ਪੋਲ ''ਚ ਦਾਅਵਾ : 2020 ਰਾਸ਼ਟਰਪਤੀ ਚੋਣਾਂ ਵਿਚ ਟਰੰਪ ਦੀ ਜਿੱਤ ਔਖੀ

Friday, Sep 06, 2019 - 04:38 PM (IST)

ਪੋਲ ''ਚ ਦਾਅਵਾ : 2020 ਰਾਸ਼ਟਰਪਤੀ ਚੋਣਾਂ ਵਿਚ ਟਰੰਪ ਦੀ ਜਿੱਤ ਔਖੀ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਵਿਚ ਅਗਲੇ ਸਾਲ ਨਵੰਬਰ ਵਿਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ, ਇਸ ਨੂੰ ਲੈ ਕੇ ਸਰਗਰਮੀਆਂ ਵੱਧ ਗਈਆਂ ਹਨ। ਵੀਰਵਾਰ ਨੂੰ ਇਕ ਤਾਜ਼ਾ ਪੋਲ (ਸਰਵੇ) ਵਿਚ ਕਿਹਾ ਗਿਆ ਹੈ ਕਿ 2020 ਦੇ ਇਲੈਕਸ਼ਨ ਵਿਚ ਅਮਰੀਕਾ ਦੇ 52 ਫੀਸਦੀ ਵੋਟਰ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰੱਦ ਕਰਨ ਦੀ ਯੋਜਨਾ ਬਣਾ ਰਹੇ ਹਨ। ਉਥੇ ਹੀ ਟਰੰਪ ਇਕ ਵਾਰ ਫਿਰ ਰੀਪਬਲਿਕਨਸ ਦੀ ਭਾਰੀ ਹਮਾਇਤ ਜੁਟਾ ਕੇ ਦੁਬਾਰਾ ਸੱਤਾ ਵਿਚ ਆਉਣ ਦੀ ਤਿਆਰੀ ਕਰ ਰਹੇ ਹਨ।
ਪੋਲ ਕਰਵਾਉਣ ਵਾਲੇ ਸੰਗਠਨ ਰਾਸਮੁਸੇਨ ਨੇ ਪ੍ਰੈਸ ਰਿਲੀਜ਼ ਵਿਚ ਕਿਹਾ ਕਿ ਅਸੀਂ ਆਪਣੀ ਰਿਪੋਰਟ ਵਿਚ ਫੋਨ ਅਤੇ ਆਨਲਾਈਨ ਸਰਵੇ ਨੂੰ ਸ਼ਾਮਲ ਕੀਤਾ। 42 ਫੀਸਦੀ ਅਮਰੀਕੀਆਂ ਨੇ ਕਿਹਾ ਕਿ ਉਹ ਟਰੰਪ ਨੂੰ ਵੋਟ ਦੇਣਗੇ। 52 ਫੀਸਦੀ ਲੋਕ ਉਨ੍ਹਆਂ ਦੇ ਖਿਲਾਫ ਵੋਟਿੰਗ ਕਰ ਸਕਦੇ ਹਨ।  6 ਫੀਸਦੀ ਲੋਕਾਂ ਨੇ ਅਜੇ ਤੱਕ ਫੈਸਲਾ ਨਹੀਂ ਕੀਤਾ ਹੈ ਕਿ ਉਹ ਕਿਸ ਨੂੰ ਵੋਟ ਦੇਣਗੇ।
37 ਫੀਸਦੀ ਕਿਸੇ ਹੋਰ ਨੂੰ ਵੋਟ ਦੇ ਸਕਦੇ ਹਨ।
