UK ''ਚ ਬੱਚਿਆਂ ਦੀ ''ਪੜ੍ਹਾਈ'' ਨੂੰ ਲੈ ਕੇ PM ਸੁਨਕ ਜਲਦ ਕਰ ਸਕਦੇ ਨੇ ਇਹ ਵੱਡਾ ਐਲਾਨ

Thursday, Jan 05, 2023 - 10:42 AM (IST)

UK ''ਚ ਬੱਚਿਆਂ ਦੀ ''ਪੜ੍ਹਾਈ'' ਨੂੰ ਲੈ ਕੇ PM ਸੁਨਕ ਜਲਦ ਕਰ ਸਕਦੇ ਨੇ ਇਹ ਵੱਡਾ ਐਲਾਨ

ਲੰਡਨ (ਬਿਊਰੋ): ਯੂਕੇ ਵਿੱਚ 18 ਸਾਲ ਦੀ ਉਮਰ ਤੱਕ ਸਾਰੇ ਵਿਦਿਆਰਥੀਆਂ ਲਈ ਜਲਦੀ ਹੀ ਗਣਿਤ ਨੂੰ ਲਾਜ਼ਮੀ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਇਸ ਯੋਜਨਾ 'ਤੇ ਕੰਮ ਕਰ ਰਹੇ ਹਨ। ਨਿਊਜ਼ ਏਜੰਸੀ ਮੁਤਾਬਕ ਸਾਲ 2023 ਦੇ ਆਪਣੇ ਪਹਿਲੇ ਭਾਸ਼ਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਬ੍ਰਿਟਿਸ਼ ਲੋਕਾਂ 'ਚ ਗਣਿਤ ਦੀ ਬਿਹਤਰ ਸਮਝ ਲਈ ਇਸ ਯੋਜਨਾ ਦਾ ਐਲਾਨ ਕਰ ਸਕਦੇ ਹਨ।

ਰਿਪੋਰਟ ਦੇ ਅਨੁਸਾਰ ਸੁਨਕ ਦਾ ਕਹਿਣਾ ਹੈ ਕਿ ਅਜਿਹੀ ਦੁਨੀਆ ਜਿੱਥੇ ਡੇਟਾ ਹਰ ਥਾਂ ਹੈ ਅਤੇ ਅੰਕੜੇ ਹਰ ਚੀਜ਼ ਨੂੰ ਦਰਸਾਉਂਦੇ ਹਨ, ਸਾਡੇ ਬੱਚਿਆਂ ਨੂੰ ਨੌਕਰੀਆਂ ਲਈ ਪਹਿਲਾਂ ਨਾਲੋਂ ਕਿਤੇ ਵੱਧ ਵਿਸ਼ਲੇਸ਼ਣਾਤਮਕ ਹੁਨਰ ਦੀ ਲੋੜ ਹੋਵੇਗੀ। ਸਾਡੇ ਬੱਚਿਆਂ ਨੂੰ ਉਹਨਾਂ ਹੁਨਰਾਂ ਦੇ ਬਿਨਾਂ ਸੰਸਾਰ ਵਿੱਚ ਜਾਣ ਦੇਣਾ ਸਹੀ ਨਹੀਂ ਹੋਵੇਗਾ। ਰਿਪੋਰਟ ਮੁਤਾਬਕ ਸੁਨਕ ਦਾ ਕਹਿਣਾ ਹੈ ਕਿ ਬ੍ਰਿਟੇਨ 'ਚ 16 ਤੋਂ 19 ਸਾਲ ਦੇ ਬੱਚਿਆਂ ਵਿਚੋਂ ਸਿਰਫ ਅੱਧੇ ਬੱਚੇ ਹੀ ਗਣਿਤ ਪੜ੍ਹਦੇ ਹਨ। ਇਸ ਅੰਕੜੇ ਵਿੱਚ ਵਿਗਿਆਨ ਦੇ ਕੋਰਸ ਕਰ ਰਹੇ ਵਿਦਿਆਰਥੀ ਅਤੇ ਕਾਲਜ ਵਿੱਚ ਪਹਿਲਾਂ ਹੀ ਲਾਜ਼ਮੀ GCSE ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਸ਼ਾਮਲ ਹਨ। ਇਹ ਸਪੱਸ਼ਟ ਨਹੀਂ ਹੈ ਕਿ ਇਹ ਸਕੀਮ ਉਹਨਾਂ ਵਿਦਿਆਰਥੀਆਂ 'ਤੇ ਕੀ ਪ੍ਰਭਾਵ ਪਾਵੇਗੀ ਜੋ ਬੀਟੈਕ ਸਮੇਤ ਹਿਊਮੈਨਿਟੀ ਜਾਂ ਆਰਟਸ ਦੀ ਪੜ੍ਹਾਈ ਕਰਨਾ ਚਾਹੁੰਦੇ ਹਨ। 

