ਰਾਸ਼ਟਰਪਤੀ ਟਰੰਪ ਦੀ ਪਾਕਿਸਤਾਨ ਨੂੰ ਸਖਤ ਚਿਤਾਵਨੀ, ਅੱਤਵਾਦ 'ਤੇ ਝੂਠ ਬੋਲਣਾ ਬੰਦ ਕਰੋ

Monday, Aug 07, 2017 - 11:11 AM (IST)

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਾਕਾਰ ਜਨਰਲ ਐੱਚ.ਆਰ. ਮੈਕਮਾਸਟਰ ਨੇ ਟਰੰਪ ਦਾ ਸਖ਼ਤ ਸੁਨੇਹਾ ਪਾਕਿਸਤਾਨ ਨੂੰ ਦਿੰਦੇ ਹੋਏ ਕਿਹਾ ਕਿ ਪਾਕਿ ਨੂੰ ਤਾਲੀਬਾਨ, ਹੱਕਾਨੀ ਨੈੱਟਵਰਕ ਅਤੇ ਦੂਜੇ ਅੱਤਵਾਦੀ ਸੰਗਠਨਾਂ ਪ੍ਰਤੀ ਦੋਹਰੀ ਨੀਤੀ ਨੂੰ ਬਦਲਨਾ ਹੋਵੇਗਾ। ਅਮਰੀਕਾ ਨੇ ਕਿਹਾ ਕਿ ਅੱਤਵਾਦ ਪ੍ਰਤੀ ਪਾਕਿਸਤਾਨ ਦੀ ਦੋਹਰੀ ਨੀਤੀ ਨਾਲ ਨਾ ਸਿਰਫ ਦੂਜਿਆ ਦਾ ਨੁਕਸਾਨ ਹੋ ਰਿਹਾ ਹੈ ਸਗੋਂ ਖੁਦ ਪਾਕਿਸਤਾਨ ਨੂੰ ਵੀ ਇਸ ਤੋਂ ਨੁਕਸਾਨ ਹੋ ਰਿਹਾ ਹੈ । ਅਖਬਾਰ ਦੇ ਮੁਤਾਬਕ ਅਮਰੀਕੀ ਸੁਰੱਖਿਆ ਸਲਾਹਕਾਰ ਜਨਰਲ ਮੈਕਮਾਸਟਰ ਨੇ ਪਾਕਿਸਤਾਨ ਨੂੰ ਸਖ਼ਤ ਸੁਨੇਹਾ ਦਿੱਤਾ ਅਤੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਖ਼ਤ ਸੁਨੇਹਾ ਦਿੱਤਾ ਹੈ ਕਿ ਅਮਰੀਕਾ ਉਨ੍ਹਾਂ ਦੇਸ਼ਾਂ ਦੇ ਵਰਤਾਓ ਵਿਚ ਬਦਲਾਅ ਦੇਖਣਾ ਚਾਹੁੰਦਾ ਹੈ, ਜੋ ਤਾਲੀਬਾਨ, ਹੱਕਾਨੀ ਨੈੱਟਵਰਕ ਅਤੇ ਅੱਦਵਾਦੀਆਂ ਸੰਗਠਨਾਂ ਲਈ ਸੁਰੱਖਿਅਤ ਟਿਕਾਣੇ ਹਨ ਅਤੇ ਉਨ੍ਹਾਂ ਨੂੰ ਮਦਦ ਦਿੰਦੇ ਹਨ। ਮੈਕਮਾਸਟਰ ਨੇ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਪਾਕਿਸਤਾਨ ਅੱਤਵਾਦ ਪ੍ਰਤੀ ਆਪਣੀ ਦੋਹਰੀ ਨੀਤੀ ਵਿਚ ਬਦਲਾਅ ਲਿਆਵੇ। ਅਮਰੀਕਾ ਦੀ ਇਹ ਹਿਦਾਇਤ ਪਾਕਿਸਤਾਨ ਲਈ ਵੱਡੀ ਚਿਤਾਵਨੀ ਹੈ।


Related News