ਮਰੀਸ਼ਸ ਦੀ ਰਾਸ਼ਟਰਪਤੀ ਨੇ ਵਿੱਤੀ ਘਪਲੇ ਨੂੰ ਲੈ ਕੇ ਅਸਤੀਫੇ ਤੋਂ ਕੀਤਾ ਇਨਕਾਰ

Thursday, Mar 15, 2018 - 01:29 AM (IST)

ਮਰੀਸ਼ਸ ਦੀ ਰਾਸ਼ਟਰਪਤੀ ਨੇ ਵਿੱਤੀ ਘਪਲੇ ਨੂੰ ਲੈ ਕੇ ਅਸਤੀਫੇ ਤੋਂ ਕੀਤਾ ਇਨਕਾਰ

ਪੋਰਟ ਲੁਇਸ- ਮਰੀਸ਼ਸ ਦੀ ਰਾਸ਼ਟਰਪਤੀ ਅਮੀਨਾ ਗੁਰੀਬ ਫਕੀਮ ਨੇ ਵਿੱਤੀ ਘਪਲੇ 'ਚ ਆਪਣਾ ਨਾਮ ਆਉਣ 'ਤੇ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਰਾਸ਼ਟਰਪਤੀ ਦਫਤਰ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਅਮੀਨਾ ਨੇ ਦੋਸ਼ਾਂ ਨੂੰ ਸਾਹਮਣੇ ਕਰਨ ਦਾ ਸੰਕਲਪ ਲਿਆ ਹੈ। ਬਿਆਨ ਮੁਤਾਬਕ ਅਮੀਨਾ ਨੇ ਅਸਤੀਫਾ ਦੇਣ ਦੇ ਕਿਸੇ ਵਿਚਾਰ ਨੂੰ ਖਾਰਿਜ ਕਰ ਦਿੱਤਾ ਹੈ। 
ਜ਼ਿਕਰਯੋਗ ਹੈ ਕਿ ਮਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜੁਗਨਾਥ ਨੇ ਬੀਤੇ ਸ਼ੁਕਰਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਅਮੀਨਾ ਗੁਰੀਬ-ਫਕੀਮ ਵਿੱਤੀ ਘਪਲੇ ਦੇ ਦੋਸ਼ਾਂ ਦੇ ਚੱਲਦੇ ਅਸਤੀਫਾ ਦੇਵੇਗੀ। ਜੁਗਨਾਥ ਨੇ ਕਿਹਾ ਕਿ ਗਣਰਾਜ ਦੀ ਰਾਸ਼ਟਰਪਤੀ ਨੇ ਮੈਨੂੰ ਕਿਹਾ ਕਿ ਉਹ ਅਹੁਦੇ ਤੋਂ ਅਸਤੀਫਾ ਦੇ ਦੇਵੇਗੀ ਅਤੇ ਅਸੀਂ ਉਸ ਦੇ ਅਹੁਦੇ ਤੋਂ ਹੱਟਣ ਦੀ ਤਰੀਕ 'ਤੇ ਰਾਜੀ ਹੋ ਗਏ। 
ਹਾਲਾਂਕਿ ਉਨ੍ਹਾਂ ਨੇ ਇਸ ਦੇ ਅਸਤੀਫੇ ਦੀ ਤਰੀਕ ਨਹੀਂ ਦੱਸੀ ਸੀ। ਅਫਰੀਕਾ 'ਚ ਇੱਕਲੀ ਮਹਿਲਾ ਰਾਸ਼ਟਰ ਪ੍ਰਧਾਨ ਗੁਰੀਬ-ਫਕੀਮ 'ਤੇ ਦੋਸ਼ ਲਗਾਇਆ ਹੈ ਕਿ ਇਕ ਐੱਨ.ਜੀ.ਓ. ਨਾਲ ਮਿਲੇ ਬੈਂਕ ਕਾਰਡ ਦਾ ਉਨ੍ਹਾਂ ਨੇ ਨਿੱਜੀ ਖਰੀਦਦਾਰੀ ਲਈ ਇਸਤੇਮਾਲ ਕੀਤਾ। ਉਹ 12 ਮਾਰਚ ਨੂੰ 50ਵੇਂ ਸੁਤੰਤਰ ਦਿਵਸ ਸਮਾਰੋਹ ਤੋਂ ਬਾਅਦ ਅਹੁਦੇ ਤੋਂ ਹੱਟ ਜਾਵੇਗੀ। ਉਹ ਸਾਲ 2015 'ਚ ਰਾਸ਼ਟਰਪਤੀ ਬਣੀ ਸੀ।


Related News