ਪੜ੍ਹੋ ਇਹ ਅਹਿਮ ਖ਼ਬਰ-PR ਦੇ ਮਾਮਲੇ 'ਚ ਕੈਨੇਡਾ ਨੇ ਖ਼ੁਸ਼ ਕੀਤੇ ਪ੍ਰਵਾਸੀ, 1913 ਤੋਂ ਬਾਅਦ 2022 'ਚ ਤੋੜ ਦਿੱਤੇ ਸਾਰੇ ਰਿਕਾਰਡ

ਡਾਊਨਿੰਗ ਸਟ੍ਰੀਟ ਦੇ ਇੱਕ ਬੁਲਾਰੇ ਨੇ ਕਿਹਾ ਕਿ ਸਰਕਾਰ ਮੌਜੂਦਾ ਯੋਗਤਾਵਾਂ ਦੇ ਨਾਲ-ਨਾਲ "ਵਧੇਰੇ ਨਵੀਨਤਾਕਾਰੀ ਵਿਕਲਪਾਂ" ਨੂੰ ਦੇਖ ਰਹੀ ਹੈ।ਰਿਪੋਰਟ ਵਿੱਚ ਕਿਹਾ ਗਿਆ ਕਿ ਸਰਕਾਰ ਦਾ ਮੰਨਣਾ ਹੈ ਕਿ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਇਸ ਨੂੰ ਲਾਗੂ ਕਰਨਾ ਸੰਭਵ ਨਹੀਂ ਹੋਵੇਗਾ। ਹਾਲਾਂਕਿ ਉਮੀਦ ਹੈ ਕਿ ਪ੍ਰਧਾਨ ਮੰਤਰੀ ਇਸ ਵਾਰ ਇਸ ਯੋਜਨਾ 'ਤੇ ਕੰਮ ਸ਼ੁਰੂ ਕਰ ਦੇਣਗੇ। ਹਾਲਾਂਕਿ ਸਕੂਲ ਅਤੇ ਕਾਲਜ ਲੀਡਰਾਂ ਦੀ ਐਸੋਸੀਏਸ਼ਨ ਨੇ ਕਿਹਾ ਕਿ ਯੂਕੇ ਵਿੱਚ ਗਣਿਤ ਦੇ ਅਧਿਆਪਕਾਂ ਦੀ ਇੱਕ ਪੁਰਾਣੀ ਰਾਸ਼ਟਰੀ ਕਮਜ਼ੋਰੀ ਸੀ।ਸਿੱਖਿਆ ਕਮੇਟੀ ਦੀ ਚੇਅਰਪਰਸਨ ਟੋਰੀ ਐਮਪੀ ਰੌਬਿਨ ਵਾਕਰ ਨੇ ਪ੍ਰਧਾਨ ਮੰਤਰੀ ਨੂੰ ਬੱਚਿਆਂ ਦੀ ਦੇਖਭਾਲ 'ਤੇ ਧਿਆਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇੱਕ ਰੇਡੀਓ ਪ੍ਰੋਗਰਾਮ ਵਿੱਚ ਕਿਹਾ ਕਿ "ਅੱਜ 16 ਸਾਲਾਂ ਬਾਅਦ ਗਣਿਤ ਪ੍ਰਤੀ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਨੂੰ ਸੁਣਨਾ ਬਹੁਤ ਵਧੀਆ ਹੈ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News