ਬ੍ਰਿਟੇਨ ’ਚ ਸਿਆਸੀ ਸੰਕਟ ਹੋਇਆ ਡੂੰਘਾ, ਵਿੱਤ ਮੰਤਰੀ ਰਿਸ਼ੀ ਸੁਨਕ ਤੇ ਸਿਹਤ ਮੰਤਰੀ ਸਾਜਿਦ ਨੇ ਦਿੱਤਾ ਅਸਤੀਫ਼ਾ

Tuesday, Jul 05, 2022 - 11:36 PM (IST)

ਬ੍ਰਿਟੇਨ ’ਚ ਸਿਆਸੀ ਸੰਕਟ ਹੋਇਆ ਡੂੰਘਾ, ਵਿੱਤ ਮੰਤਰੀ ਰਿਸ਼ੀ ਸੁਨਕ ਤੇ ਸਿਹਤ ਮੰਤਰੀ ਸਾਜਿਦ ਨੇ ਦਿੱਤਾ ਅਸਤੀਫ਼ਾ

ਲੰਡਨ : ਬ੍ਰਿਟੇਨ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਅਤੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਮੰਗਲਵਾਰ ਨੂੰ ਇਹ ਕਹਿੰਦੇ ਹੋਏ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੋਂ ਵਿਸ਼ਵਾਸ ਗੁਆ ਦਿੱਤਾ ਹੈ। ਜਾਵਿਦ ਨੇ ਕਿਹਾ ਕਿ ਉਨ੍ਹਾਂ ਨੇ ਘਪਲਿਆਂ ਦੀ ਇਕ ਸੀਰੀਜ਼ ਤੋਂ ਬਾਅਦ ਜਾਨਸਨ ਦੀ ਦੇਸ਼ਹਿੱਤ ’ਚ ਸ਼ਾਸਨ ਕਰਨ ਦੀ ਸਮਰੱਥਾ ’ਤੇ ਵਿਸ਼ਵਾਸ ਨੂੰ ਗੁਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਵਿਵੇਕਪੂਰਨ ਤਰੀਕੇ ਨਾਲ ਸ਼ਾਸਨ ਨਹੀਂ ਕਰ ਸਕਦੇ।

PunjabKesari

 ਇਸ ਦਰਮਿਆਨ ਸੁਨਕ ਨੇ ਕਿਹਾ, ‘‘ਜਨਤਾ ਸਹੀ ਤੌਰ ’ਤੇ ਉਮੀਦ ਕਰਦੀ ਹੈ ਕਿ ਸਰਕਾਰ ਸਹੀ ਢੰਗ ਨਾਲ, ਕਾਬਲੀਅਤ ਅਤੇ ਗੰਭੀਰਤਾ ਨਾਲ ਕੰਮ ਕਰੇਗੀ।’’ ਮੈਂ ਮੰਨਦਾ ਹਾਂ ਕਿ ਇਹ ਮੇਰੀ ਆਖਰੀ ਮੰਤਰੀ ਅਹੁਦੇ ਦੀ ਨੌਕਰੀ ਹੋ ਸਕਦੀ ਹੈ ਪਰ ਮੇਰਾ ਮੰਨਣਾ ਹਾਂ ਕਿ ਇਨ੍ਹਾਂ ਮਾਪਦੰਡਾਂ ਲਈ ਲੜਨ ਦੇ ਯੋਗ ਹਾਂ ਅਤੇ ਇਸ ਲਈ ਮੈਂ ਅਸਤੀਫਾ ਦੇ ਰਿਹਾ ਹਾਂ।’’

PunjabKesari

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਵਿਜੇ ਕੁਮਾਰ ਜੰਜੂਆ ਬਣੇ ਪੰਜਾਬ ਦੇ ਨਵੇਂ ਮੁੱਖ ਸਕੱਤਰ


author

Manoj

Content Editor

Related News