ਰਾਸ਼ਟਰਪਤੀ ਜੋਅ ਬਾਈਡੇਨ ਅਗਸਤ ਮਹੀਨੇ ਕਰਨਗੇ ਯੂਕਰੇਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ

Friday, Jul 23, 2021 - 12:06 PM (IST)

ਰਾਸ਼ਟਰਪਤੀ ਜੋਅ ਬਾਈਡੇਨ ਅਗਸਤ ਮਹੀਨੇ ਕਰਨਗੇ ਯੂਕਰੇਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ 30 ਅਗਸਤ ਨੂੰ ਵ੍ਹਾਈਟ ਹਾਊਸ ਵਿਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਡਾਈਮਰ ਜ਼ੇਲੇਨਸਕੀ ਨਾਲ ਮੁਲਾਕਾਤ ਕਰਨਗੇ। ਇਸ ਸਬੰਧੀ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਬੁੱਧਵਾਰ ਨੂੰ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਯੂਕਰੇਨ ਵਿਚ ਰੂਸ ਦੀ ਦਖ਼ਲਅੰਦਾਜ਼ੀ ਲਈ ਅਮਰੀਕਾ ਵੱਲੋਂ ਸਮਰਥਨ ਦੀ ਪੁਸ਼ਟੀ ਹੋਣ ਦੀ ਉਮੀਦ ਹੈ। ਇਸਦੇ ਇਲਾਵਾ ਦੋਵੇਂ ਦੇਸ਼ਾਂ ਦੇ ਆਗੂ ਐਨਰਜੀ ਸੁਰੱਖਿਆ ਸਹਿਯੋਗ ਅਤੇ ਯੂਕਰੇਨ ਵਿਚ ਭ੍ਰਿਸ਼ਟਾਚਾਰ ਵਿਰੋਧੀ ਯਤਨਾਂ ਬਾਰੇ ਵੀ ਵਿਚਾਰ ਵਟਾਂਦਰਾ ਕਰਨਗੇ।

ਇਸ ਤੋਂ ਪਹਿਲਾਂ ਅਮਰੀਕਾ ਅਤੇ ਜਰਮਨੀ ਨੇ ਨੋਰਡ ਸਟ੍ਰੀਮ 2 ਗੈਸ ਪਾਈਪ ਲਾਈਨ ਮੁੱਦੇ 'ਤੇ ਇਕ ਸਮਝੌਤਾ ਕੀਤਾ ਹੈ, ਜਿਸ ਦਾ ਯੂਕਰੇਨ ਵਿਰੋਧ ਕਰਦਾ ਹੈ। ਅਗਲੇ ਮਹੀਨੇ ਮੁਕੰਮਲ ਹੋਣ ਦੀ ਉਮੀਦ ਵਾਲੀ 1,230 ਕਿਲੋਮੀਟਰ ਦੀ ਗੈਸ ਪਾਈਪ ਲਾਈਨ, ਰੂਸ ਤੋਂ ਬਾਲਟਿਕ ਸਾਗਰ ਰਾਹੀਂ ਸਾਲਾਨਾ 55 ਬਿਲੀਅਨ ਕਿਊਬਕ ਮੀਟਰ ਗੈਸ ਲਿਆਏਗੀ। ਬਾਈਡੇਨ ਨੇ ਇਸ ਤੋਂ ਪਹਿਲਾਂ ਜ਼ੇਲੇਨਸਕੀ ਨੂੰ ਪਿਛਲੇ ਮਹੀਨੇ ਵ੍ਹਾਈਟ ਹਾਊਸ ਦਾ ਦੌਰਾ ਕਰਨ ਲਈ ਸੱਦਾ ਭੇਜਿਆ ਸੀ।


author

cherry

Content Editor

Related News