ਪੋਪ ਲੀਓ ਨੇ ਫਿਲਸਤੀਨ ਦੇ ਰਾਸ਼ਟਰਪਤੀ ਅੱਬਾਸ ਨਾਲ ਕੀਤੀ ਮੁਲਾਕਾਤ
Friday, Nov 07, 2025 - 10:35 AM (IST)
ਵੈਟੀਕਨ ਸਿਟੀ (ਭਾਸ਼ਾ)- ਪੋਪ ਲੀਓ 14ਵੇਂ ਨੇ ਪਹਿਲੀ ਵਾਰ ਫਿਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਵੀਰਵਾਰ ਨੂੰ ਮੁਲਾਕਾਤ ਕੀਤੀ ਅਤੇ ਦੋਵਾਂ ਨੇ ਗਾਜ਼ਾ ’ਚ ਨਾਗਰਿਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਅਤੇ ਖੇਤਰ ’ਚ ਸੰਘਰਸ਼ ਨੂੰ ਰੋਕਣ ਲਈ ਦੋ-ਰਾਜੀ ਹੱਲ ਨੂੰ ਅੱਗੇ ਵਧਾਉਣ ’ਤੇ ਚਰਚਾ ਕੀਤੀ। ਇਹ ਬੈਠਕ ਲੱਗਭਗ ਇਕ ਘੰਟੇ ਤੱਕ ਚੱਲੀ।
ਵੈਟੀਕਨ ਨੇ ਇਕ ਸੰਖੇਪ ਬਿਆਨ ’ਚ ਬੈਠਕ ਨੂੰ ‘ਮਿੱਤਰਤਾਪੂਰਨ’ ਦੱਸਿਆ। ਇਹ ਬੈਠਕ ਗਾਜ਼ਾ ਪੱਟੀ ’ਚ ਅਮਰੀਕਾ ਦੀ ਵਿਚੋਲਗੀ ਨਾਲ ਹੋਈ ਜੰਗਬੰਦੀ ਸਮਝੌਤੇ ਦੇ ਲਾਗੂ ਹੋਣ ਤੋਂ ਲੱਗਭਗ ਇਕ ਮਹੀਨੇ ਬਾਅਦ ਹੋਈ। ਪੋਪ ਅਤੇ ਅੱਬਾਸ ਇਸ ਤੋਂ ਪਹਿਲਾਂ ਕਦੇ ਵੀ ਨਿੱਜੀ ਤੌਰ ’ਤੇ ਨਹੀਂ ਮਿਲੇ ਸਨ।
