ਪੀ.ਐਮ ਮੋਦੀ ਨਾਲ ਪੰਗਾ ਪਾਕਿ ਮੰਤਰੀ ਨੂੰ ਪਿਆ ਮਹਿੰਗਾ, ਟਵਿੱਟਰ ''ਤੇ ਪਈਆਂ ਲਾਹਣਤਾਂ

09/16/2019 5:21:00 PM

ਕਰਾਚੀ (ਏਜੰਸੀ)- ਜੰਮੂ-ਕਸ਼ਮੀਰ ਦੇ ਮਸਲੇ 'ਤੇ ਦੁਨੀਆ ਦੇ ਹਰ ਵੱਡੇ ਮੰਚ 'ਤੇ ਹਾਰ ਚੁੱਕਾ ਪਾਕਿਸਤਾਨ ਹੁਣ ਫੇਕ ਨਿਊਜ਼ ਦਾ ਸਹਾਰਾ ਲੈ ਰਿਹਾ ਹੈ। ਇਮਰਾਨ ਖਾਨ ਹੋਵੇ ਜਾਂ ਫਿਰ ਉਨ੍ਹਾਂ ਦੇ ਮੰਤਰੀ ਸੋਸ਼ਲ ਮੀਡੀਆ ਦੀ ਦੁਨੀਆ ਵਿਚ ਰੋਜ਼ਾਨਾ ਭਾਰਤ ਖਿਲਾਫ ਫੇਕ ਨਿਊਜ਼ ਫੈਲਾਅ ਰਹੇ ਹਨ। ਪਰ ਅਜਿਹਾ ਕਰਨਾ ਉਨ੍ਹਾਂ 'ਤੇ ਹੀ ਭਾਰੀ ਪੈ ਰਿਹਾ ਹੈ। ਪਾਕਿਸਤਾਨੀ ਮੰਤਰੀ ਫਵਾਦ ਚੌਧਰੀ ਨੇ ਐਤਵਾਰ ਸ਼ਾਮ ਅਜਿਹਾ ਹੀ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ 'ਤੇ ਫਰਜ਼ੀ ਟਵੀਟ ਕੀਤਾ ਪਰ ਭਾਰਤ ਦੇ ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਦੀ ਪੋਲ ਖੋਲ੍ਹ ਦਿੱਤੀ। ਦਰਅਸਲ ਹੋਇਆ ਇੰਝ ਕਿ ਫਵਾਦ ਚੌਧਰੀ ਨੇ ਇਕ ਫੋਟੋਸ਼ਾਪਡ ਸਕ੍ਰੀਨਸ਼ਾਟ ਸ਼ੇਅਰ ਕੀਤਾ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਵੀਟ ਚੈਟ ਨੂੰ ਦਿਖਾਇਆ ਗਿਆ।

PunjabKesari

ਇਸ ਵਿਚ ਦਿਖਾਇਆ ਗਿਆ ਕਿ ਇਕ ਵਿਅਕਤੀ ਖੁਦ ਨੂੰ ਬਲੋਚਿਸਤਾਨ ਦਾ ਦੱਸਦਾ ਹੈ ਅਤੇ ਨਰਿੰਦਰ ਮੋਦੀ ਨੂੰ ਮੈਸੇਜ ਕਰਕੇ ਕੁਝ ਜਾਣਕਾਰੀ ਦੇਣ ਦੀ ਗੱਲ ਕਰਦਾ ਹੈ, ਜਦੋਂ ਮੋਦੀ ਉਸ ਤੋਂ ਪੂਰੀ ਗੱਲ ਪੁੱਛਦੇ ਹਨ ਤਾਂ ਉਹ ਵਿੰਗ ਕਮਾਂਡਰ ਅਭਿਨੰਦਨ ਦੀ ਤਸਵੀਰ ਭੇਜਦਾ ਹੈ, ਜਦੋਂ ਉਨ੍ਹਾਂ ਨੂੰ ਪਾਕਿਸਤਾਨ ਵਿਚ ਫੜਿਆ ਗਿਆ ਸੀ। ਹਾਲਾਂਕਿ ਇਹ ਸਭ ਫਰਜ਼ੀ ਹੈ, ਫਵਾਦ ਚੌਧਰੀ ਨੇ ਲਿਖਿਆ ਕਿ ਜਿਨ੍ਹਾਂ ਨੂੰ ਡੀ.ਐਮ. (ਡਾਇਰੈਕਟ ਮੈਸੇਜ) ਬਣਾਉਣਾ ਚੰਗਾ ਲੱਗਦਾ ਹੈ।

