ਰੂਸ ਵਿਚ ਵਿਰੋਧੀ ਨੇਤਾ ਨਵਲਨੀ ਦੇ ਦਫ਼ਤਰਾਂ ''ਤੇ ਪੁਲਸ ਨੇ ਮਾਰਿਆ ਛਾਪਾ

Friday, Feb 12, 2021 - 12:29 PM (IST)

ਮਾਸਕੋ- ਰੂਸ ਵਿਚ ਪੁਲਸ ਨੇ ਵਿਰੋਧੀ ਦਲ ਦੇ ਨੇਤਾ ਐਲੈਕਸੀ ਨਵਲਨੀ ਦੇ ਦਫ਼ਤਰਾਂ ਵਿਚ ਦੇਰ ਰਾਤ ਛਾਪਾ ਮਾਰਿਆ । ਜਰਮਨੀ ਵਿਚ ਇਲਾਜ ਕਰਾਉਣ ਦੇ ਬਾਅਦ ਨਵਲਨੀ 17 ਜਨਵਰੀ ਨੂੰ ਦੇਸ਼ ਪਰਤੇ ਸਨ। ਰੂਸ ਆਉਂਦੇ ਹੀ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ, ਜਿਸ ਦੇ ਬਾਅਦ ਦੇਸ਼ ਵਿਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋਏ ਸਨ। 

ਪੁਲਸ ਦੀ ਛਾਪੇਮਾਰੀ ਰਾਤ ਇਕ ਵਜੇ ਤੱਕ ਚੱਲੀ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਪੁਲਸ ਸਬੂਤ ਦੇ ਤੌਰ 'ਤੇ ਉੱਥੋਂ ਕੁਝ ਲੈ ਗਈ ਜਾਂ ਨਹੀਂ ਪਰ ਨਵਲਨੀ ਦੇ ਕਰਮਚਾਰੀਆਂ ਵਲੋਂ ਸੋਸ਼ਲ ਮੀਡੀਆ 'ਤੇ ਜਨਤਕ ਕੀਤੀਆਂ ਗਈਆਂ ਤਸਵੀਰਾਂ ਵਿਚ ਇਕ ਕੌਫ਼ੀ ਮੱਗ ਸਣ ਕੁਝ ਹੋਰ ਸਮਾਨ ਲੈ ਜਾਂਦੇ ਦਿਖਾਈ ਦਿੱਤੇ।

ਇਸ ਤਲਾਸ਼ੀ ਦੇ ਕਾਰਨਾਂ ਬਾਰੇ ਪੁਲਸ ਨੇ ਕੋਈ ਬਿਆਨ ਨਹੀਂ ਦਿੱਤਾ। ਰਾਜਨੀਤਕ ਦਮਨ ਅਤੇ ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਕੇਂਦਰਿਤ ਵੈੱਬਸਾਈਟ ਮੀਡੀਆ 'ਜੋਨਾ ਨਿਊਜ਼' ਨੇ ਨਵਲਨੀ ਦੇ ਕਰਮਚਾਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਪੁਲਸ ਨੇ ਕਿਹਾ ਹੈ ਕਿ ਉਨ੍ਹਾਂ ਦੇ ਦਫ਼ਤਰ ਵਿਚ ਅਸ਼ਲੀਲ ਸਮੱਗਰੀ ਪ੍ਰਕਾਸ਼ਿਤ ਕੀਤੇ ਜਾਣ ਦੀ ਰਿਪੋਰਟ ਮਿਲੀ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਬਾਅਦ ਜਨਵਰੀ ਵਿਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋਇਆ ਅਤੇ ਤਕਰੀਬਨ 10 ਹਜ਼ਾਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ। 


Lalita Mam

Content Editor

Related News