ਪੋਲੀਓ ਦੀ ਖੁਰਾਕ ਸ਼ਰੀਅਤ ਦੇ ਖਿਲਾਫ ਨਹੀਂ : ਪਾਕਿ ਉਲੇਮਾ

Friday, Feb 21, 2020 - 07:45 PM (IST)

ਪੋਲੀਓ ਦੀ ਖੁਰਾਕ ਸ਼ਰੀਅਤ ਦੇ ਖਿਲਾਫ ਨਹੀਂ : ਪਾਕਿ ਉਲੇਮਾ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ’ਚ ਉੱਚ ਉਲੇਮਾ ਦੇ ਇਕ ਸੰਗਠਨ ਨੇ ਲੋਕਾਂ ਨੂੰ ਦੇਸ਼ ਪੱਧਰੀ ਪੋਲੀਓ ਖਾਤਮਾ ਮੁਹਿੰਮ ਨੂੰ ਸਫਲ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੋਲੀਓ ਦੀ ਖੁਰਾਕ ਸ਼ਰੀਅਤ ਦੇ ਖਿਲਾਫ ਨਹੀਂ ਹੈ। ਪਾਕਿਸਤਾਨ ’ਚ 2019 ’ਚ ਪੋਲੀਓ ਦੇ 144 ਮਾਮਲੇ ਸਾਹਮਣੇ ਆਏ ਸਨ। ਦੇਸ਼ ਨੇ ਸੋਮਵਾਰ ਤੋਂ ਆਪਣੇ ਇੱਥੇ 5 ਸਾਲ ਤੋਂ ਘੱਟ ਉਮਰ ਦੇ 3.96 ਕਰੋੜ ਬੱਚਿਆਂ ਨੂੰ ਪੋਲੀਓ ਦਾ ਟੀਕਾ ਲਾਉਣ ਲਈ ਇਕ ਵਿਅਪਕ ਮੁਹਿੰਮ ਸ਼ੁਰੂ ਕੀਤੀ ਹੈ। ਪਾਕਿਸਤਾਨ ਉਲੇਮਾ ਕੌਂਸਲ ਦੇ ਪ੍ਰਧਾਨ ਤਾਹਿਰ ਅਸ਼ਰਫੀ ਨੇ ਕਿਹਾ ਹੈ, ‘‘ਪਾਕਿਸਤਾਨ ਉਲੇਮਾ ਕੌਂਸਲ, ਦਾਰੂਲ ਅਫਤਾ ਪਾਕਿਸਤਾਨ, ਵਫਾਕ-ਉਲ-ਮਸਜਿਦ, ਮਦਾਰਿਸ-ਏ-ਪਾਕਿਸਤਾਨ ਅਤੇ ਪ੍ਰਮੁੱਖ ਏਲੇਮਾ ਅਤੇ ਮਸ਼ਾਏਖ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਪੋਲੀਓ ਦੀ ਖੁਰਾਕ ਨਾ ਸਿਰਫ ਹਲਾਲ ਹੈ ਸਗੋਂ ਮਨੁੱਖ ਲਈ ਫਾਇਦੇਮੰਦ ਵੀ ਹੈ।’’


author

Sunny Mehra

Content Editor

Related News