ਪੋਪ ਫ੍ਰਾਂਸਿਸ ਨੇ ਸੈਂਟ ਪੀਟਰਸ ''ਤੇ ਸ਼ਰਧਾਲੂਆਂ ਨੂੰ ਸੰਬੋਧਿਤ ਕਰਨ ਦੀ ਪਰੰਪਰਾ ਕੀਤੀ ਸ਼ੁਰੂ

06/01/2020 1:06:06 AM

ਵੈਟੀਕਨ ਸਿਟੀ - ਕੋਰੋਨਾਵਾਇਰਸ ਮਹਾਮਾਰੀ ਕਾਰਨ ਮਾਰਚ ਦੇ ਸ਼ੁਰੂ ਵਿਚ ਇਟਲੀ ਵਿਚ ਲਾਗੂ ਲਾਕਡਾਊਨ ਤੋਂ ਬਾਅਦ ਪਹਿਲੀ ਵਾਰ ਪੋਪ ਫ੍ਰਾਂਸਿਸ ਨੇ ਐਤਵਾਰ ਨੂੰ ਵੈਟੀਕਨ ਸਿਟੀ ਦੇ ਸੈਂਟ ਪੀਟਰਸ ਸਕੁਆਇਰ 'ਤੇ ਸ਼ਰਧਾਲੂਆਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਹੱਸਦੇ ਹੋਏ ਲੋਕਾਂ ਦਾ ਸੁਆਗਤ ਕੀਤਾ। ਪੋਪ ਫ੍ਰਾਂਸਿਸ ਨੇ ਆਖਿਆ ਕਿ ਅੱਜ ਸਕੁਆਇਰ ਖੁੱਲ੍ਹ ਗਿਆ ਹੈ ਅਤੇ ਅਸੀਂ ਖੁਸ਼ੀ ਦੇ ਪਰਤੇ ਹਾਂ। ਹਾਲਾਂਕਿ, ਲਾਕਡਾਊਨ ਤੋਂ ਪਹਿਲਾਂ ਸੈਂਟ ਪੀਟਰਸ ਸਕੁਆਇਰ 'ਤੇ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੁੰਦੀ ਸੀ ਪਰ ਐਤਵਾਰ ਨੂੰ ਸੈਂਕੜੇ ਲੋਕ ਹੀ ਇਕੱਠੇ ਹੋਏ ਸਨ ਅਤੇ ਉਹ ਵੀ ਦੂਰ-ਦੂਰ ਜਾਂ ਸਿਰਫ ਪਰਿਵਾਰ ਨਾਲ ਖੜ੍ਹੇ ਸਨ।

COVID-19 News | Photos - UPI.com

ਇਟਲੀ ਵਿਚ 3 ਜੂਨ ਤੱਕ ਲੋਕਾਂ ਨੂੰ ਇਕ ਖੇਤਰ ਤੋਂ ਦੂਜੇ ਖੇਤਰ ਆਉਣ ਜਾਂ ਵਿਦੇਸ਼ੀਆਂ ਤੋਂ ਆਉਣ ਵਾਲੇ ਸੈਲਾਨੀਆਂ 'ਤੇ ਰੋਕ ਹੈ, ਇਸ ਲਈ ਪੀਟਰ ਸਕੁਆਇਰ 'ਤੇ ਸਿਰਫ ਰੋਮ ਅਤੇ ਹੋਰ ਇਲਾਕਿਆਂ ਦੇ ਲੋਕ ਇਕੱਠੇ ਹੋਏ। ਪੋਪ ਫ੍ਰਾਂਸਿਸ ਨੇ ਉਨਾਂ ਲੋਕਾਂ ਨੂੰ ਯਾਦ ਕੀਤਾ ਜੋ ਵਾਇਰਸ ਤੋਂ ਪ੍ਰਭਾਵਿਤ ਨਾਲ ਜਾਂ ਐਮਾਜ਼ੋਨ ਖੇਤਰ ਵਿਚ ਮਾਰੇ ਗਏ ਹਨ, ਖਾਸ ਤੌਰ ਸਭ ਤੋਂ ਅਸੁਰੱਖਿਅਤ ਮੂਲ ਨਿਵਾਸੀ ਹਨ। ਉਨ੍ਹਾਂ ਨੇ ਪ੍ਰਾਥਨਾ ਕੀਤੀ ਕਿ ਕੋਈ ਧਨ ਦੀ ਕਮੀ ਕਾਰਨ ਮੈਡੀਕਲ ਸੇਵਾ ਤੋਂ ਵਾਂਝਾ ਨਾ ਰਹੇ। ਪੋਪ ਫ੍ਰਾਂਸਿਸ ਨੇ ਕਿਹਾ ਕਿ ਅਰਥ ਵਿਵਸਥਾ ਤੋਂ ਜ਼ਿਆਦਾ ਲੋਕਾਂ ਦੀ ਜਾਨ ਅਹਿਮ ਹੈ।


Khushdeep Jassi

Content Editor

Related News