ਕੈਨੇਡਾ : ਕਿਊਬਿਕ ''ਚ ਵਿਦੇਸ਼ੀ ਵਿਦਿਆਰਥੀਆਂ ਨੇ ਕੀਤੀ ਪਾਰਟੀ, ਲੱਗਾ ਭਾਰੀ ਜੁਰਮਾਨਾ

Wednesday, Oct 28, 2020 - 01:54 PM (IST)

ਕੈਨੇਡਾ : ਕਿਊਬਿਕ ''ਚ ਵਿਦੇਸ਼ੀ ਵਿਦਿਆਰਥੀਆਂ ਨੇ ਕੀਤੀ ਪਾਰਟੀ, ਲੱਗਾ ਭਾਰੀ ਜੁਰਮਾਨਾ

ਓਟਾਵਾ- ਕੈਨੇਡਾ ਵਿਚ ਜਿੱਥੇ ਕੋਰੋਨਾ ਵਾਇਰਸ ਕਾਰਨ 10 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ, ਉੱਥੇ ਹੀ ਕੋਰੋਨਾ ਦੇ ਮਾਮਲੇ ਵੀ ਢਾਈ ਲੱਖ ਦੇ ਕਰੀਬ ਪੁੱਜ ਗਏ ਹਨ। ਅਜਿਹੇ ਵਿਚ ਲੋਕਾਂ ਨੂੰ ਵਧੇਰੇ ਧਿਆਨ ਰੱਖਣ ਦੀ ਜ਼ਰੂਰਤ ਹੈ ਜਦਕਿ ਕਿਊਬਿਕ ਵਿਚ ਕੁਝ ਉਲਟਾ ਕੰਮ ਹੀ ਹੋ ਰਿਹਾ ਹੈ। 

ਇੱਥੇ ਪੁਲਸ ਨੇ ਪਾਰਟੀ ਕਰ ਰਹੇ 83 ਵਿਦੇਸ਼ੀ ਵਿਦਿਆਰਥੀਆਂ ਨੂੰ ਭਾਰੀ ਜ਼ੁਰਮਾਨਾ ਠੋਕਿਆ ਹੈ। ਇਹ ਸਭ ਲੋਕ ਇਕੱਠੇ ਹੋ ਕੇ ਚੇਲਸੀ ਦੇ ਏਅਰਨਬ ਵਿਚ ਪਾਰਟੀ ਕਰ ਰਹੇ ਸਨ। ਸਥਾਨਕ ਪੁਲਸ ਨੇ ਇਸ ਦੀ ਜਾਣਕਾਰੀ ਟਵਿੱਟਰ 'ਤੇ ਸਾਂਝੀ ਕੀਤੀ। ਪੁਲਸ ਨੇ ਛਾਪਾ ਮਾਰ ਕੇ ਹਰੇਕ ਨੂੰ ਇਕ-ਇਕ ਹਜ਼ਾਰ ਡਾਲਰ ਦਾ ਜੁਰਮਾਨਾ ਠੋਕਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਸਾਰੇ ਵਿਦੇਸ਼ੀ ਵਿਦਿਆਰਥੀ ਹਨ, ਜੋ ਕੈਨੇਡਾ ਵਿਚ ਰਹਿੰਦੇ ਹਨ। 

ਕਿਊਬਿਕ ਨੂੰ 11 ਅਕਤੂਬਰ ਤੋਂ ਰੈੱਡ ਜ਼ੋਨ ਵਿਚ ਰੱਖਿਆ ਗਿਆ ਹੈ। ਕਿਊਬਿਕ ਵਿਚ 2,264 ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ ਤੇ ਹੋਰ 40 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕ ਵਾਰ ਫਿਰ ਕੈਨੇਡਾ ਵਿਚ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ। ਇਸ ਕਾਰਨ ਲੋਕਾਂ ਨੂੰ ਇਕੱਠੇ ਹੋ ਕੇ ਪਾਰਟੀਆਂ ਨਾ ਕਰਨ ਦੀ ਅਪੀਲ ਕੀਤੀ ਹੈ। 


author

Lalita Mam

Content Editor

Related News