ਇਜ਼ਰਾਈਲ ਦੀ ਗਾਜ਼ਾ 'ਤੇ ਹਮਲੇ ਦੀ ਤਿਆਰੀ; ਲੋਕਾਂ ਨੂੰ ਨਿਕਲਣ ਲਈ ਦਿੱਤੇ ਸਿਰਫ਼ 3 ਘੰਟੇ

10/15/2023 6:18:11 PM

ਇੰਟਰਨੈਸ਼ਨਲ ਡੈਸਕ- ਇਜ਼ਰਾਈਲ-ਹਮਾਸ ਜੰਗ ਦਾ ਅੱਜ ਨੌਵਾਂ ਦਿਨ ਹੈ। ਇਸ ਦੌਰਾਨ ਇਜ਼ਰਾਈਲੀ ਰੱਖਿਆ ਬਲ ਦੇ 10 ਹਜ਼ਾਰ ਸੈਨਿਕ ਗਾਜ਼ਾ ਵਿੱਚ ਜ਼ਮੀਨੀ ਹਮਲੇ ਦੀ ਤਿਆਰੀ ਕਰ ਰਹੇ ਹਨ। ਇਸ ਦੌਰਾਨ ਇਜ਼ਰਾਈਲ ਨੇ ਉੱਤਰੀ ਗਾਜ਼ਾ ਦੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਲਈ ਸਿਰਫ਼ 3 ਘੰਟੇ ਦਾ ਸਮਾਂ ਦਿੱਤਾ ਹੈ।

ਇਜ਼ਰਾਇਲੀ ਸਮੇਂ ਮੁਤਾਬਕ ਲੋਕ 10 ਤੋਂ 1 ਵਜੇ ਤੱਕ ਲੋਕ ਇਲਾਕਾ ਖਾਲੀ ਕਰ ਸਕਦੇ ਹਨ। ਉਦੋਂ ਤੱਕ ਇਜ਼ਰਾਈਲ ਵਾਲੇ ਪਾਸੇ ਤੋਂ ਕੋਈ ਹਮਲਾ ਨਹੀਂ ਕੀਤਾ ਜਾਵੇਗਾ। ਅੱਜ ਫਿਰ ਹਿਜ਼ਬੁੱਲਾ ਸੰਗਠਨ ਨੇ ਇਜ਼ਰਾਈਲ ਦੇ ਸਰਹੱਦੀ ਖੇਤਰ ਸ਼ਤੁਲਾ ਵਿੱਚ ਲੇਬਨਾਨ ਵਾਲੇ ਪਾਸੇ ਤੋਂ ਹਵਾਈ ਹਮਲਾ ਕੀਤਾ। ਇਸ 'ਚ ਇਕ ਇਜ਼ਰਾਇਲੀ ਫੌਜੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਇਜ਼ਰਾਈਲ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਭਰ 'ਚ ਹਜ਼ਾਰਾਂ ਲੋਕਾਂ ਨੇ ਫਲਸਤੀਨ ਦੇ ਸਮਰਥਨ 'ਚ ਕੱਢੀ ਰੈਲੀ (ਤਸਵੀਰਾਂ)

ਹਮਾਸ ਦੇ ਚੋਟੀ ਦੇ 3 ਕਮਾਂਡਰ ਢੇਰ

ਦੂਜੇ ਪਾਸੇ ਜੰਗ ਵਿੱਚ ਹੁਣ ਤੱਕ ਹਮਾਸ ਦੇ 3 ਚੋਟੀ ਦੇ ਕਮਾਂਡਰ ਅਲੀ ਕਾਦੀ, ਮੁਰਾਦ ਅਬੁ ਮੁਰਾਦ, ਬਿਲਾਲ ਅਲ ਕਾਦਰੀ ਮਾਰੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਹਮਾਸ ਲੋਕਾਂ ਨੂੰ ਗਾਜ਼ਾ ਸ਼ਹਿਰ ਖਾਲੀ ਕਰਨ ਤੋਂ ਰੋਕ ਰਿਹਾ ਹੈ। ਉਨ੍ਹਾਂ ਨੇ ਵੱਖ-ਵੱਖ ਥਾਵਾਂ 'ਤੇ ਬੈਰੀਅਰ ਲਗਾਏ ਹਨ ਤਾਂ ਜੋ ਲੋਕ ਸ਼ਹਿਰ ਤੋਂ ਬਾਹਰ ਨਾ ਜਾ ਸਕਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News