ਮਿਊਨਿਖ ''ਚ ਇਜ਼ਰਾਈਲੀ ਅੰਬੈਸੀ ਦੇ ਬਾਹਰ ਗੋਲੀਬਾਰੀ, ਲੋਕਾਂ ''ਚ ਦਹਿਸ਼ਤ ਦਾ ਮਾਹੌਲ (ਵੀਡੀਓ)

Thursday, Sep 05, 2024 - 03:38 PM (IST)

ਮਿਊਨਿਖ ''ਚ ਇਜ਼ਰਾਈਲੀ ਅੰਬੈਸੀ ਦੇ ਬਾਹਰ ਗੋਲੀਬਾਰੀ, ਲੋਕਾਂ ''ਚ ਦਹਿਸ਼ਤ ਦਾ ਮਾਹੌਲ (ਵੀਡੀਓ)

ਮਿਊਨਿਖ : ਮਿਊਨਿਖ 'ਚ ਇਜ਼ਰਾਇਲੀ ਦੂਤਘਰ ਦੇ ਬਾਹਰ ਇੱਕ ਸ਼ੂਟਰ ਨੇ ਕਈ ਗੋਲੀਆਂ ਚਲਾਈਆਂ। ਇਸ ਦੌਰਾਨ ਇਲਾਕੇ ਵਿਚ ਹੜਕੰਪ ਮਚ ਗਈ। ਇਸ ਦਾ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ ਹੈ। ਜਿਸ 'ਚ ਇਕ ਵਿਅਕਤੀ ਨੂੰ ਭੱਜਦਾ ਦਿਖਾਇਆ ਗਿਆ ਹੈ, ਜਦਕਿ ਕਈ ਗੋਲੀਆਂ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਇਸ ਘਟਨਾ ਤੋਂ ਬਾਅਦ ਦਰਜਨਾਂ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਪੁਲਸ ਦੇ ਅਨੁਸਾਰ, ਅਧਿਕਾਰੀਆਂ ਨੇ ਇੱਕ ਸ਼ੱਕੀ 'ਤੇ ਗੋਲੀਆਂ ਚਲਾਈਆਂ, ਜੋ ਜ਼ਖਮੀ ਹੋ ਗਿਆ ਅਤੇ ਫਿਲਹਾਲ ਖੇਤਰ ਨੂੰ ਘੇਰ ਲਿਆ ਗਿਆ ਹੈ। ਮਿਊਨਿਖ ਪੁਲਸ ਨੇ ਟਵਿੱਟਰ 'ਤੇ ਲਿਖਿਆ ਹੈ ਕਿ ਬ੍ਰਾਇਨਰਸਟ੍ਰਾਸੇ ਅਤੇ ਕੈਰੋਲਿਨ ਪਲੈਟਜ਼ ਦੇ ਖੇਤਰ 'ਚ ਇਸ ਸਮੇਂ ਇੱਕ ਵੱਡਾ ਆਪਰੇਸ਼ਨ ਚੱਲ ਰਿਹਾ ਹੈ। ਸਾਡੇ ਕੋਲ ਬਹੁਤ ਸਾਰੇ ਐਮਰਜੈਂਸੀ ਕਰਮਚਾਰੀ ਹਨ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਿੰਨਾ ਹੋ ਸਕੇ ਇਸ ਖੇਤਰ ਤੋਂ ਬਚੋ। ਇਸ ਆਪਰੇਸ਼ਨ ਲਈ ਹੈਲੀਕਾਪਟਰ ਤੋਂ ਨਿਗਰਾਨੀ ਵੀ ਕੀਤੀ ਜਾ ਰਹੀ ਹੈ। ਸਥਾਨਕ ਮੀਡੀਆ ਦੇ ਅਨੁਸਾਰ ਪੁਲਸ ਦੀ ਜਵਾਬੀ ਫਾਇਰਿੰਗ ਵਿਚ ਹਮਲਾਵਰ ਦੀ ਮੌਤ ਹੋ ਗਈ ਹੈ।

ਇਜ਼ਰਾਇਲੀ ਮੀਡੀਆ ਨੇ ਵੀਰਵਾਰ ਨੂੰ ਦੱਸਿਆ ਕਿ ਮਿਊਨਿਖ 'ਚ ਇਜ਼ਰਾਇਲੀ ਵਣਜ ਦੂਤਘਰ ਨੇੜੇ ਗੋਲੀਬਾਰੀ ਦੀ ਘਟਨਾ ਵਾਪਰੀ। ਬਾਵੇਰੀਆ ਦੀ ਰਾਜਧਾਨੀ ਮਿਊਨਿਖ ਵਿੱਚ ਇਜ਼ਰਾਈਲੀ ਕੌਂਸਲੇਟ ਦੇ ਨੇੜੇ ਵਾਰ-ਵਾਰ ਗੋਲੀਬਾਰੀ ਦੀਆਂ ਉੱਚੀਆਂ ਆਵਾਜ਼ਾਂ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਸ ਬਲਾਂ ਨੂੰ ਮੌਕੇ 'ਤੇ ਬੁਲਾਇਆ ਗਿਆ।

ਕੋਈ ਕਰਮਚਾਰੀ ਜ਼ਖਮੀ ਨਹੀਂ ਹੋਇਆ
ਵਿਦੇਸ਼ ਮੰਤਰਾਲੇ ਦੇ ਦਫਤਰ ਨੇ ਕਿਹਾ ਕਿ ਵਣਜ ਦੂਤਘਰ ਦਾ ਕੋਈ ਕਰਮਚਾਰੀ ਜ਼ਖਮੀ ਨਹੀਂ ਹੋਇਆ ਹੈ। ਹਮਲਾਵਰ ਨੂੰ ਸੁਰੱਖਿਆ ਬਲਾਂ ਨੇ ਕਾਬੂ ਕਰ ਲਿਆ ਹੈ, ਜੋ ਸਥਿਤੀ ਨੂੰ ਸੰਭਾਲ ਰਹੇ ਹਨ। ਯੇਰੂਸ਼ਲਮ ਪੋਸਟ ਮੁਤਾਬਕ 52 ਸਾਲ ਪਹਿਲਾਂ ਮਿਊਨਿਖ 'ਚ ਵੀ ਅਜਿਹਾ ਹੀ ਹਮਲਾ ਹੋਇਆ ਸੀ। ਇਜ਼ਰਾਈਲ ਦੇ ਓਲੰਪਿਕ ਖਿਡਾਰੀਆਂ ਦਾ ਫਲਸਤੀਨੀ ਅੱਤਵਾਦੀਆਂ ਨੇ ਕਤਲ ਕਰ ਦਿੱਤਾ ਸੀ। ਇਸ ਘਟਨਾ ਦੀ ਯਾਦ ਵਿਚ ਵੀਰਵਾਰ ਨੂੰ ਕੌਂਸਲੇਟ ਬੰਦ ਕਰ ਦਿੱਤਾ ਗਿਆ। ਮਿਊਨਿਖ ਪੁਲਸ ਨੇ ਕਿਹਾ ਕਿ ਆਪ੍ਰੇਸ਼ਨ ਦੇ ਸਬੰਧ ਵਿੱਚ ਕਿਸੇ ਹੋਰ ਸ਼ੱਕੀ ਵਿਅਕਤੀ ਦੇ ਕੋਈ ਸੰਕੇਤ ਨਹੀਂ ਮਿਲੇ ਹਨ।


author

Baljit Singh

Content Editor

Related News