ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਹਿੰਦੂ, ਸਿੱਖ, ਜੈਨ ਭਾਈਚਾਰਿਆਂ ਦੀ ਕੀਤੀ ਸ਼ਲਾਘਾ

11/17/2020 3:18:31 AM

ਲੰਡਨ - ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਵਿਡ-19 ਮਹਾਮਾਰੀ ਦੌਰਾਨ ਲੋਕਾਂ ਦੀ ਮਦਦ ਕਰਨ ਵਿਚ ਯੋਗਦਾਨ ਦੇ ਲਈ ਹਿੰਦੂ, ਸਿੱਖ, ਜੈਨ ਭਾਈਚਾਰੇ ਦੀ ਸ਼ਲਾਘਾ ਕੀਤੀ ਹੈ। ਜਾਨਸਨ ਨੇ ਇਹ ਟਿੱਪਣੀ ਪ੍ਰਵਾਸੀ ਉੱਦਮੀ ਜੀ. ਪੀ. ਹਿੰਦੁਜਾ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਐਤਵਾਰ ਨੂੰ ਆਯੋਜਿਤ ਦੀਵਾਲੀ ਦੀ ਪ੍ਰਾਰਥਨਾ ਸਭਾ ਦੌਰਾਨ ਕੀਤੀ। ਸਭਾ ਵਿਚ ਵੱਖ-ਵੱਖ ਧਰਮਾਂ ਦੇ ਪ੍ਰਮੁੱਖ ਨੇਤਾ ਅਤੇ ਹੋਰ ਲੋਕ ਸ਼ਾਮਲ ਹੋਏ। ਜਾਨਸਨ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਰੌਸ਼ਨੀ ਦਾ ਇਹ ਤਿਓਹਾਰ ਪਰਿਵਾਰਾਂ ਅਤੇ ਮਿੱਤਰਾਂ ਦੇ ਲਈ ਇਕੱਠੇ ਹੋਣ ਅਤੇ ਤੋਹਫੇ ਅਤੇ ਮਿਠਾਈਆਂ ਵੰਡਣ ਦਾ ਖਾਸ ਮੌਕਾ ਹੈ।

ਉਨ੍ਹਾਂ ਕੋਵਿਡ-19 ਮਹਾਮਾਰੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਦੀਵਾਲੀ ਦੇ ਸੰਦੇਸ਼ ਤੋਂ ਸ਼ਕਤੀ ਮਿਲਦੀ ਹੈ ਤੇ ਉਮੀਦ ਪੈਦਾ ਹੁੰਦੀ ਹੈ ਕਿ ਅਖੀਰ ਬੁਰਾਈ 'ਤੇ ਚੰਗਿਆਈ ਤੇ ਹਨੇਰੇ 'ਤੇ ਰੌਸ਼ਨੀ ਦੀ ਜਿੱਤ ਹੋਵੇਗੀ। ਦੱਸ ਦਈਏ ਕਿ ਕੋਰੋਨਾ ਮਹਾਮਾਰੀ ਕਾਰਣ ਬ੍ਰਿਟੇਨ ਵਿਚ ਕਈ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਅਤੇ ਕਈ ਵਾਰ ਇਨ੍ਹਾਂ ਵਿਚ ਛੋਟ ਵੀ ਦਿੱਤੀ ਗਈ ਹੈ ਪਰ ਛੋਟ ਦੇਣ ਨਾਲ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਮਾਹਿਰ ਇਸ ਨੂੰ ਕੋਰੋਨਾ ਦੀ ਦੂਜੀ ਲਹਿਰ ਦੱਸ ਰਹੇ ਹਨ, ਜਿਸ ਕਾਰਨ ਬ੍ਰਿਟੇਨ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਹੁਣ ਤੱਕ ਬ੍ਰਿਟੇਨ ਵਿਚ 1,390,681 ਲੋਕ ਕੋਰੋਨਾ ਤੋਂ ਇਨਫੈਕਟਡ ਹੋਏ ਹਨ ਅਤੇ 52,147 ਲੋਕਾਂ ਦੀ ਮੌਤ ਹੋ ਚੁੱਕੀ ਹੈ।


Khushdeep Jassi

Content Editor

Related News