ਜਦੋਂ ਪੋਪ ਫਰਾਂਸਿਸ ਨੂੰ ਮਜਬੂਰ ਹੋ ਕੇ ਨਾਈਟ ਕਲੱਬ 'ਚ ਕਰਨੀ ਪਈ ਨੌਕਰੀ...

Tuesday, Apr 22, 2025 - 09:53 AM (IST)

ਜਦੋਂ ਪੋਪ ਫਰਾਂਸਿਸ ਨੂੰ ਮਜਬੂਰ ਹੋ ਕੇ ਨਾਈਟ ਕਲੱਬ 'ਚ ਕਰਨੀ ਪਈ ਨੌਕਰੀ...

ਇੰਟਰਨੈਸ਼ਨਲ ਡੈਸਕ- ਕੈਥੋਲਿਕ ਈਸਾਈ ਧਰਮ ਗੁਰੂ ਪੋਪ ਫਰਾਂਸਿਸ ਦਾ 88 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਵੈਟੀਕਨ ਮੁਤਾਬਕ ਸਥਾਨਕ ਸਮੇਂ ਅਨੁਸਾਰ ਸੋਮਵਾਰ ਸਵੇਰੇ 7:35 ਵਜੇ ਪੋਪ ਨੇ ਆਖਰੀ ਸਾਹ ਲਏ। ਪੋਪ ਫਰਾਂਸਿਸ ਇਤਿਹਾਸ ਦੇ ਪਹਿਲੇ ਲਾਤੀਨੀ ਅਮਰੀਕੀ ਪੋਪ ਸਨ। ਉਨ੍ਹਾਂ ਦਾ ਨਿਮੋਨੀਆ ਅਤੇ ਅਨੀਮੀਆ ਦਾ ਇਲਾਜ ਵੀ ਚੱਲ ਰਿਹਾ ਸੀ। ਉਹ 5 ਹਫਤਿਆਂ ਤੱਕ ਫੇਫੜਿਆਂ ’ਚ ਇਨਫੈਕਸ਼ਨ ਕਾਰਨ ਹਸਪਤਾਲ ’ਚ ਦਾਖਲ ਰਹੇ। ਇਲਾਜ ਦੌਰਾਨ ਕੈਥੋਲਿਕ ਚਰਚ ਦੇ ਹੈੱਡਕੁਆਰਟਰ ਵੈਟੀਕਨ ਨੇ ਕਿਹਾ ਸੀ ਕਿ ਪੋਪ ਦੇ ਖੂਨ ਦੀ ਜਾਂਚ ਰਿਪੋਰਟ ’ਚ ਕਿਡਨੀ ਫੇਲ ਹੋਣ ਦੇ ਲੱਛਣ ਸਾਹਮਣੇ ਆਏ ਸਨ। ਹਾਲਾਂਕਿ 14 ਮਾਰਚ ਨੂੰ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਸੀ। ਪੋਪ ਫਰਾਂਸਿਸ ਦੇ ਦਿਹਾਂਤ ਤੋਂ ਇਕ ਦਿਨ ਪਹਿਲਾਂ 20 ਅਪ੍ਰੈਲ ਨੂੰ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ. ਡੀ. ਵੇਂਸ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।

ਇਹ ਵੀ ਪੜ੍ਹੋ: ਕੈਨੇਡਾ 'ਚ ਕਾਲੀ Activa ਵਾਲੀ ਰੁਪਿੰਦਰ ਹਾਂਡਾ ਦਾ ਪਿਆ ਪੰਗਾ, ਚੱਲਦੇ ਸ਼ੋਅ 'ਚ ਵਗ੍ਹਾ ਮਾਰਿਆ ਮਾਈਕ (ਵੀਡੀਓ)

