ਕਾਬੁਲ - ਬੰਬ ਧਮਾਕੇ ''ਚ ਪੁਲਸ ਪ੍ਰਮੁੱਖ ਤੇ ਉਸ ਦੇ ਬਾਡੀਗਾਰਡ ਦੀ ਮੌਤ

Thursday, Feb 11, 2021 - 01:15 AM (IST)

ਕਾਬੁਲ - ਕਾਬੁਲ ਵਿਚ ਬੁੱਧਵਾਰ ਪੁਲਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸਿਲਸਿਲੇਵਾਰ ਬੰਬ ਧਮਾਕਿਆਂ ਵਿਚ ਇਕ ਜ਼ਿਲਾ ਪੁਲਸ ਪ੍ਰਮੁੱਖ ਅਤੇ ਉਨ੍ਹਾਂ ਦੇ ਬਾਡੀਗਾਰਡ ਦੀ ਮੌਤ ਹੋ ਗਈ ਜਦਕਿ 5 ਹੋਰ ਜ਼ਖਮੀ ਹੋ ਗਏ। ਧਮਾਕੇ ਦੀ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਲਈ ਹੈ।ਗੱਡੀ 'ਤੇ 'ਸਟੀਕੀ ਬੰਬ' ਲਾ ਕੇ ਇਸ ਧਮਾਕੇ ਨੂੰ ਅੰਜ਼ਾਮ ਦਿੱਤਾ ਗਿਆ।

ਇਹ ਵੀ ਪੜ੍ਹੋ -ਜਾਪਾਨ ਦੀ ਸਮੁੰਦਰੀ ਸਰਹੱਦ 'ਚ ਦਾਖਲ ਹੋਏ ਚੀਨੀ ਜਹਾਜ਼, ਮਿਲਿਆ ਕਰਾਰ ਜਵਾਬ

'ਸਟੀਕੀ ਬੰਬ' ਨਾਲ ਹੋਣ ਵਾਲੇ ਧਮਾਕੇ ਵਿਚ ਰਮੋਟ ਦਾ ਇਸਤੇਮਾਲ ਹੁੰਦਾ ਹੈ ਜਾਂ ਇਸ ਵਿਚ ਟਾਈਮਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅਫਗਾਨਿਸਤਾਨ ਦੇ 2 ਅਧਿਕਾਰੀਆਂ ਮੁਤਾਬਕ ਸਭ ਤੋਂ ਵੱਡਾ ਹਮਲਾ ਪੱਛਮੀ ਕਾਬੁਲ ਦੇ ਇਕ ਇਲਾਕੇ ਵਿਚ ਪੁਲਸ ਦੀ ਕਾਰ 'ਤੇ ਕੀਤਾ ਗਿਆ ਜਿਸ ਵਿਚ ਸ਼ਹਿਰ ਦੇ ਜ਼ਿਲਾ 5 ਦੇ ਪੁਲਸ ਪ੍ਰਮੁੱਖ ਮੁਹੰਮਦਜਈ ਕੋਚੀ ਅਤੇ ਉਨ੍ਹਾਂ ਦੇ ਬਾਡੀਗਾਰਡ ਦੀ ਮੌਤ ਹੋ ਗਈ। ਕਾਰ ਦਾ ਚਾਲਕ ਜ਼ਖਮੀ ਹੈ।

ਇਹ ਵੀ ਪੜ੍ਹੋ -ਅਮਰੀਕਾ ਦੇ ਮਿੰਨੀਸੋਟਾ 'ਚ ਸਿਹਤ ਕੇਂਦਰ 'ਚ ਗੋਲੀਬਾਰੀ, ਇਕ ਦੀ ਮੌਤ ਤੇ ਚਾਰ ਜ਼ਖਮੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News