ਉੱਤਰੀ ਚਿਲੀ ''ਚ ਆਇਆ 6.2 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ
Thursday, Sep 07, 2023 - 12:22 PM (IST)
ਸੈਂਟੀਆਗੋ (ਭਾਸ਼ਾ)- ਉੱਤਰੀ ਚਿਲੀ ਵਿੱਚ ਬੁੱਧਵਾਰ ਨੂੰ 6.2 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਪਰ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਰਾਤ 8:48 ਵਜੇ ਆਇਆ ਅਤੇ ਇਸ ਦਾ ਕੇਂਦਰ ਚਿਲੀ ਦੇ ਕੋਕਿਮਬੋ ਤੋਂ 41 ਕਿਲੋਮੀਟਰ ਦੱਖਣ-ਪੱਛਮ ਵਿਚ 41 ਕਿਲੋਮੀਟਰ ਦੀ ਡੂੰਘਾਈ ਵਿਚ ਸੀ।
ਚਿਲੀ ਦੇ ਰਾਸ਼ਟਰੀ ਐਮਰਜੈਂਸੀ ਦਫਤਰ ਨੇ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਰਿਪੋਰਟ ਨਹੀਂ ਦਿੱਤੀ। ਚਿਲੀ ਪ੍ਰਸ਼ਾਂਤ ਮਹਾਸਾਗਰ ਵਿੱਚ ਤਥਾਕਥਿਤ "ਰਿੰਗ ਆਫ਼ ਫਾਇਰ" (ਪ੍ਰਸ਼ਾਂਤ ਮਹਾਸਾਗਰ ਦੇ ਆਲੇ ਦੁਆਲੇ ਇੱਕ ਵਿਸ਼ਾਲ ਜਵਾਲਾਮੁਖੀ ਅਤੇ ਭੂਚਾਲ ਦੀ ਲੜੀ ਵਾਲਾ ਖੇਤਰ) ਵਿੱਚ ਸਥਿਤ ਹੈ ਅਤੇ ਇੱਥੇ ਅਕਸਰ ਭੂਚਾਲ ਆਉਂਦੇ ਹਨ। 2010 ਵਿੱਚ ਇੱਥੇ 8.8 ਤੀਬਰਤਾ ਦੇ ਭੂਚਾਲ ਅਤੇ ਬਾਅਦ ਵਿੱਚ ਆਈ ਸੁਨਾਮੀ ਵਿੱਚ 526 ਲੋਕ ਮਾਰੇ ਗਏ ਸਨ।