ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਯੂਨਾਨੀ ਹਮਰੁਤਬਾ ਨਾਲ ਦੁਵੱਲੇ ਸਬੰਧਾਂ ''ਤੇ ਕੀਤੀ ਚਰਚਾ
Friday, Aug 25, 2023 - 04:25 PM (IST)

ਏਥਨਜ਼ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਪਣੇ ਯੂਨਾਨ ਦੇ ਹਮਰੁਤਬਾ ਕਿਰੀਆਕੋਸ ਮਿਤਸੋਟਾਕਿਸ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਹੋਰ ਡੂੰਘਾ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਪਿਛਲੇ 40 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਗ੍ਰੀਸ ਦੀ ਇਹ ਪਹਿਲੀ ਯਾਤਰਾ ਹੈ। ਮਿਤਸੋਟਾਕਿਸ ਨੇ ਰਾਸ਼ਟਰਪਤੀ ਕੈਟਰੀਨਾ ਐਨ ਸਾਕੇਲਾਰੋਪੋਲੂ ਨਾਲ ਮੋਦੀ ਦੀ ਮੀਟਿੰਗ ਤੋਂ ਬਾਅਦ ਤੋਂ ਬਾਅਦ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਬਾਅਦ ਦੋਹਾਂ ਨੇਤਾਵਾਂ ਨੇ ਫਿਰ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਮੋਦੀ ਨੇ ਯੂਨਾਨ ਦੇ ਰਾਸ਼ਟਰਪਤੀ ਨੂੰ ਕਿਹਾ ਕਿ ਚੰਦਰਯਾਨ-3 ਦੀ ਸਫ਼ਲਤਾ ਸਿਰਫ਼ ਭਾਰਤ ਦੀ ਹੀ ਨਹੀਂ, ਸਗੋਂ ਪੂਰੀ ਮਨੁੱਖਤਾ ਦੀ ਜਿੱਤ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਚੰਦਰਯਾਨ ਮਿਸ਼ਨ ਦੀ ਸਫਲਤਾ 'ਤੇ ਸ਼ੁਭਕਾਮਨਾਵਾਂ ਲਈ ਯੂਨਾਨ ਦੇ ਰਾਸ਼ਟਰਪਤੀ ਦਾ ਧੰਨਵਾਦ ਕੀਤਾ। ਮੋਦੀ ਨੇ ਕਿਹਾ, ''ਚੰਦਰਯਾਨ-3 ਮਿਸ਼ਨ ਵੱਲੋਂ ਇਕੱਠੇ ਕੀਤੇ ਗਏ ਅੰਕੜਿਆਂ ਦੇ ਨਤੀਜਿਆਂ ਨਾਲ ਪੂਰੇ ਵਿਗਿਆਨਕ ਭਾਈਚਾਰੇ ਅਤੇ ਮਨੁੱਖਤਾ ਨੂੰ ਮਦਦ ਮਿਲੇਗੀ।' ਉਨ੍ਹਾਂ ਕਿਹਾ, 'ਚੰਦਰਯਾਨ-3 ਸਫ਼ਲਤਾ ਸਿਰਫ਼ ਭਾਰਤ ਦੀ ਜਿੱਤ ਨਹੀਂ ਹੈ, ਇਹ ਪੂਰੀ ਮਨੁੱਖਤਾ ਦੀ ਜਿੱਤ ਹੈ।' ਇਸ ਤੋਂ ਪਹਿਲਾਂ ਢੋਲ ਦੇ ਡਗੇ ਅਤੇ 'ਵੰਦੇ ਮਾਤਰਮ' ਦੇ ਨਾਅਰਿਆਂ ਦੇ ਵਿਚਕਾਰ ਪ੍ਰਧਾਨ ਮੰਤਰੀ ਮੋਦੀ ਦਾ ਏਥਨਜ਼ ਵਿਚ ਉਨ੍ਹਾਂ ਹੋਟਲ ਦੇ ਬਾਹਰ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪ੍ਰਵਾਸੀ ਭਾਰਤੀਆਂ ਨੇ ਨਿੱਘਾ ਸਵਾਗਤ ਕੀਤਾ ਗਿਆ।
ਉੱਥੇ ਤਿਰੰਗਾ ਫੜ ਕੇ ਖੜ੍ਹੇ ਕਈ ਲੋਕਾਂ ਨੇ ਪ੍ਰਧਾਨ ਮੰਤਰੀ ਨਾਲ ਸੈਲਫੀ ਲਈ, ਉਨ੍ਹਾਂ ਤੋਂ ਆਟੋਗ੍ਰਾਫ ਲਏ ਅਤੇ ਉਨ੍ਹਾਂ ਨਾਲ ਹੱਥ ਮਿਲਾਇਆ। ਪ੍ਰਧਾਨ ਮੰਤਰੀ ਮੋਦੀ ਨੇ ਗ੍ਰੀਸ ਵਿੱਚ ਆਪਣੇ ਪ੍ਰੋਗਰਾਮਾਂ ਦੀ ਸ਼ੁਰੂਆਤ ਏਥਨਜ਼ ਵਿੱਚ Unknown Soldiers ਦੇ ਮਗਕਬਰੇ 'ਤੇ ਸ਼ਰਧਾਂਜਲੀ ਭੇਟ ਕਰਕੇ ਕੀਤੀ। ਪਿਛਲੇ 40 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਗ੍ਰੀਸ ਦੀ ਇਹ ਪਹਿਲੀ ਯਾਤਰਾ ਹੈ। ਮੋਦੀ ਇੱਥੇ ਯੂਨਾਨ ਦੇ ਪ੍ਰਧਾਨ ਮੰਤਰੀ ਮਿਤਸੋਟਾਕਿਸ ਦੇ ਸੱਦੇ 'ਤੇ ਆਏ ਹਨ। ਉਹ ਦੱਖਣੀ ਅਫਰੀਕਾ ਤੋਂ ਇੱਥੇ ਯੂਨਾਨ ਦੀ ਰਾਜਧਾਨੀ ਪਹੁੰਚੇ। ਭਾਰਤ ਦੀ ਕਿਸੇ ਉੱਚ ਲੀਡਰਸ਼ਿਪ ਦੀ ਯੂਨਾਨ ਦੀ ਆਖਰੀ ਉੱਚ ਪੱਧਰੀ ਦੌਰਾ ਸਤੰਬਰ 1983 ਵਿੱਚ ਹੋਈ ਸੀ, ਜਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਦਾ ਦੌਰਾ ਕੀਤਾ ਸੀ।
ਇਹ ਵੀ ਪੜ੍ਹੋ: ਹਿਮਾਚਲ 'ਚ 'ਯੈਲੋ' ਅਲਰਟ ਜਾਰੀ, ਹੁਣ ਤੱਕ 239 ਲੋਕਾਂ ਦੀ ਮੌਤ, 12,000 ਕਰੋੜ ਰੁਪਏ ਦਾ ਨੁਕਸਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।