ਕਦੇ ਨਾਈਟ ਕਲੱਬ ’ਚ ਬਾਊਂਸਰ ਸਨ ਪੋਪ ਫਰਾਂਸਿਸ

ਅਕਸਰ ਕੋਈ ਧਰਮ ਗੁਰੂ ਜਾਂ ਪੋਪ ਆਪਣਾ ਸਾਰਾ ਜੀਵਨ ਚਰਚ ਦੀ ਸੇਵਾ ਲਈ ਸਮਰਪਿਤ ਕਰ ਦਿੰਦਾ ਹੈ ਪਰ ਪੋਪ ਫਰਾਂਸਿਸ ਦਾ ਜੀਵਨ ਅਜਿਹਾ ਨਹੀਂ ਸੀ। ਉਨ੍ਹਾਂ ਦੀ ਜ਼ਿੰਦਗੀ ’ਚ ਇੰਨੇ ਉਤਰਾਅ-ਚੜ੍ਹਾਅ ਆਏ, ਜੋ ਕਿਸੇ ਨੂੰ ਵੀ ਹੈਰਾਨ ਕਰ ਦੇਣਗੇ। ਬਹੁਤ ਸਾਰੇ ਲੋਕ ਸ਼ਾਇਦ ਇਹ ਨਹੀਂ ਜਾਣਦੇ ਕਿ ਪੋਪ ਫਰਾਂਸਿਸ ਈਸਾਈਆਂ ਦੇ ਸਰਵਉੱਚ ਧਰਮ ਗੁਰੂ ਬਣਨ ਤੋਂ ਬਹੁਤ ਪਹਿਲਾਂ ਨਾਈਟ ਕਲੱਬ ’ਚ ਇਕ ਬਾਊਂਸਰ ਦੀ ਜਾਬ ਵੀ ਕਰ ਚੁੱਕੇ ਸਨ। ਉਦੋਂ ਉਨ੍ਹਾਂ ਨੂੰ ਪੋਪ ਫਰਾਂਸਿਸ ਵਜੋਂ ਨਹੀਂ, ਸਗੋਂ ਜਾਰਜ ਮਾਰੀਓ ਬਰਗੋਗਲਿਓ ਦੇ ਨਾਂ ਨਾਲ ਜਾਣਿਆ ਜਾਂਦਾ ਸੀ।

ਇਹ ਵੀ ਪੜ੍ਹੋ: ਰਣਦੀਪ ਹੁੱਡਾ ਨੇ ਆਪਣੇ ਪਰਿਵਾਰ ਸਣੇ PM ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ

ਜਾਣੋ ਕਿਉਂ ਕਰਨੀ ਪਈ ਬਾਊਂਸਲ ਦੀ ਜਾਬ?

ਦਰਅਸਲ, ਪੋਪ ਫਰਾਂਸਿਸ ਦਾ ਜਨਮ ਅਰਜਨਟੀਨਾ ਦੇ ਬਿਊਨਸ ਆਇਰਸ ਸ਼ਹਿਰ ਵਿੱਚ ਹੋਇਆ ਸੀ। ਇਹੀ ਉਹ ਥਾਂ ਸੀ ਜਿੱਥੇ ਉਹ ਇੱਕ ਨਾਈਟ ਕਲੱਬ ਵਿੱਚ ਬਾਊਂਸਰ ਵਜੋਂ ਕੰਮ ਕਰਦੇ ਸਨ। ਸਾਲ 2013 ਵਿੱਚ ਇੱਕ ਇਤਾਲਵੀ ਅਖਬਾਰ 'ਗੈਜ਼ੇਟਾ ਡੇਲ ਸੂਦ' ਨੇ ਵੀ ਇਸ ਬਾਰੇ ਇੱਕ ਲੇਖ ਪ੍ਰਕਾਸ਼ਿਤ ਕੀਤਾ ਸੀ। ਦੱਸਿਆ ਗਿਆ ਕਿ ਸ਼ੁਰੂ ਵਿੱਚ ਪੋਪ ਫਰਾਂਸਿਸ ਦੀ ਵਿੱਤੀ ਹਾਲਤ ਚੰਗੀ ਨਹੀਂ ਸੀ ਅਤੇ ਆਪਣੇ ਵਿਦਿਆਰਥੀ ਜੀਵਨ ਦੌਰਾਨ, ਆਪਣੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ, ਉਨ੍ਹਾਂ ਨੇ ਇੱਕ ਨਾਈਟ ਕਲੱਬ ਵਿੱਚ ਬਾਊਂਸਰ ਵਜੋਂ ਕੰਮ ਕੀਤਾ ਸੀ।

ਇਹ ਵੀ ਪੜ੍ਹੋ: ਵਿਆਹ ਦੇ ਬੰਧਨ 'ਚ ਬੱਝੀ ਅਦਾਕਾਰਾ ਪੂਨਮ ਦੁਬੇ, ਖੂਬਸੂਰਤ ਤਸਵੀਆਂ ਆਈਆਂ ਸਾਹਮਣੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News