ਪੋਲੈਂਡ ਦੇ ਰਾਸ਼ਟਰਪਤੀ ਕੋਰੋਨਾ ਵਾਇਰਸ ਦੇ ਹੋਏ ਸ਼ਿਕਾਰ

Saturday, Oct 24, 2020 - 04:30 PM (IST)

ਪੋਲੈਂਡ ਦੇ ਰਾਸ਼ਟਰਪਤੀ ਕੋਰੋਨਾ ਵਾਇਰਸ ਦੇ ਹੋਏ ਸ਼ਿਕਾਰ

ਵਾਰਸਾ- ਪੋਲੈਂਡ ਦੇ ਰਾਸ਼ਟਰਪਤੀ ਆਂਦਰਜੇਈ ਦੁਦਾ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ ਹਨ। ਰਾਸ਼ਟਰਪਤੀ ਦੇ ਬੁਲਾਰੇ ਨੇ ਟਵਿੱਟਰ 'ਤੇ ਇਸ ਦੀ ਜਾਣਕਾਰੀ ਦਿੱਤੀ। 
48 ਸਾਲਾ ਦੁਦਾ ਨੇ ਸ਼ੁੱਕਰਵਾਰ ਨੂੰ ਆਪਣੀ ਜਾਂਚ ਕਰਵਾਈ ਸੀ ਤੇ ਉਨ੍ਹਾਂ ਦੀ ਰਿਪੋਰਟ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਬੁਲਾਰੇ ਨੇ ਦੱਸਿਆ ਕਿ ਰਾਸ਼ਟਰਪਤੀ ਠੀਕ ਮਹਿਸੂਸ ਕਰ ਰਹੇ ਹਨ। ਇਸ ਬਾਰੇ ਤਤਕਾਲ ਕੋਈ ਟਿੱਪਣੀ ਨਹੀਂ ਕੀਤੀ ਗਈ ਕਿ ਸਥਿਤੀ ਦਾ ਸਰਕਾਰ ਦੇ ਕੰਮਕਾਜ 'ਤੇ ਕੀ ਪ੍ਰਭਾਵ ਪਵੇਗਾ।
ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਨੇ ਸ਼ੁੱਕਰਵਾਰ ਰਾਸ਼ਟਰੀ ਸਟੇਡੀਅਮ ਦਾ ਦੌਰਾ ਕੀਤਾ ਸੀ। ਸਟੇਡੀਅਮ ਨੂੰ ਹੁਣ ਹਸਪਤਾਲ ਵਿਚ ਬਦਲਿਆ ਜਾ ਰਿਹਾ ਹੈ। ਉਨ੍ਹਾਂ ਨੇ ਇੱਥੇ ਟੈਨਿਸ ਖਿਡਾਰੀ ਇਗਾ ਸਵੋਟੇਕ ਨਾਲ ਵੀ ਮੁਲਾਕਾਤ ਕੀਤੀ ਸੀ, ਜਿਨ੍ਹਾਂ ਨੇ ਇਸੇ ਮਹੀਨੇ ਫਰੈਂਚ ਓਪਨ ਜਿੱਤਿਆ ਸੀ।


author

Lalita Mam

Content Editor

Related News