ਟਰੂਡੋ ਨੇ ਪ੍ਰਿੰਸ ਹੈਰੀ ਨਾਲ ਕੀਤੀ ਮੁਲਾਕਾਤ, ਸਿਫਤਾਂ ਦੇ ਬੰਨ੍ਹੇ ਪੁੱਲ

09/25/2017 3:17:17 PM


ਟੋਰਾਂਟੋ, (ਬਿਊਰੋ)— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 'ਇਨਵਿਕਟਸ ਗੇਮਜ਼' ਦੇ ਸੰਸਥਾਪਕ ਹੈਰੀ ਪ੍ਰਿੰਸ ਨਾਲ ਮੁਲਾਕਾਤ ਕੀਤੀ। ਪ੍ਰਿੰਸ ਹੈਰੀ ਅਤੇ ਟਰੂਡੋ ਨੇ ਟੋਰਾਂਟੋ ਦੇ ਇਕ ਹੋਟਲ 'ਚ ਖਾਸ ਮੁਲਾਕਾਤ ਕੀਤੀ। ਦੋਵੇਂ ਇਕ ਦੂਜੇ ਨੂੰ ਗਰਮਜੋਸ਼ੀ ਨਾਲ ਹੱਸਦੇ ਹੋਏ ਮਿਲੇ।  ਟਰੂਡੋ ਨੇ ਪ੍ਰਿੰਸ ਹੈਰੀ ਦਾ ਧੰਨਵਾਦ ਕੀਤਾ ਅਤੇ ਸਿਫਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜ਼ਖਮੀ ਹੋਏ ਜਵਾਨਾਂ 'ਚ ਇਕ ਨਵਾਂ ਉਤਸ਼ਾਹ ਭਰਿਆ ਹੈ ਅਤੇ ਖੇਡਾਂ ਦੇ ਜ਼ਰੀਏ ਉਨ੍ਹਾਂ ਦੀ ਪਛਾਣ ਨੂੰ ਫਿਰ ਤੋਂ ਨਿਖਾਰਣ ਦਾ ਮੌਕਾ ਦਿੱਤਾ ਹੈ। 
ਟਰੂਡੋ ਨੇ ਕਿਹਾ ਕਿ ਹੈਰੀ ਖੇਡਾਂ ਨੂੰ ਉਤਸ਼ਾਹਿਤ ਕਰ ਰਹੇ ਹਨ ਅਤੇ ਜਵਾਨਾਂ 'ਚ ਉਤਸ਼ਾਹ ਭਰ ਰਹੇ ਹਨ। ਇਹ ਇਕ ਬਹੁਤ ਵੱਡੀ ਗੱਲ ਹੈ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਹ ਖੇਡਾਂ ਕੈਨੇਡਾ 'ਚ ਹੋ ਰਹੀਆਂ ਹਨ। ਇਨ੍ਹਾਂ ਖੇਡਾਂ ਦਾ ਉਦਘਾਟਨ ਸ਼ਨੀਵਾਰ ਨੂੰ ਟਰੂਡੋ ਨੇ ਕੀਤਾ ਅਤੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ। 
ਦੱਸਣਯੋਗ ਹੈ ਕਿ 'ਇਨਵਿਕਟਸ ਗੇਮਜ਼' ਦੀ ਸ਼ੁਰੂਆਤ ਬ੍ਰਿਟੇਨ ਦੇ ਪ੍ਰਿੰਸ ਹੈਰੀ ਨੇ ਕੀਤੀ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਉਨ੍ਹਾਂ ਨੇ 2014 'ਚ ਕੀਤੀ ਗਈ ਸੀ। ਇਸ ਵਾਰ ਦੀਆਂ ਖੇਡਾਂ 'ਚ 17 ਦੇਸ਼ਾਂ ਦੇ 550 ਮੁਕਾਬਲੇਬਾਜ਼ 12 ਵੱਖ-ਵੱਖ ਖੇਡਾਂ 'ਚ ਹਿੱਸਾ ਲੈ ਰਹੇ ਹਨ। ਟੋਰਾਂਟੋ 'ਚ ਚੱਲ ਰਹੀਆਂ ਇਹ ਖੇਡਾਂ 30 ਸਤੰਬਰ ਨੂੰ ਖਤਮ ਹੋਣਗੀਆਂ।


Related News