ਅਹੁਦੇ 'ਤੇ ਬੈਠੇ ਲੋਕਾਂ ਖਿਲਾਫ ਵੋਟ ਕਰਨ ਦੀ ਗੱਲ ਕਹਿ ਰਹੇ ਲੋਕਾਂ ਵਿਚੋਂ 58 ਫੀਸਦੀ ਨੇ ਕਿਹਾ ਕਿ ਉਨ੍ਹਾਂ ਦਾ ਵੋਟ ਕਿਸੇ ਹੋਰ ਉਮੀਦਵਾਰ ਦੀ ਬਜਾਏ ਟਰੰਪ ਦੇ ਖਿਲਾਫ ਪਾਈ ਜਾਣ ਦੀ ਜ਼ਿਆਦਾ ਸੰਭਾਵਨਾ ਹੈ। 37 ਫੀਸਦੀ ਉਮੀਦ ਕਰਦੇ ਹਨ ਕਿ ਉਹ ਕਿਸੇ ਹੋਰ ਉਮੀਦਵਾਰ ਨੂੰ ਵੋਟ ਦੇਣਗੇ।
ਜ਼ਿਆਦਾਤਰ ਰਿਪਬਲਿਕ ਅਜੇ ਵੀ ਟਰੰਪ ਦੇ ਨਾਲ
ਪੋਲ ਮੁਤਾਬਕ 75 ਫੀਸਦੀ ਰਿਪਬਲਿਕਨਸ ਅਜੇ ਵੀ ਟਰੰਪ ਨੂੰ ਵੋਟ ਦੇ ਸਕਦੇ ਹਨ। ਜਦੋਂ ਕਿ ਪਾਰਟੀ ਦੇ 21 ਫੀਸਦੀ ਨੇਤਾਵਾਂ ਨੇ ਉਨ੍ਹਾਂ ਦੇ ਖਿਲਾਫ ਵੋਟ ਪਾਉਣ ਦੀ ਗੱਲ ਕਹੀ ਹੈ। ਟਰੰਪ ਡੈਮੋਕ੍ਰੇਟਸ ਤੋਂ 82 ਫੀਸਦੀ ਤੋਂ 13 ਫੀਸਦੀ ਦੇ ਫਰਕ ਨਾਲ ਹਾਰ ਸਕਦੇ ਹਨ। 2016 ਦੇ ਰਾਸ਼ਟਰਪਤੀ ਚੋਣਾਂ ਵਿਚ ਟਰੰਪ ਨੂੰ 279 ਅਤੇ ਹਿਲੇਰੀ ਨੂੰ 228 ਵੋਟ ਮਿਲੇ ਸਨ।
ਇਨ੍ਹਾਂ ਸੂਬਿਆਂ ਵਿਚ ਜਿੱਤੇ ਟਰੰਪ
ਪੈਂਸਿਲਵੇਨੀਆ, ਆਯੋਵਾ, ਉਟਾਹ, ਇਡਾਹੋ, ਨਾਰਥ ਕੈਰੋਲੀਨਾ, ਫਲੋਰੀਡਾ, ਜਾਰਜੀਆ, ਓਹਾਓ, ਮਿਸੌਰੀ, ਮੋਂਟਾਨਾ, ਲੁਈਸਿਆਨਾ, ਅਰਕੰਸਾਸ, ਨਾਰਥ ਡਕੋਟਾ, ਸਾਊਥ ਡਕੋਟਾ, ਟੈਕਸਾਸ, ਵਿਓਮਿੰਗ, ਅਲਬਾਮਾ, ਵੈਸਟ ਵਰਜੀਨੀਆ, ਕੇਂਟਕੀ, ਓਕਲਾਹੋਮਾ, ਸਾਊਥ ਕੈਰੋਲੀਨਾ, ਟੇਨੇਂਸੀ, ਇੰਡੀਆਨਾ।
ਇਥੇ ਹਿਲੇਰੀ ਨੂੰ ਜਿੱਤ ਮਿਲੀ ਸੀ
ਕੈਲੀਫੋਰਨੀਆ, ਹਵਾਈ, ਓਰੇਗਨ, ਵਾਸ਼ਿੰਗਟਨ, ਨੇਵਾਦਾ, ਕੋਲੋਰਾਡੋ, ਵਰਜੀਨੀਆ, ਇਲਿਨਾਏ, ਨਿਊਯਾਰਕ, ਕਨੈਕਟੀਕਟ, ਰੋਡ ਆਈਲੈਂਡ, ਮੈਰੀਲੈਂਡ, ਮੈਸਾਚੁਸੈਟਸ, ਡੇਲਾਵੇਅਰ, ਨਿਊ ਜਰਸੀ, ਵਰਮਾਂਟ, ਵਾਸ਼ਿੰਗਟਨ ਡੀ.ਸੀ.।


author

Sunny Mehra

Content Editor

Related News