 

ਫਵਾਦ ਚੌਧਰੀ ਨੇ ਇਹ ਤਸਵੀਰ ਟਵੀਟ ਕੀਤੀ ਤਾਂ ਭਾਰਤੀ ਸੋਸ਼ਲ ਮੀਡੀਆ ਯੂਜ਼ਰਸ ਭੜਕ ਗਏ ਅਤੇ ਪਾਕਿਸਤਾਨੀ ਮੰਤਰੀ ਨੂੰ ਖਰੀਆਂ-ਖਰੀਆਂ ਸੁਣਾਈਆਂ। ਪਾਕਿਸਤਾਨੀ ਮੰਤਰੀ ਨੂੰ ਜਵਾਬ ਦੇਣ ਵਿਚ ਸਭ ਤੋਂ ਅੱਗੇ ਰਹੇ ਕ੍ਰਿਸ਼ਨਾ, ਜੋ ਅਕਸਰ ਆਪਣੀ ਫੋਟੋਸ਼ਾਪ ਕੀਤੀਆਂ ਤਸਵੀਰਾਂ ਕਾਰਨ ਚਰਚਾ ਵਿਚ ਰਹਿੰਦੇ ਹਨ ਅਤੇ ਬੀਤੇ ਦਿਨੀਂ ਟਵਿੱਟਰ 'ਤੇ ਪਾਕਿਸਤਾਨੀ ਮੰਤਰੀ ਸ਼ੇਖ ਰਸ਼ੀਦ ਨਾਲ ਭਿੜ ਗਏ ਸਨ। ਕ੍ਰਿਸ਼ਨਾ ਨੇ ਫਵਾਦ ਚੌਧਰੀ ਵਲੋਂ ਜਾਰੀ ਕੀਤੀ ਗਈ ਤਸਵੀਰ ਵਿਚ ਆਪਣਾ ਹੁਨਰ ਦਿਖਾਇਆ ਅਤੇ ਅੱਗੇ ਇਕ ਤਸਵੀਰ ਜੋੜ ਦਿੱਤੀ, ਜਿਸ ਵਿਚ ਇਕ ਸ਼ੇਰ ਵਿਚਾਲੇ ਖੜ੍ਹਾ ਹੈ ਅਤੇ ਆਲੇ-ਦੁਆਲੇ ਕੁੱਤੇ ਖੜ੍ਹੇ ਹਨ।ਇਸ ਤਸਵੀਰ ਦੇ ਨਾਲ ਨਰਿੰਦਰ ਮੋਦੀ ਜਵਾਬ ਦੇ ਰਹੇ ਹਨ ਕਿ ਸਾਨੂੰ ਮਾਣ ਹੈ। ਹਾਲਾਂਕਿ ਇਹ ਪੈਰੋਡੀ ਹੈ ਯਾਨੀ ਫੋਟੋਸ਼ਾਪ ਕੀਤੀ ਗਈ ਤਸਵੀਰ ਦਾ ਜਵਾਬ ਫੋਟੋਸ਼ਾਪ ਨਾਲ ਹੀ ਦਿੱਤਾ ਗਿਆ ਹੈ। ਕ੍ਰਿਸ਼ਨਾ ਤੋਂ ਇਲਾਵਾ ਵੀ ਕਈ ਭਾਰਤੀ ਯੂਜ਼ਰ ਫਵਾਦ ਚੌਧਰੀ ਨੂੰ ਟਰੋਲ ਕਰਨ ਵਿਚ ਲੱਗੇ ਹੋਏ ਹਨ। ਕੁਝ ਲੋਕਾਂ ਨੇ ਇਕ ਡਾਂਸ ਕਰਦੇ ਹੋਏ ਵਿਅਕਤੀ ਦੀ ਵੀਡੀਓ ਪਾਈ ਜੋ ਫਵਾਦ ਚੌਧਰੀ ਵਰਗਾ ਲੱਗਦਾ ਹੈ।


Sunny Mehra

Content Editor

Related News