ਪੋਪ ਫਰਾਂਸਿਸ ਨੇ ਕੈਨੇਡਾ ਦੇ ਸਕੂਲਾਂ 'ਚ ਹੋਏ 'ਅੱਤਿਆਚਾਰਾਂ' ਲਈ ਮੰਗੀ ਮੁਆਫ਼ੀ
Tuesday, Jul 26, 2022 - 01:16 AM (IST)
ਮਾਸਕਵਾਸਿਸ/ਕੈਨੇਡਾ : ਪੋਪ ਫਰਾਂਸਿਸ ਨੇ ਕੈਨੇਡਾ ਦੇ ਰਿਹਾਇਸ਼ੀ ਸਕੂਲਾਂ 'ਚ ਮੂਲ ਨਿਵਾਸੀਆਂ ਵਿਰੁੱਧ ਕੀਤੇ ਗਏ ਅੱਤਿਆਚਾਰਾਂ ਵਿੱਚ ਕੈਥੋਲਿਕ ਚਰਚ ਦੁਆਰਾ ਸਹਿਯੋਗ ਕੀਤੇ ਜਾਣ ਲਈ ਮੁਆਫ਼ੀ ਮੰਗੀ ਹੈ। ਪੋਪ ਨੇ ਕਿਹਾ ਕਿ ਇਸਾਈ ਭਾਈਚਾਰੇ ਵਿੱਚ ਮੂਲ ਨਿਵਾਸੀਆਂ ਨੂੰ ਜ਼ਬਰਦਸਤੀ ਸ਼ਾਮਲ ਕਰਨ ਨੇ ਉਨ੍ਹਾਂ ਦੀ ਸੰਸਕ੍ਰਿਤੀ ਨੂੰ ਤਬਾਹ ਕਰ ਦਿੱਤਾ, ਜਿਸ ਨਾਲ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਤੋਂ ਵੱਖ ਹੋਣਾ ਪਿਆ। ਉਨ੍ਹਾਂ ਕਿਹਾ, "ਮੈਂ ਉਨ੍ਹਾਂ ਸਾਰੇ ਅੱਤਿਆਚਾਰਾਂ ਲਈ ਮੁਆਫ਼ੀ ਮੰਗਦਾ ਹਾਂ, ਜੋ ਬਹੁਤ ਸਾਰੇ ਇਸਾਈਆਂ ਨੇ ਮੂਲ ਨਿਵਾਸੀਆਂ 'ਤੇ ਕੀਤੇ ਹਨ।"
ਇਹ ਵੀ ਪੜ੍ਹੋ : ਕੈਨੇਡਾ 'ਚ ਕਈ ਥਾਈਂ ਹੋਈ ਗੋਲੀਬਾਰੀ, ਸ਼ੱਕੀ ਹਿਰਾਸਤ 'ਚ : ਪੁਲਸ
ਜ਼ਿਕਰਯੋਗ ਹੈ ਕਿ ਪੋਪ ਫਰਾਂਸਿਸ ਨੇ ਰਿਹਾਇਸ਼ੀ ਸਕੂਲਾਂ ਵਿੱਚ ਮਿਸ਼ਨਰੀਆਂ ਨਾਲ ਹੋਏ ਦੁਰਵਿਵਹਾਰ ਲਈ ਸਥਾਨਕ ਭਾਈਚਾਰੇ ਤੋਂ ਮੁਆਫ਼ੀ ਮੰਗਣ ਲਈ ਐਤਵਾਰ ਨੂੰ ਕੈਨੇਡਾ ਦਾ ਇਤਿਹਾਸਕ ਦੌਰਾ ਕੀਤਾ। ਇਸ ਨੂੰ ਕੈਥੋਲਿਕ ਚਰਚ ਦੇ ਨੇਟਿਵ ਕਮਿਊਨਿਟੀਆਂ ਨਾਲ ਮੇਲ-ਮਿਲਾਪ ਕਰਨ ਅਤੇ ਉਨ੍ਹਾਂ ਨੂੰ ਸਮੇਂ ਦੇ ਸਦਮੇ ਤੋਂ ਉਭਰਨ ਵਿੱਚ ਮਦਦ ਕਰਨ ਦੇ ਯਤਨਾਂ ਵਿੱਚ ਇਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾਂਦਾ ਹੈ। ਕੈਨੇਡੀਅਨ ਸਰਕਾਰ ਨੇ ਸਵੀਕਾਰ ਕੀਤਾ ਹੈ ਕਿ 19ਵੀਂ ਸਦੀ ਤੋਂ 1970 ਦੇ ਦਹਾਕੇ ਤੱਕ ਸਰਕਾਰੀ ਫੰਡ ਪ੍ਰਾਪਤ ਇਸਾਈ ਸਕੂਲਾਂ ਵਿੱਚ ਸਰੀਰਕ ਅਤੇ ਜਿਣਸੀ ਸ਼ੋਸ਼ਣ ਵੱਡੇ ਪੈਮਾਨੇ 'ਤੇ ਕੀਤਾ ਗਿਆ ਸੀ। ਲਗਭਗ 1,50,000 ਮੂਲ ਨਿਵਾਸੀ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਦੂਰ ਲਿਜਾਇਆ ਗਿਆ ਤੇ ਉਨ੍ਹਾਂ ਦੇ ਘਰਾਂ, ਮੂਲ ਭਾਸ਼ਾਵਾਂ ਅਤੇ ਸੱਭਿਆਚਾਰਾਂ ਤੋਂ ਦੂਰ ਕਰਨ ਅਤੇ ਉਨ੍ਹਾਂ ਨੂੰ ਕੈਨੇਡਾ ਦੇ ਇਸਾਈ ਭਾਈਚਾਰੇ ਵਿੱਚ ਵਸਣ ਲਈ ਮਜਬੂਰ ਕੀਤਾ ਗਿਆ।
ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।