ਭਾਰਤੀ ਮੂਲ ਦੇ ਅਮਰੀਕੀ ਡਾਕਟਰ ਪ੍ਰਸ਼ਾਂਤ ਰੈੱਡੀ ਲੜ ਰਹੇ ਪ੍ਰਤੀਨਿਧੀ ਸਭਾ ਦੀ ਚੋਣ
Friday, May 31, 2024 - 11:37 AM (IST)

ਵਾਸ਼ਿੰਗਟਨ (ਭਾਸ਼ਾ): ਭਾਰਤੀ ਮੂਲ ਦੇ ਅਮਰੀਕੀ ਡਾਕਟਰ ਪ੍ਰਸ਼ਾਂਤ ਰੈਡੀ ਰਿਪਬਲਿਕਨ ਪਾਰਟੀ ਦੀ ਤਰਫੋਂ ਕੰਸਾਸ ਦੇ ਤੀਜੇ 'ਕਾਂਗਰੈਸਨਲ' ਜ਼ਿਲ੍ਹੇ ਤੋਂ ਅਮਰੀਕੀ ਪ੍ਰਤੀਨਿਧੀ ਸਭਾ ਲਈ ਚੋਣ ਲੜ ਰਹੇ ਹਨ। ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਸ਼ੈਰੀਸ ਡੇਵਿਡਸ ਫਿਲਹਾਲ ਇਸ ਸੀਟ ਤੋਂ ਸੰਸਦ ਮੈਂਬਰ ਹਨ। ਡੇਵਿਡਸ 2018 ਤੋਂ ਲਗਾਤਾਰ ਤਿੰਨ ਵਾਰ ਚੁਣੇ ਗਏ ਹਨ। ਕੰਸਾਸ ਵਿੱਚ 6 ਅਗਸਤ ਨੂੰ ਪ੍ਰਾਇਮਰੀ ਚੋਣਾਂ ਹੋਣਗੀਆਂ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੇ ਬਰੁਹਤ ਸੋਮਾ ਨੇ ਵਧਾਇਆ ਮਾਣ, ਜਿੱਤਿਆ 2024 ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ ਮੁਕਾਬਲਾ
ਚੇਨਈ ਵਿੱਚ ਜਨਮੇ ਰੈੱਡੀ ਨੂੰ ਮਾਈਕ ਜਾਨਸਨ ਸਮੇਤ ਰਿਪਬਲਿਕਨ ਪਾਰਟੀ ਦੇ ਸੀਨੀਅਰ ਨੇਤਾਵਾਂ ਦਾ ਸਮਰਥਨ ਹਾਸਲ ਹੈ। ਡਾਕਟਰ ਰੈੱਡੀ ਨੇ ਪੀ.ਟੀ.ਆਈ ਨੂੰ ਦੱਸਿਆ, "ਇੱਕ ਪ੍ਰਵਾਸੀ ਹੋਣ ਦੇ ਨਾਤੇ, ਮੈਂ ਅਮਰੀਕੀ ਸੁਪਨੇ ਨੂੰ ਜੀਉਂਦਾ ਰਿਹਾ ਹਾਂ ਤੇ ਉਸ ਦੇਸ਼ ਵਿੱਚ ਯੋਗਦਾਨ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਜਿਸਨੇ ਮੈਨੂੰ ਸਭ ਕੁਝ ਦਿੱਤਾ ਹੈ।'' ਚੇੱਨਈ ਵਿੱਚ ਜਨਮੇ ਰੈੱਡੀ ਦਾ ਪਰਿਵਾਰ ਜਦੋਂ ਕੰਸਾਸ ਆ ਕੇ ਵਸਿਆ ਸੀ, ਉਦੋਂ ਉਨ੍ਹਾਂ ਦੀ ਉਮਰ ਪੰਜ ਸਾਲ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।