ਟੇਕਆਫ਼ ਕਰਨ ਲੱਗੇ ਜਹਾਜ਼ ''ਚ ਵੱਜਾ ਦੂਜੇ ਜਹਾਜ਼ ਦਾ Wing ! ਮਿਆਮੀ ਏਅਰਪੋਰਟ ''ਤੇ ਮਚੀ ਹਫੜਾ-ਦਫੜੀ
Sunday, Nov 15, 2026 - 12:17 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ 'ਚ ਏਅਰ ਐਮਰਜੈਂਸੀ ਖ਼ਤਮ ਹੋਣ ਮਗਰੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ ਦੇ ਰਨਵੇਅ 'ਤੇ ਸ਼ਨੀਵਾਰ ਰਾਤ ਨੂੰ ਦੋ ਜਹਾਜ਼ਾਂ ਦੀ ਆਪਸ 'ਚ ਟੱਕਰ ਹੋ ਗਈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਅਨੁਸਾਰ, ਜਹਾਜ਼ਾਂ ਦੇ ਰਨਵੇ 'ਤੇ ਚੱਲਦਿਆਂ ਕੋਪਾ ਏਅਰਲਾਈਨਜ਼ ਦੇ ਬੋਇੰਗ 737 ਦਾ ਵਿੰਗ ਯੂ.ਪੀ.ਐੱਸ. ਦੇ ਬੋਇੰਗ 767 ਕਾਰਗੋ ਜਹਾਜ਼ ਦੇ ਅਗਲੇ ਹਿੱਸੇ ਨਾਲ ਜਾ ਟਕਰਾਇਆ। ਇਸ ਹਾਦਸੇ 'ਚ 2 ਵਿਅਕਤੀ ਮਾਮੂਲੀ ਜ਼ਖ਼ਮੀ ਹੋਏ ਹਨ।
ਜਾਣਕਾਰੀ ਅਨੁਸਾਰ ਸ਼ਨੀਵਾਰ ਰਾਤ ਕਰੀਬ 9:15 ਵਜੇ ਵਾਪਰੇ ਇਸ ਹਾਦਸੇ ਵੇਲੇ ਪਨਾਮਾ ਸਿਟੀ ਤੋਂ ਆਈ ਕੋਪਾ ਏਅਰਲਾਈਨਜ਼ ਦੀ ਫਲਾਈਟ ਲੈਂਡਿੰਗ ਤੋਂ ਬਾਅਦ ਟਰਮੀਨਲ ਵੱਲ ਜਾ ਰਹੀ ਸੀ, ਜਦਕਿ UPS ਦਾ ਜਹਾਜ਼ ਬੋਗੋਟਾ (ਕੋਲੰਬੀਆ) ਲਈ ਉਡਾਣ ਭਰਨ ਦੀ ਤਿਆਰੀ ਵਿੱਚ ਸੀ। ਏਅਰ ਟ੍ਰੈਫਿਕ ਕੰਟਰੋਲ ਨੇ UPS ਜਹਾਜ਼ ਦੇ ਕ੍ਰੂ ਮੈਂਬਰਾਂ ਨੂੰ ਕੋਪਾ ਏਅਰਲਾਈਨਜ਼ ਦੇ ਜਹਾਜ਼ ਨੂੰ ਰਸਤਾ ਦੇਣ ਲਈ ਕਿਹਾ ਸੀ, ਪਰ UPS ਜਹਾਜ਼ ਥੋੜ੍ਹਾ ਅੱਗੇ ਵਧ ਗਿਆ, ਜਿਸ ਕਾਰਨ ਕੋਪਾ ਏਅਰਲਾਈਨਜ਼ ਦੇ ਜਹਾਜ਼ ਦਾ ਖੱਬਾ ਵਿੰਗ UPS ਜਹਾਜ਼ ਦੇ ਅਗਲੇ ਹਿੱਸੇ ਨੂੰ ਚੀਰਦਾ ਹੋਇਆ ਨਿਕਲ ਗਿਆ।
ਇਹ ਵੀ ਫੜ੍ਹੋ- 'ਸੁਪਰ' ਪਾਵਰਾਂ ਦੀ ਇਤਿਹਾਸਕ ਮੀਟਿੰਗ ! ਪਰਮਾਣੂ ਹਥਿਆਰਾਂ ਬਾਰੇ ਲਿਆ ਜਾ ਸਕਦੈ ਵੱਡਾ ਫ਼ੈਸਲਾ
ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਕੋਪਾ ਏਅਰਲਾਈਨਜ਼ ਦੇ ਜਹਾਜ਼ ਨੂੰ ਇੱਕ ਪਾਸੇ ਜ਼ੋਰਦਾਰ ਝਟਕਾ ਲੱਗਾ ਅਤੇ ਯਾਤਰੀਆਂ ਵਿੱਚ ਚੀਕ-ਚਿਹਾੜਾ ਪੈ ਗਿਆ। ਹਾਲਾਂਕਿ, ਚਾਲਕ ਦਲ ਨੇ ਤੁਰੰਤ ਸਥਿਤੀ ਨੂੰ ਸੰਭਾਲਿਆ ਅਤੇ ਜਹਾਜ਼ ਵਿੱਚ ਸਵਾਰ ਸਾਰੇ 166 ਯਾਤਰੀਆਂ ਤੇ 6 ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਹੇਠਾਂ ਉਤਾਰ ਕੇ ਟਰਮੀਨਲ ਪਹੁੰਚਾਇਆ ਗਿਆ।
ਟੱਕਰ ਕਾਰਨ UPS ਦੇ ਬੋਇੰਗ 767 ਜਹਾਜ਼ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਪਿਚਕ ਗਿਆ ਅਤੇ ਉਸ ਵਿੱਚ ਵੱਡਾ ਛੇਕ ਹੋ ਗਿਆ, ਜਦਕਿ ਕੋਪਾ ਏਅਰਲਾਈਨਜ਼ ਦੇ ਜਹਾਜ਼ ਦੇ ਖੱਬੇ ਖੰਭ ਦਾ ਸਿਰਾ ਟੁੱਟ ਗਿਆ। ਹਾਦਸੇ 'ਚ ਮਾਮੂਲੀ ਜ਼ਖ਼ਮੀ ਹੋਏ 2 ਵਿਅਕਤੀਆਂ ਨੂੰ ਮੌਕੇ 'ਤੇ ਹੀ ਫਾਇਰ ਐਂਡ ਰੈਸਕਿਊ ਟੀਮਾਂ ਵੱਲੋਂ ਮੁੱਢਲੀ ਸਹਾਇਤਾ ਦਿੱਤੀ ਗਈ। ਫਿਲਹਾਲ FAA ਵੱਲੋਂ ਹਾਦਸੇ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
