ਸਨਕੀ ਪਤੀ ਦੀ ਹੈਵਾਨੀਅਤ, ਸਾਬਕਾ ਪਤਨੀ ਸਾਹਮਣੇ ਤਲਵਾਰ ਨਾਲ ਕੱਟੇ ਪ੍ਰੇਮੀ ਦੇ ਗੁਪਤ ਅੰਗ

08/23/2020 6:23:15 PM

ਲਿਸਬਨ (ਬਿਊਰੋ): ਮੌਜੂਦਾ ਸਮੇਂ ਵਿਚ ਇਨਸਾਨ ਦੀ ਸਹਿਣਸ਼ਕਤੀ ਜਿਵੇਂ ਖਤਮ ਹੁੰਦੀ ਜਾ ਰਹੀ ਹੈ।ਇਸ ਸਥਿਤੀ ਵਿਚ ਪਹੁੰਚਿਆ ਇਨਸਾਨ ਖੌਫਨਾਕ ਜ਼ੁਰਮ ਨੂੰ ਅੰਜਾਮ ਦੇ ਬੈਠਦਾ ਹੈ।ਅਜਿਹਾ ਹੀ ਦਿਲ ਦਹਿਲਾ ਦੇਣ ਵਾਲਾ ਮਾਮਲਾ ਪੁਰਤਗਾਲ ਦਾ ਸਾਹਮਣੇ ਆਇਆ ਹੈ। ਇੱਥੇ ਪਤਨੀ ਦੇ ਤਲਾਕ ਲੈਣ ਤੋਂ ਨਰਾਜ਼ ਇਕ ਸਨਕੀ ਪਤੀ ਨੇ ਜਾਪਾਨੀ ਸਮੁਰਾਈ ਤਲਵਾਰ ਨਾਲ ਉਸ ਦੇ ਨਵੇਂ ਪ੍ਰੇਮੀ ਦੇ ਗੁਪਤ ਅੰਗ ਕੱਟ ਦਿੱਤੇ। ਇਸ ਜਾਨਲੇਵਾ ਹਮਲੇ ਵਿਚ ਵਿਅਕਤੀ ਦੀ ਮੌਤ ਹੋ ਗਈ। 

PunjabKesari

ਇਸ ਦੌਰਾਨ ਕਾਤਲ ਨੇ ਆਪਣੀ ਸਾਬਕਾ ਪਤਨੀ ਨੂੰ ਕੇਬਲ ਨਾਲ ਬੰਨ ਦਿੱਤਾ ਸੀ ਤਾਂ ਜੋ ਉਹ ਪੂਰਾ ਘਟਨਾਕ੍ਰਮ ਆਪਣੀਆਂ ਅੱਖਾਂ ਨਾਲ ਦੇਖ ਸਕੇ। ਘਟਨਾ ਪੁਰਤਗਾਲ ਦੇ ਇਕ ਛੋਟੇ ਜਿਹੇ ਪਿੰਡ ਦੀ ਹੈ। ਉੱਧਰ ਪੁਲਸ ਨੇ ਦੋਸ਼ੀ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਤਾਂ ਪਤਾ ਚੱਲਿਆ ਕਿ ਕਾਤਲ ਨੇ ਵੀ ਖੁਦਕੁਸ਼ੀ ਕਰ ਲਈ ਹੈ। ਇਸ ਖੌਫਨਾਕ ਘਟਨ ਨੂੰ ਅੰਜਾਮ ਦੇਣ ਦੇ ਬਾਅਦ ਕਾਤਲ ਮੌਕੇ ਤੋਂ ਫਰਾਰ ਹੋ ਗਿਆ। ਇਸ ਦੇ ਬਾਅਦ ਕਾਤਲ ਦੀ ਸਾਬਕਾ ਪਤਨੀ ਕਿਸੇ ਤਰ੍ਹਾਂ ਖੁਦ ਨੂੰ ਕੇਬਲ ਤੋਂ ਛੁਡਾਉਣ ਵਿਚ ਸਫਲ ਹੋਈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਸਰਕਾਰ ਵਿਦੇਸ਼ਾਂ 'ਚ ਫਸੇ ਨਾਗਰਿਕਾਂ ਦੀ ਕਰੇਗੀ ਸਹਾਇਤਾ : ਮੌਰੀਸਨ

ਦੋਸ਼ੀ ਦਾ ਨਾਮ ਸਪਾਨੀਆਰਡ ਕਾਰਲੋਸ ਸਾਂਡੇ ਫਿਡਲਗੋ ਦੱਸਿਆ ਗਿਆ ਹੈ। ਪੁਲਸ ਨੇ ਜਦੋਂ ਉਸ ਦੀ ਤਲਾਸ਼ ਸ਼ੁਰੂ ਕੀਤੀ ਤਾਂ ਪਤਾ ਚੱਲਿਆ ਕਿ ਉਸ ਨੇ ਵੀ ਇਕ ਪੁਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਭਾਵੇਂਕਿ ਪੁਲਸ ਹਾਲੇ ਜਾਂਚ ਕਰ ਰਹੀ ਹੈ ਅਤੇ ਉਸ ਨੇ ਕਾਰਲੋਸ ਦੀ ਲਾਸ਼ ਵੀ ਬਰਾਮਦ ਕਰ ਲਈ ਹੈ। ਉਹ ਪੇਸ਼ੇ ਤੋਂ ਕਾਰੋਬਾਰੀ ਸੀ ਅਤੇ ਆਪਣੀ ਸਾਬਕਾ ਪਤਨੀ ਦੇ ਨਵੇਂ ਰਿਸ਼ਤੇ ਤੋਂ ਖੁਸ਼ ਨਹੀਂ ਸੀ। ਸਥਾਨਕ ਮੀਡੀਆ ਵਿਚ ਆਈਆਂ ਰਿਪੋਰਟਾਂ ਵਿਚ ਦੱਸਿਆ ਗਿਆ ਕਿ ਕਾਤਲ ਨੇ ਆਪਣੀ ਸਾਬਕਾ ਪਤਨੀ ਦੇ ਹੱਥਾਂ ਨੂੰ ਕੇਬਲ ਨਾਲ ਬੰਨ ਦਿੱਤਾ ਸੀ  ਤਾਂ ਜੋ ਉਹ ਆਪਣੇ ਨਵੇਂ ਪ੍ਰੇਮੀ ਦੇ ਗੁਪਤ ਅੰਗਾਂ ਨੂੰ ਕਟੇ ਜਾਂਦੇ ਸਮੇਂ ਦੇਖ ਸਕੇ। ਗੁਪਤ ਅੰਗ ਕੱਟੇ ਜਾਣ ਨਾਲ ਪ੍ਰੇਮੀ ਲੁਈਸ ਮਿਗੁਇਲ ਦੀ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਕਾਤਲ ਨੇ ਆਪਣੀ ਸਾਬਕਾ ਪਤਨੀ ਦੀ ਕਾਰ ਵਿਚ ਜੀ.ਪੀ.ਐੱਸ. ਟ੍ਰੈਕਰ ਲਗਾ ਦਿੱਤਾ ਸੀ ਤਾਂ ਜੋ ਉਸ ਨੂੰ ਪਤਾ ਚੱਲ ਸਕੇ ਕਿ ਉਹ ਕਿੱਥੇ ਜਾ ਰਹੀ ਹੈ।


Vandana

Content Editor

Related News