤ ਚਿੰਤਾ ਕਰਦੀ ਹੈ ਅਤੇ ਉਨ੍ਹਾਂ ਨੇ ਆਪਣੀ ਟੀਮ ਨਾਲ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਇਕ ਈ-ਮੇਲ 'ਚ ਕਿਹਾ,''ਸਾਨੂੰ ਸਰ ਫਿਲਪ ਦੇ ਅਸਤੀਫੇ ਦੇ ਫੈਸਲੇ ਦਾ ਅਫਸੋਸ ਹੈ। ਅਸੀਂ ਇਸ ਵਿਭਾਗ 'ਚ ਹਰ ਵਿਅਕਤੀ ਦੇ ਕੰਮ ਦੀ ਕਦਰ ਕਰਦੇ ਹਾਂ ਤੇ ਆਪਣੇ ਸਾਰੇ ਕਰਮਚਾਰੀਆਂ ਦੀ ਚਿੰਤਾ ਕਰਦੇ ਹਾਂ। ਸਾਡੇ ਲਈ ਇਕ ਟੀਮ ਦੇ ਤੌਰ 'ਤੇ ਇਹ ਇਕੱਠੇ ਆਉਣ ਦਾ ਸਮਾਂ ਹੈ। ਅਸੀਂ ਮੰਤਰੀਆਂ ਅਤੇ ਨੌਕਰਸ਼ਾਹਾਂ ਵਿਚਕਾਰ ਵਿਸ਼ਵਾਸ ਪੈਦਾ ਕਰਨ ਨੂੰ ਮਹੱਤਵ ਦਿੰਦੇ ਹਾਂ।'' ਇਹ ਈ-ਮੇਲ ਉਨ੍ਹਾਂ ਨੇ ਉਸ ਸਮੇਂ ਕੀਤਾ ਜਦ ਪਿਛਲੇ ਦਿਨਾਂ ਤੋਂ ਵਿਵਾਦ ਚੱਲ ਰਿਹਾ ਹੈ ਕਿ ਪ੍ਰੀਤੀ ਦੁਰਵਿਵਹਾਰ ਕਰਦੀ ਹੈ। ਇਸ ਤੋਂ ਪਹਿਲਾਂ ਜਦ ਉਹ ਰੋਜ਼ਗਾਰ ਮੰਤਰੀ ਰਹੀ ਸੀ ਤਦ ਵੀ ਦੁਰਵਿਵਹਾਰ ਦੇ ਦੋਸ਼ ਲੱਗੇ ਸਨ।ਉਨ੍ਹਾਂ ਕਿਹਾ ਕਿ ਸੀ ਕਿ ਉਹ ਬਹੁਤ ਬਦਜ਼ੁਬਾਨੀ ਕਰਦੀ ਹੈ ਤੇ ਦੂਜਿਆਂ ਨੂੰ ਬੇਇੱਜ਼ਤ ਕਰਦੀ ਰਹਿੰਦੀ ਹੈ।


Related News