ਭਾਰਤ ''ਚ ਜਲਦ ਸ਼ਾਮਲ ਹੋਣਾ ਚਾਹੁੰਦੇ ਹਨ PoK ਦੇ ਨਾਗਰਿਕ, ਜ਼ੋਰ ਫੜ ਰਹੀ ਰਲੇਵੇਂ ਦੀ ਮੰਗ
Friday, Feb 16, 2024 - 12:22 PM (IST)
ਗਲਾਸਗੋ- ਪਾਕਿਸਤਾਨ ਦੇ ਗ਼ੈਰ-ਕਾਨੂੰਨੀ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਲੋਕ ਹੁਣ ਬਿਨਾਂ ਕਿਸੇ ਦੇਰੀ ਦੇ ਜਲਦੀ ਤੋਂ ਜਲਦੀ ਭਾਰਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਉੱਥੇ ਭਾਰਤ ਦੇ ਨਾਲ ਰਲੇਵੇਂ ਦੀ ਮੰਗ ਦਿਨੋਂ-ਦਿਨ ਜ਼ੋਰ ਫੜਦੀ ਜਾ ਰਹੀ ਹੈ। ਪਾਕਿਸਤਾਨੀ ਫੌਜ ਤੋਂ ਆਪਣੀ ਜਾਨ ਨੂੰ ਖਤਰੇ ਕਾਰਨ ਬ੍ਰਿਟੇਨ ਵਿਚ ਜਲਾਵਤਨੀ ਵਿਚ ਰਹਿ ਰਹੇ ਪੀਓਕੇ ਨਿਵਾਸੀ ਅਜਮਦ ਅਯੂਬ ਮਿਰਜ਼ਾ ਨੇ ਕਿਹਾ ਕਿ ਹਰ ਰੋਜ਼ ਮਕਬੂਜ਼ਾ ਕਸ਼ਮੀਰ ਦੇ ਸੈਂਕੜੇ ਲੋਕ ਪੁੱਛਦੇ ਹਨ ਕਿ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦੀ ਗੁਲਾਮੀ ਵਿਚ ਕਦੋਂ ਤੱਕ ਜ਼ੁਲਮ ਸਹਿਣੇ ਪੈਣਗੇ।
ਪੜ੍ਹੋ ਇਹ ਅਹਿਮ ਖ਼ਬਰ-ਗ੍ਰੀਸ ਦਾ ਇਤਿਹਾਸਕ ਫ਼ੈਸਲਾ, 'ਸਮਲਿੰਗੀ ਵਿਆਹ' ਨੂੰ ਦਿੱਤੀ ਕਾਨੂੰਨੀ ਮਾਨਤਾ
ਪੀਓਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਅਧਿਕਾਰਤ ਤੌਰ 'ਤੇ ਭਾਰਤ ਦੇ ਨਿਵਾਸੀ ਹਨ ਅਤੇ ਹੁਣ ਉਹ ਅਸਲ ਵਿੱਚ ਭਾਰਤ ਵਿੱਚ ਮਿਲਣ ਦੀ ਉਡੀਕ ਨਹੀਂ ਕਰ ਸਕਦੇ। ਮਿਰਜ਼ਾ ਕਹਿੰਦਾ ਹੈ ਕਿ ਪਾਕਿਸਤਾਨੀ ਹਾਕਮ ਮਕਬੂਜ਼ਾ ਕਸ਼ਮੀਰ ਨੂੰ ਆਜ਼ਾਦ ਕਸ਼ਮੀਰ ਕਹਿੰਦੇ ਹਨ ਪਰ ਇੱਥੋਂ ਦੇ ਲੋਕਾਂ ਦੀ ਹਾਲਤ ਗੁਲਾਮਾਂ ਨਾਲੋਂ ਵੀ ਮਾੜੀ ਹੈ। ਦਹਾਕਿਆਂ ਤੋਂ ਆਜ਼ਾਦੀ ਦੇ ਨਾਂ 'ਤੇ ਪਾਕਿਸਤਾਨੀ ਫੌਜ ਮਕਬੂਜ਼ਾ ਕਸ਼ਮੀਰ 'ਚ ਜ਼ੁਲਮ ਕਰ ਰਹੀ ਹੈ ਅਤੇ ਕਸ਼ਮੀਰ 'ਚ ਦਹਿਸ਼ਤ ਫੈਲਾ ਰਹੀ ਹੈ। ਹੁਣ ਲੋਕ ਸਮਝਣ ਲੱਗ ਪਏ ਹਨ ਕਿ ਜਿਹੜਾ ਦੇਸ਼ ਆਰਥਿਕ ਤਬਾਹੀ ਦੀ ਕਗਾਰ 'ਤੇ ਬੈਠਾ ਹੈ, ਉਹ ਉਨ੍ਹਾਂ ਦਾ ਕੀ ਭਲਾ ਕਰ ਸਕਦਾ ਹੈ। ਅਜਿਹੇ 'ਚ ਕਸ਼ਮੀਰ 'ਚ ਧਰਮ ਦੇ ਨਾਂ 'ਤੇ ਜੋ ਜ਼ਹਿਰ ਫੈਲਾਇਆ ਗਿਆ ਸੀ, ਉਸ ਦਾ ਅਸਰ ਵੀ ਹੁਣ ਖ਼ਤਮ ਹੋਣ ਲੱਗਾ ਹੈ। ਮਿਰਜ਼ਾ ਨੇ ਕਿਹਾ ਕਿ ਪੀਓਕੇ ਦੇ ਸਾਰੇ ਸਰੋਤ ਪਾਕਿਸਤਾਨੀ ਫੌਜ ਅਤੇ ਸਰਕਾਰ ਦੇ ਕੰਟਰੋਲ ਵਿੱਚ ਹਨ। ਇੱਥੇ ਆਮ ਲੋਕਾਂ ਨੂੰ ਦੋ ਵਕਤ ਦੀ ਰੋਟੀ ਲਈ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।